Anti Aging Tips: ਬੁਢਾਪੇ ਨੂੰ ਕੋਈ ਨਹੀਂ ਰੋਕ ਸਕਦਾ। ਸਮੇਂ ਦੇ ਨਾਲ ਹਰ ਕਿਸੇ ਦੀ ਉਮਰ ਵਧਦੀ ਹੈ ਤੇ ਉਮਰ ਦੇ ਨਾਲ ਸਰੀਰ ਵਿੱਚ ਤਬਦੀਲੀਆਂ ਵੀ ਹੁੰਦੀਆਂ ਹਨ ਪਰ ਕਈ ਵਾਰ ਸਮੇਂ ਤੋਂ ਪਹਿਲਾਂ ਬੁਢਾਪੇ ਦੇ ਲੱਛਣ ਜਿਵੇਂ ਝੁਰੜੀਆਂ ਤੇ ਫਾਈਨ ਲਾਈਨਾਂ ਦਿਖਾਈ ਦੇਣ ਲੱਗਦੀਆਂ ਹਨ, ਜਿਸ ਨੂੰ ਸਮੇਂ ਤੋਂ ਪਹਿਲਾਂ ਬੁਢਾਪਾ ਕਿਹਾ ਜਾਂਦਾ ਹੈ।


ਸਿਹਾਤ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦਾ ਕਾਰਨ ਖਰਾਬ ਜੀਵਨ ਸ਼ੈਲੀ ਤੇ ਵਾਤਾਵਰਨ ਨਾਲ ਸਬੰਧਤ ਕਾਰਨ ਹਨ। ਸਮੇਂ ਤੋਂ ਪਹਿਲਾਂ ਬੁਢਾਪੇ ਦੇ ਸਭ ਤੋਂ ਆਮ ਲੱਛਣ ਝੁਰੜੀਆਂ, ਏਜ਼ ਸਪੌਟ, ਖੁਸ਼ਕੀ ਜਾਂ ਚਮੜੀ ਦੇ ਰੰਗ ਵਿੱਚ ਬਦਲਾਅ ਹਨ। ਹਾਲਾਂਕਿ, ਸਿਹਤਮੰਦ ਜੀਵਨ ਸ਼ੈਲੀ ਦੀਆਂ ਆਦਤਾਂ ਇਨ੍ਹਾਂ ਲੱਛਣਾਂ ਨੂੰ ਸਮੇਂ ਤੋਂ ਪਹਿਲਾਂ ਪ੍ਰਗਟ ਹੋਣ ਤੋਂ ਰੋਕਣ ਵਿੱਚ ਮਦਦ ਕਰ ਸਕਦੀਆਂ ਹਨ। ਆਓ ਜਾਣਦੇ ਹਾਂ ਕਿ ਸਾਨੂੰ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।




1. ਸ਼ੂਗਰ
ਸ਼ੂਗਰ ਬੁਢਾਪੇ ਨੂੰ ਤੇਜ਼ ਕਰਦੀ ਹੈ ਤੇ ਸਮੇਂ ਤੋਂ ਪਹਿਲਾਂ ਬੁੱਢਾ ਦਿੱਸਣ ਲਾ ਦਿੰਦੀ ਹੈ। ਇਸ ਲਈ 25 ਸਾਲ ਦੀ ਉਮਰ ਤੋਂ ਬਾਅਦ, ਤੁਹਾਨੂੰ ਆਪਣੀ ਖੁਰਾਕ ਵਿੱਚ ਚੀਨੀ ਦੇ ਸੇਵਨ ਨੂੰ ਸੀਮਤ ਕਰ ਦੇਣਾ ਚਾਹੀਦਾ ਹੈ। ਚੀਨੀ ਸਰੀਰ ਲਈ ਵੀ ਬਹੁਤ ਹਾਨੀਕਾਰਕ ਹੈ।


