ਚੰਡੀਗੜ੍ਹ: ਅੱਜ ਦੇ ਸਮੇਂ 'ਚ ਡਾਈਜੇਸ਼ਨ (ਭੋਜਨ ਨੂੰ ਪਚਾਉਣ) ਦੀ ਸਮੱਸਿਆ ਆਮ ਗੱਲ ਹੈ ਪਰ ਲੋਕ ਹਮੇਸ਼ਾ ਬਦਹਜ਼ਮੀ ਜਾਂ ਅਪਚ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਲਗਾਤਾਰ ਅਪਚ ਦੀ ਸਮੱਸਿਆ ਹੋਣ ਨਾਲ ਪੇਟ 'ਚ ਅਲਸਰ, ਹਾਰਟ ਬਰਨ, ਫੈਟੀ ਲੀਵਰ ਅਤੇ ਪਾਚਨ ਤੰਤਰ 'ਤੇ ਨਾ-ਪੱਖੀ ਅਸਰ ਪਾ ਸਕਦਾ ਹੈ। ਕਈ ਵਾਰ ਓਵਰਇਟਿੰਗ, ਆਇਲੀ ਅਤੇ ਸਪਾਇਸੀ ਫੂਡ ਦੀ ਵਰਤੋਂ, ਬਹੁਤ ਜ਼ਿਆਦਾ ਤਣਾਅ ਲੈਣ, ਥਕਾਣ ਹੋਣ, ਜ਼ਿਆਦਾ ਡਰਿੰਕ ਅਤੇ ਸਿਗਰਟਨੋਸ਼ੀ ਨਾਲ ਅਪਚ ਹੋ ਸਕਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਤੁਸੀਂ ਆਸਾਨੀ ਨਾਲ ਅਪਚ ਦੀ ਸਮੱਸਿਆ ਨੂੰ ਘਰੇਲੂ ਨੁਸਖਿਆਂ ਨਾਲ ਠੀਕ ਕਰ ਸਕਦੇ ਹੋ।
ਤੁਲਸੀ ਤੁਲਸੀ ਦੀਆਂ ਪੱਤੀਆਂ ਬਲੋਟਿੰਗ ਘੱਟ ਕਰਨ ਅਤੇ ਗੈਸ ਨੂੰ ਦੂਰ ਰੱਖਦੀ ਹੈ। 5 ਤੋਂ 6 ਪੱਤੀਆਂ ਨੂੰ ਸਹੀ ਤਰੀਕੇ ਨਾਲ ਧੋ ਕੇ ਇਸ ਦਾ ਪੇਸਟ ਬਣਾਓ। ਇਸ 'ਚ ਚੁਟਕੀ ਭਰ ਨਮਕ ਅਤੇ ਕਾਲੀ ਮਿਰਚ ਪਾਓ। ਨਾਲ ਹੀ 2 ਤੋਂ 3 ਚਮਚ ਦਹੀਂ ਮਿਲਾਓ। ਦਿਨ ਭਰ 'ਚ ਇਸ ਪੇਸਟ ਨੂੰ ਦੋ ਤੋਂ ਤਿੰਨ ਵਾਰ ਲਓ।
ਸੌਂਫ ਇਕ ਮੁੱਠੀ ਪਿੱਸੀ ਹੋਈ ਸੌਂਫ ਨੂੰ ਪਾਣੀ ਨਾਲ ਲਓ। ਰੋਜ਼ਾਨਾ ਖਾਣ ਤੋਂ ਬਾਅਦ ਸੌਂਫ ਖਾਣ ਨਾਲ ਡਾਈਜੇਸ਼ਨ ਹੈਲਦੀ ਹੁੰਦਾ ਹੈ। ਤੁਸੀਂ ਚਾਹੋ ਤਾਂ ਸੌਂਫ ਦੇ ਨਾਲ ਕੁਝ ਬੀਜ ਇੰਝ ਹੀ ਚਬਾ ਸਕਦੇ ਹੋ।
