Egg: ਬੱਚਿਆਂ ਲਈ ਅੰਡਾ ਇੱਕ ਸੂਪਰਫੂਡ ਕਿਹਾ ਜਾਂਦਾ ਹੈ ਕਿਉਂਕਿ ਇਹ ਪ੍ਰੋਟੀਨ, ਵਿਟਾਮਿਨ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਪਰ, ਇੱਕ ਸਵਾਲ ਸਾਰੇ ਮਾਪਿਆਂ ਦੇ ਮਨ ਵਿੱਚ ਖੜ੍ਹਾ ਹੁੰਦਾ ਹੈ ਕਿ ਬੱਚੇ ਨੂੰ ਕਿਹੜੀ ਉਮਰ ਵਿੱਚ ਅੰਡਾ ਦੇਣਾ ਚਾਹੀਦਾ ਹੈ? ਅਤੇ ਰੋਜ਼ਾਨਾ ਕਿੰਨਾ ਦੇਣਾ ਚਾਹੀਦਾ ਹੈ। ਆਓ ਜਾਣਦੇ ਹਾਂ ਜਵਾਬ
ਬੱਚਿਆਂ ਨੂੰ ਅੰਡਾ ਕਿਹੜੇ ਵੇਲੇ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ?
ਜਦੋਂ ਤੁਹਾਡਾ ਬੱਚਾ ਛੇ ਮਹੀਨੇ ਦਾ ਹੋ ਜਾਂਦਾ ਹੈ, ਉਸ ਨੂੰ ਅੰਡਾ ਦੇਣਾ ਸ਼ੁਰੂ ਕਰ ਦਿਓ। ਇਸ ਉਮਰ ਵਿਚ ਬੱਚਾ ਥੋੜ੍ਹਾ ਵੱਡਾ ਹੋ ਜਾਂਦਾ ਹੈ ਅਤੇ ਉਸ ਨੂੰ ਜ਼ਿਆਦਾ ਪੋਸ਼ਣ ਦੀ ਲੋੜ ਹੁੰਦੀ ਹੈ। ਅੰਡੇ ਵਿੱਚ ਚੰਗੇ ਪ੍ਰੋਟੀਨ ਅਤੇ ਵਿਟਾਮਿਨ ਹੁੰਦੇ ਹਨ ਜੋ ਬੱਚੇ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਰੋਜ਼ ਕਿੰਨੇ ਅੰਡੇ ਦੇਣੇ ਚਾਹੀਦੇ ਹਨ?
ਜਦੋਂ ਤੁਹਾਡਾ ਬੱਚਾ ਛੇ ਮਹੀਨਿਆਂ ਦਾ ਹੋ ਜਾਂਦਾ ਹੈ, ਤੁਸੀਂ ਉਸਨੂੰ ਅੰਡੇ ਦੇਣਾ ਸ਼ੁਰੂ ਕਰ ਸਕਦੇ ਹੋ। ਪਹਿਲੀ ਵਾਰ, ਸਿਰਫ ਅੱਧਾ ਅੰਡੇ ਦਿਓ। ਇਹ ਵੇਖਣ ਲਈ ਕਿ ਕਿਤੇ ਬੱਚੇ ਨੂੰ ਕੋਈ ਐਲਰਜੀ ਤਾਂ ਨਹੀਂ ਹੋ ਰਹੀ ਹੈ ਅਤੇ ਕੀ ਉਸਨੂੰ ਇਹ ਪਸੰਦ ਹੈ ਜਾਂ ਨਹੀਂ। ਫਿਰ ਹੌਲੀ-ਹੌਲੀ, ਜਿਵੇਂ ਉਹ ਵੱਡਾ ਹੁੰਦਾ ਹੈ, ਤੁਸੀਂ ਹੌਲੀ-ਹੌਲੀ ਉਸ ਨੂੰ ਪੂਰਾ ਅੰਡਾ ਦੇਣਾ ਸ਼ੁਰੂ ਕਰ ਸਕਦੇ ਹੋ। ਜਦੋਂ ਬੱਚਾ ਇੱਕ ਸਾਲ ਦਾ ਹੋ ਜਾਂਦਾ ਹੈ, ਤੁਸੀਂ ਉਸਨੂੰ ਰੁਜ਼ਾਨਾ ਇੱਕ ਪੂਰਾ ਅੰਡਾ ਦਿਓ। ਇਹ ਉਸਦੇ ਵਿਕਾਸ ਲਈ ਚੰਗਾ ਹੈ ਅਤੇ ਉਸਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ।
ਇਹ ਵੀ ਪੜ੍ਹੋ: Mosquito Bite: ਇੱਕ ਮੱਛਰ ਇੱਕ ਵਾਰ ਵਿੱਚ ਕਿੰਨਾ ਮਨੁੱਖੀ ਖੂਨ ਪੀ ਸਕਦੈ, ਉਸ ਖੂਨ ਦਾ ਹੁੰਦਾ ਕੀ? ਆਓ ਜਾਣਦੇ ਹਾਂ
ਅੰਡੇ ਦਾ ਕਿਹੜਾ ਹਿੱਸਾ ਦੇਣਾ ਚਾਹੀਦਾ ਹੈ?
ਜਦੋਂ ਤੁਸੀਂ ਬੱਚੇ ਨੂੰ ਪਹਿਲੀ ਵਾਰ ਅੰਡਾ ਦੇਣਾ ਚਾਹੁੰਦੇ ਹੋ, ਤਾਂ ਉਸ ਨੂੰ ਅੰਡੇ ਦਾ ਪੀਲਾ ਹਿੱਸਾ (ਜਰਦੀ) ਦੇਣਾ ਸ਼ੁਰੂ ਕਰੋ ਕਿਉਂਕਿ ਇਹ ਹਲਕਾ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਹੌਲੀ-ਹੌਲੀ, ਜਿਵੇਂ-ਜਿਵੇਂ ਬੱਚੇ ਦੀ ਪਾਚਨ ਸਮਰੱਥਾ ਵਿਕਸਿਤ ਹੁੰਦੀ ਹੈ, ਤਾਂ ਉਸ ਵੇਲੇ ਚਿੱਟਾ ਹਿੱਸਾ (ਐਲਬਿਊਮਿਨ) ਦੇ ਸਕਦੇ ਹੋ।
ਅੰਡਾ ਦੇਣ ਦੇ ਫਾਇਦੇ
ਪ੍ਰੋਟੀਨ: ਅੰਡੇ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਬੱਚੇ ਦੇ ਮਾਸਪੇਸ਼ੀਆਂ ਦੇ ਵਿਕਾਸ ਵਿੱਚ ਮਦਦ ਕਰਦਾ ਹੈ।
ਵਿਟਾਮਿਨ: ਅੰਡੇ ਵਿੱਚ ਵਿਟਾਮਿਨ ਏ, ਡੀ ਅਤੇ ਈ ਹੁੰਦੇ ਹਨ ਜੋ ਬੱਚਿਆਂ ਦੀਆਂ ਅੱਖਾਂ ਅਤੇ ਹੱਡੀਆਂ ਲਈ ਚੰਗੇ ਹੁੰਦੇ ਹਨ।
ਵਰਤੋਂ ਆਹ ਸਾਵਧਾਨੀਆਂ
ਐਲਰਜੀ ਦਾ ਧਿਆਨ ਰੱਖੋ: ਕੁਝ ਬੱਚਿਆਂ ਨੂੰ ਅੰਡੇ ਤੋਂ ਐਲਰਜੀ ਹੋ ਸਕਦੀ ਹੈ। ਇਸ ਲਈ, ਜਦੋਂ ਤੁਸੀਂ ਆਪਣੇ ਬੱਚੇ ਨੂੰ ਪਹਿਲੀ ਵਾਰ ਅੰਡਾ ਦਿੰਦੇ ਹੋ, ਤਾਂ ਥੋੜਾ ਜਿਹਾ ਦਿਓ ਅਤੇ ਦੇਖੋ ਕਿ ਕੀ ਕੋਈ ਐਲਰਜੀ ਤਾਂ ਨਹੀਂ ਹੋ ਰਹੀ ਹੈ।
ਤਾਜ਼ੇ ਅੰਡੇ ਦੀ ਵਰਤੋਂ ਕਰੋ: ਹਮੇਸ਼ਾ ਤਾਜ਼ੇ ਆਂਡੇ ਖਰੀਦੋ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਹੀ ਬੱਚੇ ਨੂੰ ਖੁਆਓ।
ਜੇਕਰ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਅੰਡਾ ਬੱਚੇ ਲਈ ਬਹੁਤ ਹੀ ਫਾਇਦੇਮੰਦ ਭੋਜਨ ਸਾਬਤ ਹੋਵੇਗਾ।
ਇਹ ਵੀ ਪੜ੍ਹੋ: Weight Loss Tips In Summer: ਗਰਮੀਆਂ 'ਚ ਘਟਾਉਣਾ ਚਾਹੁੰਦੇ ਹੋ ਵਜ਼ਨ ਤਾਂ ਅਪਣਾਓ ਇਹ ਤਰੀਕੇ, ਮਿਲੇਗਾ ਫਾਇਦਾ