Weight Loss Tips: ਮੋਟਾਪਾ ਅੱਜਕੱਲ ਦੇ ਸਮੇਂ ਦੀ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ, ਜੋ ਨਾ ਸਿਰਫ ਤੁਹਾਡੀ ਸਰੀਰਕ ਬਣਾਵਟ 'ਤੇ ਅਸਰ ਕਰਦਾ ਹੈ, ਸਗੋਂ ਕਈ ਗੰਭੀਰ ਬਿਮਾਰੀਆਂ ਦੇ ਖਤਰੇ ਨੂੰ ਵੀ ਵਧਾ ਦਿੰਦਾ ਹੈ। ਜੇਕਰ ਤੁਸੀਂ ਵੀ ਮੋਟਾਪੇ ਤੋਂ ਪਰੇਸ਼ਾਨ ਹੋ ਅਤੇ ਵਜ਼ਨ ਘਟਾਉਣਾ ਚਾਹੁੰਦੇ ਹੋ, ਤਾਂ ਆਪਣੀ ਸਵੇਰੇ ਦੀ ਰੋਜ਼ਾਨਾ ਦੀ ਰੁਟੀਨ ਵਿੱਚ ਕੁਝ ਛੋਟੇ ਪਰ ਪ੍ਰਭਾਵਸ਼ਾਲੀ ਬਦਲਾਅ ਲਿਆ ਕੇ ਤੁਸੀਂ ਇਹ ਟੀਚਾ ਤੇਜ਼ੀ ਨਾਲ ਹਾਸਲ ਕਰ ਸਕਦੇ ਹੋ।
ਸਵੇਰੇ ਵਜ਼ਨ ਘਟਾਉਣ ਲਈ ਕਰੋ ਇਹ ਕੰਮ:
ਗੁੰਨਗੁਣਾ ਪਾਣੀ ਪੀਓ:
ਸਵੇਰੇ ਉੱਠਦਿਆਂ ਹੀ ਸਭ ਤੋਂ ਪਹਿਲਾਂ ਇੱਕ ਜਾਂ ਦੋ ਗਿਲਾਸ ਗੁੰਨਗੁਣਾ ਪਾਣੀ ਪੀਓ। ਤੁਸੀਂ ਇਸ ਵਿੱਚ ਅੱਧਾ ਨਿੰਬੂ ਨਿਚੋੜ ਕੇ ਵੀ ਪੀ ਸਕਦੇ ਹੋ। ਇਹ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ, ਮੈਟਾਬੌਲਿਜ਼ਮ ਨੂੰ ਵਧਾਉਂਦਾ ਹੈ ਅਤੇ ਪਾਚਣ ਪ੍ਰਣਾਲੀ ਨੂੰ ਠੀਕ ਰੱਖਦਾ ਹੈ। ਨਿੰਬੂ ਵਿੱਚ ਮੌਜੂਦ ਵਿਟਾਮਿਨ ਸੀ ਚਰਬੀ ਸਾੜਨ ਵਿੱਚ ਮਦਦਗਾਰ ਹੁੰਦਾ ਹੈ। ਇਹ ਸਵੇਰੇ ਤੋਂ ਹੀ ਤੁਹਾਡੇ ਸਰੀਰ ਨੂੰ ਹਾਈਡਰੇਟ ਕਰਦਾ ਹੈ।
ਹਲਕੀ ਐਕਸਰਸਾਈਜ਼ ਜਾਂ ਸਟਰੈਚਿੰਗ ਕਰੋ:
ਸਵੇਰ ਦਾ ਸਮਾਂ ਐਕਸਰਸਾਈਜ਼ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। 15 ਤੋਂ 30 ਮਿੰਟ ਤੱਕ ਹਲਕੀ ਵਰਜਿਸ਼, ਯੋਗਾ ਜਾਂ ਸਟਰੈਚਿੰਗ ਕਰੋ। ਸਵੇਰੇ ਦੀ ਕਸਰਤ ਮੈਟਾਬੌਲਿਜ਼ਮ ਨੂੰ ਸਰਗਰਮ ਕਰਦੀ ਹੈ, ਕੈਲੋਰੀਜ਼ ਸਾੜਦੀ ਹੈ ਅਤੇ ਤੁਹਾਨੂੰ ਪੂਰੇ ਦਿਨ ਚੁਸਤ ਤੇ ਤਾਜ਼ਾ ਮਹਿਸੂਸ ਕਰਵਾਉਂਦੀ ਹੈ। ਇਹ ਤੁਹਾਡੇ ਮੂਡ ਨੂੰ ਵੀ ਬਿਹਤਰ ਬਣਾਉਂਦੀ ਹੈ, ਜਿਸ ਨਾਲ ਬਿਨਾ ਲੋੜ ਖਾਣ ਦੀ ਇੱਛਾ ਘਟਦੀ ਹੈ। ਤੁਸੀਂ ਸਵੇਰੇ ਦੀ ਸੈਰ, ਜੌਗਿੰਗ, ਸਾਈਕਲਿੰਗ ਜਾਂ ਕੁਝ ਯੋਗ ਆਸਨ ਜਿਵੇਂ ਕਿ ਸੂਰਜ ਨਮਸਕਾਰ ਵੀ ਕਰ ਸਕਦੇ ਹੋ।
ਪ੍ਰੋਟੀਨ ਭਰਪੂਰ ਨਾਸ਼ਤਾ ਕਰੋ:
ਸਵੇਰੇ ਦਾ ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਕ ਭੋਜਨ ਹੁੰਦਾ ਹੈ। ਇਸ ਨੂੰ ਕਦੇ ਵੀ ਨਾ ਛੱਡੋ ਅਤੇ ਪ੍ਰੋਟੀਨ ਨਾਲ ਭਰਪੂਰ ਨਾਸ਼ਤਾ ਚੁਣੋ। ਪ੍ਰੋਟੀਨ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਣ ਦਿੰਦਾ, ਜਿਸ ਨਾਲ ਤੁਸੀਂ ਦਿਨ ਭਰ ਘੱਟ ਖਾਂਦੇ ਹੋ। ਇਹ ਮਾਸਪੇਸ਼ੀਆਂ ਦੀ ਬਣਾਵਟ ਅਤੇ ਮੁਰੰਮਤ ਵਿੱਚ ਵੀ ਮਦਦ ਕਰਦਾ ਹੈ, ਜੋ ਮੈਟਾਬੌਲਿਜ਼ਮ ਲਈ ਮਹੱਤਵਪੂਰਨ ਹੈ। ਤੁਸੀਂ ਅੰਡੇ, ਪਨੀਰ, ਦਹੀਂ, ਸਪ੍ਰਾਊਟਸ, ਓਟਸ ਜਾਂ ਦਲੀਆ ਵਰਗੇ ਵਿਕਲਪ ਚੁਣ ਸਕਦੇ ਹੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।