ਅਜਵਾਇਨ ਅਪਚ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਜਵਾਇਨ ਦੀ ਵਰਤੋਂ ਕਰਨੀ ਵੀ ਫਾਇਦੇਮੰਦ ਹੁੰਦਾ ਹੈ। ਖਾਣੇ ਤੋਂ ਬਾਅਦ ਇਕ ਪੂਰਾ ਚਮਚ ਅਜਵਾਇਨ ਭਰ ਕੇ, ਉਸ ਨੂੰ ਚਬਾਓ। ਅਜਵਾਇਨ ਨੂੰ ਸੁੱਕੇ ਅਦਰਕ ਨੂੰ ਪੀਸ ਕੇ ਪਾਊਡਰ ਬਣਾ ਕੇ ਇਕ ਗਿਲਾਸ ਪਾਣੀ ਦੇ ਨਾਲ ਰੋਜ਼ ਲੈ ਸਕਦੇ ਹੋ।
ਜ਼ੀਰਾ ਇਕ ਮੁੱਠੀ ਜ਼ੀਰਾ ਪਾਊਡਰ ਬਣਾ ਲਓ ਅਤੇ ਉਸ ਨੂੰ ਪਾਣੀ ਦੇ ਨਾਲ ਲੈਣ ਨਾਲ ਆਰਾਮ ਮਿਲੇਗਾ। ਤੁਸੀਂ ਚਾਹੋ ਤਾਂ ਜ਼ੀਰੇ ਦੇ ਪਾਊਡਰ ਨੂੰ ਦੁੱਧ 'ਚ ਪਾ ਕੇ ਉਸ 'ਚ ਕਾਲੀ ਮਿਰਚ ਮਿਲਾ ਕੇ ਲੈ ਸਕਦੇ ਹੋ। ਬਹੁਤ ਫਾਇਦਾ ਹੋਵੇਗਾ।
ਬੇਕਿੰਗ ਸੋਡਾ ਬਦਹਜ਼ਮੀ ਤੋਂ ਬਚਣ ਲਈ ਅਪਚ ਸਭ ਤੋਂ ਵਧੀਆ ਟ੍ਰੀਟਮੈਂਟ ਮੰਨਿਆ ਜਾ ਰਿਹਾ ਹੈ। ਇਹ ਐਂਟੀਐਸਿਡ ਦੀ ਤਰ੍ਹਾਂ ਕੰਮ ਕਰਦਾ ਹੈ। ਅੱਧਾ ਚਮਚ ਬੇਕਿੰਗ ਸੋਡੇ ਨੂੰ ਅੱਧੇ ਗਿਲਾਸ ਪਾਣੀ 'ਚ ਘੋਲ ਕੇ ਲਓ। ਇਸ ਨਾਲ ਬਲੋਟਿੰਗ ਅਤੇ ਐਸਡਿਟੀ ਦੀ ਸਮੱਸਿਆ ਦੂਰ।
ਅਦਰਕ ਅਪਚ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਦਰਕ ਇਕ ਵਧੀਆ ਚੋਣ ਹੈ। ਇਸ ਨੂੰ ਪੀਸ ਕੇ ਖਾਧਾ ਜਾ ਸਕਦਾ ਹੈ ਜਾਂ ਫਿਰ ਇਸ ਨੂੰ ਚਾਹ 'ਚ ਪਾ ਲੈ ਪੀਣਾ ਚਾਹੀਦਾ।
ਇਹ ਵੀ ਪੜ੍ਹੋ: ਲੁਧਿਆਣਾ ਦੇ ਇਸ 'ਵੈਜ ਗੋਲਡ ਬਰਗਰ' ਦੀ ਕੀਮਤ 1,000 ਰੁਪਏ, 5 ਮਿੰਟਾਂ 'ਚ ਖ਼ਤਮ ਕਰਨ 'ਤੇ ਪਾਓ ਇਨਾਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin