Exercise At Home: ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਅਤੇ ਜਿੰਮ (Gym) ਜਾਣ ਦਾ ਸਮਾਂ ਨਹੀਂ ਹੈ ਤਾਂ ਤੁਸੀਂ ਘਰ 'ਚ ਰਹਿ ਕੇ ਵੀ ਆਸਾਨੀ ਨਾਲ ਭਾਰ ਘਟਾ (Weight Loss) ਸਕਦੇ ਹੋ। ਇਸ ਤਰ੍ਹਾਂ ਦੀਆਂ ਕਈ ਕਸਰਤਾਂ (Exercise) ਹਨ, ਜੋ ਤੁਸੀਂ ਬਗੈਰ ਕਿਸੇ ਟ੍ਰੇਨਰ ਦੇ ਘਰ 'ਚ ਆਸਾਨੀ ਨਾਲ ਕਰ ਸਕਦੇ ਹੋ। ਹਾਲਾਂਕਿ ਭਾਰ ਘਟਾਉਣਾ ਇੰਨਾ ਆਸਾਨ ਨਹੀਂ ਹੈ। ਇਸ ਦੇ ਲਈ ਸਹੀ ਖੁਰਾਕ ਅਤੇ ਕਸਰਤ ਦੋਵੇਂ ਜ਼ਰੂਰੀ ਹਨ। ਜੇਕਰ ਤੁਹਾਡੇ ਕੋਲ ਸਮਾਂ ਘੱਟ ਹੈ ਤਾਂ ਤੁਸੀਂ ਨਿਯਮਿਤ ਤੌਰ 'ਤੇ ਸਿਰਫ਼ 2 ਕਸਰਤਾਂ ਕਰਕੇ ਭਾਰ ਘਟਾ ਸਕਦੇ ਹੋ। ਅੱਜ ਅਸੀਂ ਤੁਹਾਨੂੰ 2 ਅਜਿਹੀਆਂ ਆਸਾਨ ਕਸਰਤਾਂ ਬਾਰੇ ਦੱਸ ਰਹੇ ਹਾਂ ਜੋ ਤੁਸੀਂ ਘਰ 'ਚ ਹੀ ਕਰ ਸਕਦੇ ਹੋ। ਇਸ ਨਾਲ ਤੁਹਾਡਾ ਭਾਰ ਬਹੁਤ ਤੇਜ਼ੀ ਨਾਲ ਘੱਟ ਹੋਵੇਗਾ। ਆਓ ਜਾਣਦੇ ਹਾਂ ਇਹ 2 ਕਸਰਤਾਂ ਕਿਹੜੀਆਂ ਹਨ ਅਤੇ ਇਨ੍ਹਾਂ ਨੂੰ ਕਰਨ ਦਾ ਤਰੀਕਾ ਕੀ ਹੈ?


ਘਰ 'ਚ ਪੁਸ਼ਅੱਪ ਅਤੇ ਸਕੁਐਟਸ ਕਰੋ


ਤੁਸੀਂ ਬਗੈਰ ਜਿੰਮ ਗਏ ਘਰ 'ਚ ਪੁਸ਼ਅੱਪ ਅਤੇ ਸਕੁਐਟਸ ਕਰ ਸਕਦੇ ਹੋ। ਇਹ ਕਸਰਤ ਉਨ੍ਹਾਂ ਲੋਕਾਂ ਲਈ ਫ਼ਾਇਦੇਮੰਦ ਸਾਬਤ ਹੋਣਗੀਆਂ, ਜੋ ਜਿੰਮ ਨਹੀਂ ਜਾਣਾ ਚਾਹੁੰਦੇ। ਤੁਸੀਂ ਘਰ 'ਚ ਪੁਸ਼ਅੱਪਸ ਅਤੇ ਸਕੁਐਟਸ ਕਰਕੇ ਆਸਾਨੀ ਨਾਲ ਭਾਰ ਘਟਾ ਸਕਦੇ ਹੋ। ਇਸ ਨਾਲ ਢਿੱਡ ਦੀ ਚਰਬੀ ਦੂਰ ਹੋ ਜਾਵੇਗੀ।


ਕਿਸ ਸਮੇਂ ਕਰੀਏ ਸਕੁਐਟਸ ਅਤੇ ਪੁਸ਼ਅੱਪ ਐਕਸਰਸਾਈਜ਼?


