Kuttu Atta : ਦੇਸ਼ ਭਰ ਵਿੱਚ ਚੇਤ ਨਰਾਤਿਆਂ ਦਾ ਤਿਉਹਾਰ ਚੱਲ ਰਿਹਾ ਹੈ। ਨੌਂ ਦਿਨਾਂ ਤੱਕ ਸ਼ਕਤੀ ਦੀ ਪੂਜਾ ਕੀਤੀ ਜਾਂਦੀ ਹੈ। ਲੋਕ ਵੱਡੀ ਗਿਣਤੀ ਵਿੱਚ 9 ਦਿਨ ਵਰਤ ਰੱਖਦੇ ਹਨ। ਵਰਤ ਦੌਰਾਨ ਅਨਾਜ ਨਹੀਂ ਖਾਧਾ ਜਾਂਦਾ। ਅਜਿਹੇ ਵਿੱਚ ਵਰਤ ਦੌਰਾਨ ਖਾਧੀਆਂ ਜਾਣ ਵਾਲੀਆਂ ਚੀਜ਼ਾਂ ਜਿਵੇਂ ਕਿ ਕੁੱਟੂ ਦਾ ਆਟਾ ਅਤੇ ਸਿੰਘਾੜੇ ਹੁੰਦੇ ਹਨ। ਇਹ ਨਾ ਸਿਰਫ਼ ਵਰਤ ਰੱਖਣ ਵਾਲਿਆਂ ਲਈ ਫਾਇਦੇਮੰਦ ਹਨ, ਬਲਕਿ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਹਾਲਾਂਕਿ, ਇਨ੍ਹੀਂ ਦਿਨੀਂ ਕੁੱਟੂ ਦਾ ਆਟਾ ਖਾਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਬਿਮਾਰ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਇਸ ਆਟੇ ਨੂੰ ਖਾਣ ਤੋਂ ਬਾਅਦ ਦੇਹਰਾਦੂਨ ਤੋਂ ਸਹਾਰਨਪੁਰ ਤੱਕ ਵੱਡੀ ਗਿਣਤੀ ਵਿੱਚ ਲੋਕ ਹਸਪਤਾਲ ਪਹੁੰਚੇ ਹਨ। ਕਈ ਥਾਵਾਂ 'ਤੇ ਮਿਲਾਵਟਖੋਰੀ ਦਾ ਵੀ ਧੰਦਾ ਚੱਲ ਰਿਹਾ ਹੈ। ਅਜਿਹੇ ਵਿੱਚ ਕੁੱਟੂ ਦੇ ਆਟੇ ਨੂੰ ਲੈਕੇ ਸਾਵਧਾਨੀ ਵਰਤਣ ਦੀ ਲੋੜ ਹੈ।

ਕੀ ਕੁੱਟੂ ਦਾ ਆਟਾ ਜ਼ਹਿਰ ਬਣ ਸਕਦਾ ਹੈ?

ਨਵਰਾਤਰੀ ਅਤੇ ਵਰਤ ਦੌਰਾਨ ਕੁੱਟੂ ਦਾ ਆਟਾ ਖਾਣਾ ਆਮ ਗੱਲ ਹੈ। ਸਿਹਤਮੰਦ ਅਤੇ ਗਲੂਟਨ-ਫ੍ਰੀ ਹੋਣ ਕਰਕੇ ਲੋਕਾਂ ਨੂੰ ਇਹ ਜ਼ਿਆਦਾ ਪਸੰਦ ਹੈ, ਪਰ ਜੇਕਰ ਗਲਤ ਤਰੀਕੇ ਨਾਲ ਇਸਦਾ ਸੇਵਨ ਕੀਤਾ ਜਾਵੇ ਤਾਂ ਕੁੱਟੂ ਦਾ ਆਟਾ ਜ਼ਹਿਰ ਬਣ ਸਕਦਾ ਹੈ। ਜੇਕਰ ਇਸਦੀ ਸਹੀ ਵਰਤੋਂ ਨਾ ਕੀਤੀ ਜਾਵੇ ਤਾਂ ਇਹ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ।

ਕੁੱਟੂ ਦਾ ਆਟਾ ਕਿੰਨੇ ਦਿਨਾਂ ਵਿੱਚ ਖਰਾਬ ਹੋ ਜਾਂਦਾ ਹੈ?

ਕੁੱਟੂ ਦਾ ਆਟਾ ਨਮੀ, ਤਾਪਮਾਨ ਅਤੇ ਗਲਤ ਸਟੋਰੇਜ ਕਾਰਨ ਜਲਦੀ ਖਰਾਬ ਹੋ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਆਟੇ ਦੀ ਸ਼ੈਲਫ ਲਾਈਫ ਦੂਜੇ ਆਟੇ ਨਾਲੋਂ ਘੱਟ ਹੁੰਦੀ ਹੈ ਕਿਉਂਕਿ ਇਸ ਵਿੱਚ ਕੁਦਰਤੀ ਤੇਲ ਜ਼ਿਆਦਾ ਹੁੰਦੇ ਹਨ, ਜੋ ਜਲਦੀ ਆਕਸੀਡਾਈਜ਼ ਹੋ ਸਕਦੇ ਹਨ। ਜੇਕਰ ਇਸ ਆਟੇ ਨੂੰ ਸਹੀ ਢੰਗ ਨਾਲ ਸਟੋਰ ਨਹੀਂ ਕੀਤਾ ਜਾਵੇ ਜਾਂ ਡੱਬਾ ਵਿੱਚ ਨਮੀਂ ਚਲੀ ਜਾਵੇ ਤਾਂ ਉੱਲੀ ਅਤੇ ਬੈਕਟੀਰੀਆ ਲੱਗ ਸਕਦੇ ਹਨ।

ਕੁੱਟੂ ਦੇ ਆਟੇ ਵਿੱਚ ਅਜਿਹਾ ਕੀ ਹੁੰਦਾ ਜਿਸ ਨਾਲ ਇਹ ਜ਼ਹਿਰ ਬਣ ਸਕਦਾ ਹੈ?

