Weight Loss Injection: ਭਾਰ ਘਟਾਉਣ ਵਾਲੀ ਵੈਕਸੀਨ ਛੇਤੀ ਹੀ ਭਾਰਤ ਵਿਚ ਵੀ ਮਿਲੇਗੀ। ਅਮਰੀਕੀ ਟੀਕੇ ਨੂੰ ਭਾਰਤ ਵਿਚ ਮਨਜ਼ੂਰੀ ਮਿਲ ਗਈ ਹੈ। ਅਮਅਮਰੀਕੀ ਕੰਪਨੀ ਏਲੀ ਲਿਲੀ ਦੁਆਰਾ ਬਣਾਈ ਗਈ ਇਹ Mounjaro ਵੈਕਸੀਨ ਭਾਰਤੀ ਬਾਜ਼ਾਰ ਵਿਚ ਆ ਸਕਦਾ ਹੈ, ਇਸ ਇੰਜੈਕਸ਼ਨ ਵਿਚ Tirzepatide ਡਰੱਗ ਦੀ ਵਰਤੋਂ ਕੀਤੀ ਗਈ ਹੈ। ਇਹ ਟੀਕਾ ਟਾਈਪ-2 ਡਾਇਬਟੀਜ਼ ਦੇ ਇਲਾਜ ਲਈ ਤਿਆਰ ਕੀਤਾ ਗਿਆ ਹੈ ਅਤੇ ਇਹ ਫੈਟ ਘਟਾਉਣ ਵਿਚ ਕਾਰਗਰ ਸਾਬਤ ਹੋ ਰਿਹਾ ਹੈ।


 ਮਾਹਿਰਾਂ ਅਨੁਸਾਰ ਇਹ ਭਾਰ ਘਟਾਉਣ ਵਾਲਾ ਟੀਕਾ ਬੈਰੀਏਟ੍ਰਿਕ ਸਰਜਰੀ ਦਾ ਬਦਲ ਹੋ ਸਕਦਾ ਹੈ। ਭਾਰ ਘਟਾਉਣ ਲਈ ਕੀਤੀ ਜਾਂਦੀ ਸਰਜਰੀ ਨੂੰ ਬੈਰੀਏਟ੍ਰਿਕ ਸਰਜਰੀ ਕਿਹਾ ਜਾਂਦਾ ਹੈ। ਭਾਰਤੀ ਬਾਜ਼ਾਰ ਵਿਚ ਵਿਕਰੀ ਲਈ ਕਿਸੇ ਵੀ ਦਵਾਈ ਜਾਂ ਟੀਕੇ ਨੂੰ ਦੋ ਸੰਸਥਾਵਾਂ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ। ਸਭ ਤੋਂ ਪਹਿਲਾਂ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ ਅਤੇ ਦੂਜਾ, ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀਸੀਜੀਆਈ) ਤੋਂ ਲੈਣੀ ਪੈਂਦੀ ਹੈ।



ਇਸ ਅਮਰੀਕੀ ਭਾਰ ਘਟਾਉਣ ਵਾਲੇ ਟੀਕੇ ਨੂੰ ਭਾਰਤ ਵਿੱਚ ਸੀਡੀਐਸਸੀਓ ਦੀ ਮਨਜ਼ੂਰੀ ਮਿਲ ਗਈ ਹੈ। ਸੰਭਾਵਨਾ ਹੈ ਕਿ ਜਲਦੀ ਹੀ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਤੋਂ ਵੀ ਮਨਜ਼ੂਰੀ ਮਿਲ ਜਾਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਪੰਜ-ਛੇ ਮਹੀਨਿਆਂ ਵਿਚ ਮੈਡੀਕਲ ਸਟੋਰਾਂ ਵਿੱਚ ਭਾਰ ਘਟਾਉਣ ਦੇ ਟੀਕੇ ਉਪਲਬਧ ਹੋ ਜਾਣਗੇ।


ਦੱਸਿਆ ਜਾ ਰਿਹਾ ਹੈ ਕਿ ਇਹ ਇੰਜੈਕਸ਼ਨ ਭਾਰਤ ‘ਚ ਦਸੰਬਰ 2024 ਤੋਂ ਪਹਿਲਾਂ ਉਪਲਬਧ ਹੋਵੇਗਾ। ਹੁਣ ਸਵਾਲ ਇਹ ਹੈ ਕਿ ਇਹ ਟੀਕਾ ਕਿਸ ਨੂੰ ਲੱਗ ਸਕਦਾ ਹੈ? ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਲੋਕ ਡਾਕਟਰ ਦੀ ਸਲਾਹ ਤੋਂ ਬਿਨਾਂ ਇਹ ਟੀਕਾ ਨਹੀਂ ਲਗਵਾ ਸਕਣਗੇ।


CDSCO ਪੈਨਲ ਨੇ ਡਾਕਟਰਾਂ ਨੂੰ ਇਹ ਟੀਕਾ ਬਹੁਤ ਸੋਚ ਸਮਝ ਕੇ ਲਿਖਣ ਦੀ ਸਲਾਹ ਦਿੱਤੀ ਹੈ। ਪੈਨਲ ਨੇ ਕਿਹਾ ਕਿ ਇਹ ਟੀਕਾ ਉਨ੍ਹਾਂ ਲੋਕਾਂ ਨੂੰ ਨਹੀਂ ਦਿੱਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਪੈਨਕ੍ਰੀਅਸ ਰੋਗ, ਥਾਇਰਾਇਡ, ਮਤਲੀ, ਉਲਟੀਆਂ ਆਦਿ ਵਰਗੀਆਂ ਸਮੱਸਿਆਵਾਂ ਹਨ। ਜੇਕਰ ਕੋਈ ਡਾਕਟਰ ਇਹ ਦਵਾਈ ਲਿਖਦਾ ਹੈ ਤਾਂ ਉਸ ਨੂੰ ਮਰੀਜ਼ ਨੂੰ ਕਸਰਤ ਕਰਨ ਅਤੇ ਸਿਹਤਮੰਦ ਖੁਰਾਕ ਲੈਣ ਦੀ ਸਲਾਹ ਵੀ ਦੇਣੀ ਪਵੇਗੀ। ਜਦੋਂ ਡਾਕਟਰ ਨੂੰ ਲੱਗਦਾ ਹੈ ਕਿ ਭਾਰ ਵਧਣ ਕਾਰਨ ਬਿਮਾਰੀਆਂ ਵਧ ਰਹੀਆਂ ਹਨ ਤਾਂ ਹੀ ਉਹ ਇਸ ਦੀ ਨੁਸਖ਼ਾ ਦੇ ਸਕਦਾ ਹੈ।