2. ਸਿਗਰਟਨੋਸ਼ੀ
ਸਿਗਰਟਨੋਸ਼ੀ ਵਿੱਚ ਮੌਜੂਦ ਨਿਕੋਟੀਨ ਸਰੀਰ ਦੇ ਨਾਲ-ਨਾਲ ਚਮੜੀ ਦੇ ਸੈੱਲਾਂ ਲਈ ਵੀ ਬਹੁਤ ਨੁਕਸਾਨਦੇਹ ਹੁੰਦੀ ਹੈ। ਇਹ ਤੁਹਾਡੇ ਸੈੱਲਾਂ ਨੂੰ ਤੇਜ਼ੀ ਨਾਲ ਨੁਕਸਾਨ ਪਹੁੰਚਾਉਂਦੀ ਹੈ ਜਿਸ ਕਾਰਨ ਉਹ ਬੇਜਾਨ ਹੋਣ ਲੱਗਦੇ ਹਨ। ਇਸ ਕਾਰਨ ਤੁਸੀਂ ਸਮੇਂ ਤੋਂ ਪਹਿਲਾਂ ਬੁੱਢੇ ਦਿੱਸਣ ਲੱਗਦੇ ਹੋ।


3. ਕਾਰਬੋਹਾਈਡ੍ਰੇਟ
ਚੀਨੀ ਦੇ ਨਾਲ-ਨਾਲ ਕਾਰਬੋਹਾਈਡ੍ਰੇਟ ਨਾਲ ਭਰਪੂਰ ਭੋਜਨ ਵੀ ਤੇਜ਼ੀ ਨਾਲ ਬੁਢਾਪੇ ਦਾ ਕਾਰਨ ਹੈ। ਪੀਜ਼ਾ, ਬਰਗਰ, ਬਿਸਕੁਟ ਤੇ ਫਾਸਟ ਫੂਡ ਵਰਗੀਆਂ ਆਟੇ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਸਮੇਂ ਤੋਂ ਪਹਿਲਾਂ ਬੁਢਾਪਾ ਆਉਣ ਲੱਗਦਾ ਹੈ।


4. ਸ਼ਰਾਬ
ਬਹੁਤ ਜ਼ਿਆਦਾ ਅਲਕੋਹਲ ਵੀ ਚਮੜੀ ਨੂੰ ਜਲਦੀ ਬੁੱਢਾ ਕਰਨ ਦਾ ਕਾਰਨ ਬਣਦਾ ਹੈ ਕਿਉਂਕਿ ਅਲਕੋਹਲ ਚਮੜੀ ਨੂੰ ਡੀਹਾਈਡ੍ਰੇਟ ਕਰਦਾ ਹੈ। ਇਸ ਨਾਲ ਬੁਢਾਪੇ ਦੇ ਸੰਕੇਤ ਹੁੰਦੇ ਹਨ। ਸ਼ਰਾਬ ਦੇ ਲੰਬੇ ਸਮੇਂ ਤੱਕ ਸੇਵਨ ਨਾਲ ਚਮੜੀ ਬੁੱਢੀ ਤੇ ਬੇਜਾਨ ਹੋ ਜਾਂਦੀ ਹੈ।


5. ਨੀਂਦ ਦੀ ਕਮੀ
ਸੌਂਦੇ ਸਮੇਂ ਸਰੀਰ ਵਿੱਚ ਚਮੜੀ ਦੇ ਸੈੱਲਾਂ ਦੀ ਮੁਰੰਮਤ ਹੁੰਦੀ ਹੈ। ਨੀਂਦ ਦੀ ਕਮੀ ਦਾ ਅਸਰ ਚਮੜੀ 'ਤੇ ਵੀ ਪੈਂਦਾ ਹੈ ਤੇ ਸਮੇਂ ਤੋਂ ਪਹਿਲਾਂ ਬੁਢਾਪੇ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਹ ਸਰੀਰ 'ਤੇ ਵਧੇਰੇ ਤਣਾਅ ਵੀ ਪਾਉਂਦਾ ਹੈ, ਜਿਸ ਨਾਲ ਰੋਜ਼ਾਨਾ ਥਕਾਵਟ ਤੋਂ ਉਭਰਨਾ ਮੁਸ਼ਕਲ ਹੋ ਜਾਂਦਾ ਹੈ। ਨੀਂਦ ਤੁਹਾਡੇ ਮੈਟਾਬੋਲਿਜ਼ਮ ਨੂੰ ਵੀ ਠੀਕ ਰੱਖਦੀ ਹੈ ਤਾਂ ਜੋ ਤੁਹਾਡਾ ਸਰੀਰ ਸਹੀ ਢੰਗ ਨਾਲ ਕੰਮ ਕਰੇ।