ਜੇਕਰ ਤੁਸੀਂ ਸਵੇਰੇ ਕਸਰਤ ਕਰਦੇ ਹੋ ਤਾਂ ਇਸ ਦਾ ਸਰੀਰ 'ਤੇ ਜ਼ਿਆਦਾ ਅਸਰ ਪੈਂਦਾ ਹੈ। ਤੁਹਾਨੂੰ ਸਵੇਰੇ ਪੁਸ਼ਅੱਪ ਅਤੇ ਸਕੁਐਟਸ ਵੀ ਕਰਨੇ ਚਾਹੀਦੇ ਹਨ। ਸਵੇਰੇ ਇਸ ਨੂੰ ਕਰਨ ਨਾਲ ਸਰੀਰ 'ਤੇ ਅਸਰ ਵੀ ਦਿਖਾਈ ਦਿੰਦਾ ਹੈ, ਆਲਸ ਵੀ ਦੂਰ ਹੁੰਦੀ ਹੈ ਅਤੇ ਨਾਲ ਹੀ ਤੁਸੀਂ ਦਿਨ ਭਰ ਊਰਜਾਵਾਨ ਮਹਿਸੂਸ ਕਰਦੇ ਹੋ। ਇਸ ਨਾਲ ਤਣਾਅ ਦੀ ਸਮੱਸਿਆ ਦੂਰ ਹੁੰਦੀ ਹੈ। 


ਪੁਸ਼ਅੱਪ ਅਤੇ ਸਕੁਐਟਸ ਕਿੰਨੀ ਵਾਰ ਕਰਨੇ ਹਨ?


ਸ਼ੁਰੂਆਤ 'ਚ ਘੱਟੋ-ਘੱਟ 40 ਪੁਸ਼ਅੱਪ ਕਰਨੇ ਚਾਹੀਦੇ ਹਨ ਅਤੇ ਲਗਭਗ 20-20 ਦੇ 3 ਸੈੱਟ ਮਤਲਬ 60 ਸਕੁਐਟਸ ਕਰਨੇ ਚਾਹੀਦੇ ਹਨ। ਇਸ ਨਾਲ ਕਸਰਤ ਦਾ ਅਸਰ ਹੋਵੇਗਾ ਅਤੇ ਸਰੀਰ ਲਈ ਫ਼ਾਇਦੇਮੰਦ ਸਾਬਤ ਹੋਵੇਗਾ। ਤੁਹਾਨੂੰ ਆਪਣੇ ਹਿਸਾਬ ਨਾਲ ਹਰ ਰੋਜ਼ ਇਸ ਨੂੰ ਥੋੜ੍ਹਾ-ਥੋੜ੍ਹਾ ਵਧਾਉਣਾ ਚਾਹੀਦਾ ਹੈ।


ਪੁਸ਼ਅੱਪਸ ਕਰਨ ਦਾ ਤਰੀਕਾ


1. ਘਰ 'ਚ ਪੁਸ਼ਅੱਪ ਕਰਨ ਨਾਲ ਸਰੀਰ ਦੇ ਉੱਪਰਲੇ ਹਿੱਸੇ ਨੂੰ ਤਾਕਤ ਮਿਲਦੀ ਹੈ।
2. ਇਸ ਨਾਲ ਮਾਸਪੇਸ਼ੀਆਂ ਅਤੇ ਤੁਹਾਡਾ ਸਰੀਰ ਮਜ਼ਬੂਤ ਹੁੰਦਾ ਹੈ।
3. ਪੁਸ਼ਅੱਪ ਕਰਨ ਨਾਲ ਨੀਂਦ ਚੰਗੀ ਹੁੰਦੀ ਹੈ।


ਸਕੁਐਟਸ ਕਰਨ ਦਾ ਤਰੀਕਾ


1. ਸਕੁਐਟਸ ਕਰਨ ਨਾਲ ਸਰੀਰ ਦੇ ਹੇਠਲੇ ਹਿੱਸੇ ਨੂੰ ਮਜ਼ਬੂਤੀ ਮਿਲਦੀ ਹੈ।
2. ਦਿਮਾਗ ਵੀ ਜ਼ਿਆਦਾ ਚੱਲਦਾ ਹੈ, ਕਿਉਂਕਿ ਤਣਾਅ ਦੂਰ ਹੁੰਦਾ ਹੈ।
3. ਸਕੁਐਟਸ ਕਰਨ ਨਾਲ ਮਨ ਦੀ ਕੰਮ ਕਰਨ ਦੀ ਸਮਰੱਥਾ ਵਧਦੀ ਹੈ।


Disclaimer: ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।