ਕੁੱਟੂ ਦਾ ਆਟਾ ਇੱਕ ਕਿਸਮ ਦਾ 'Pseudo-Cereal' ਹੈ, ਜੋ ਗਲੂਟਨ-ਫ੍ਰੀ ਹੁੰਦਾ ਹੈ ਅਤੇ ਪ੍ਰੋਟੀਨ, ਫਾਈਬਰ ਅਤੇ ਮਿਨਰਲਸ ਨਾਲ ਭਰਪੂਰ ਹੁੰਦਾ ਹੈ। ਪਰ ਇਸ ਵਿੱਚ ਕੁਝ ਗੁਣ ਵੀ ਹਨ ਜੋ ਗਲਤ ਤਰੀਕੇ ਨਾਲ ਖਾਣ 'ਤੇ ਸਰੀਰ ਲਈ ਨੁਕਸਾਨਦੇਹ ਹੋ ਸਕਦੇ ਹਨ।

  1. ਪਚਾਉਣ ਵਿੱਚ ਹੁੰਦਾ ਭਾਰੀ

ਕੁੱਟੂ ਦੇ ਆਟੇ ਵਿੱਚ ਫਾਈਬਰ ਅਤੇ ਕਾਰਬੋਹਾਈਡਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਰਕੇ ਇਹ ਪਚਾਉਣ ਵਿੱਚ ਭਾਰੀ ਹੁੰਦਾ ਹੈ। ਜੇਕਰ ਇਸਦਾ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਪੇਟ ਦਰਦ, ਕਬਜ਼ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

  1. ਸਹੀ ਢੰਗ ਨਾਲ ਨਾ ਪਕਾਇਆ ਜਾਵੇ ਤਾਂ ਹੋ ਸਕਦਾ ਨੁਕਸਾਨਦੇਹ

ਜੇਕਰ ਕੁੱਟੂ ਦਾ ਆਟਾ ਚੰਗੀ ਤਰ੍ਹਾਂ ਨਹੀਂ ਪਕਾਇਆ ਜਾਂਦਾ, ਤਾਂ ਇਹ ਸਰੀਰ ਵਿੱਚ ਜ਼ਹਿਰੀਲੇ ਪਦਾਰਥ ਪੈਦਾ ਕਰ ਸਕਦਾ ਹੈ, ਜਿਸ ਨਾਲ ਫੂਡ ਪੋਇਜ਼ਨਿੰਗ ਅਤੇ ਪੇਟ ਖਰਾਬ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।

  1. ਐਲਰਜੀ ਦਾ ਖ਼ਤਰਾ

ਕੁਝ ਲੋਕਾਂ ਨੂੰ ਕੁੱਟੂ ਤੋਂ ਐਲਰਜੀ ਹੋ ਸਕਦੀ ਹੈ। ਇਸ ਨਾਲ ਚਮੜੀ 'ਤੇ ਖੁਜਲੀ, ਲਾਲ ਧੱਫੜ, ਸਾਹ ਲੈਣ ਵਿੱਚ ਮੁਸ਼ਕਲ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

  1. ਬਲੱਡ ਪ੍ਰੈਸ਼ਰ ਘੱਟ ਹੋ ਸਕਦਾ

ਕੁੱਟੂ ਦੇ ਆਟੇ ਵਿੱਚ ਹਾਈਪੋਟੈਂਸ਼ਨ ਯਾਨੀ ਬਲੱਡ ਪ੍ਰੈਸ਼ਰ ਨੂੰ ਘਟਾਉਣ ਵਾਲੇ ਤੱਤ ਪਾਏ ਜਾਂਦੇ ਹਨ। ਜੇਕਰ ਇਸਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕੀਤਾ ਜਾਵੇ, ਤਾਂ ਇਹ ਘੱਟ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦਾ ਹੈ, ਜਿਸ ਨਾਲ ਚੱਕਰ ਆਉਣੇ ਅਤੇ ਕਮਜ਼ੋਰੀ ਹੋ ਸਕਦੀ ਹੈ।

  1. ਜ਼ਿਆਦਾ ਤਲੀਆਂ-ਭੁੰਨੀਆਂ ਚੀਜ਼ਾਂ ਖਾਣੀਆਂ ਨੁਕਸਾਨਦਾਇਕ

ਅਕਸਰ ਲੋਕ ਕੁੱਟੂ ਦੇ ਆਟੇ ਤੋਂ ਪੂਰੀਆਂ ਅਤੇ ਪਕੌੜੇ ਬਣਾ ਕੇ ਖਾਂਦੇ ਹਨ। ਬਹੁਤ ਜ਼ਿਆਦਾ ਤਲਿਆ ਹੋਇਆ ਭੋਜਨ ਖਾਣ ਨਾਲ ਦਿਲ ਵਿੱਚ ਜਲਨ, ਗੈਸ ਅਤੇ ਮੋਟਾਪਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

Disclaimer: ਖ਼ਬਰ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।