ਬ੍ਰਿਟੇਨ: ਵਾਈਟ ਬ੍ਰੈੱਡ ਅਤੇ ਪਾਸਤਾ ਖਾਣ ਨਾਲ ਤੁਸੀਂ ਡਿਪ੍ਰੈਸ਼ਨ ਦੇ ਸ਼ਿਕਾਰ ਹੋ ਸਕਦੇ ਹੋ। ਵਧੇਰੇ ਮਾਤਰਾ 'ਚ ਕਾਰਬੋਹਾਈਡ੍ਰੇਟ ਤੁਹਾਡੇ ਅੰਦਰ ਚਿੜਚਿੜਾਪਨ ਅਤੇ ਚਿੰਤਾ ਵਧਾ ਸਕਦਾ ਹੈ। ਇਕ ਖੋਜ ਅਨੁਸਾਰ ਵਾਈਟ ਬ੍ਰੈੱਡ, ਚੌਲ ਅਤੇ ਪਾਸਤਾ ਵਰਗੇ ਖਾਧ ਪਦਾਰਥ ਤੁਹਾਨੂੰ ਡਿਪ੍ਰੈਸ਼ਨ ਦਾ ਸ਼ਿਕਾਰ ਬਣਾ ਸਕਦੇ ਹਨ ਪਰ ਇਸ ਖਤਰੇ ਨੂੰ ਅਨਾਜ ਅਤੇ ਹਰੀਆਂ ਸਬਜ਼ੀਆਂ ਘੱਟ ਕਰ ਸਕਦੀਆਂ ਹਨ।

ਵਾਈਟ ਬ੍ਰੈੱਡ ਅਤੇ ਸਫੇਦ ਚੌਲ ਖਾਣ ਨਾਲ ਸਰੀਰ 'ਚ ਹਾਰਮੋਨਲ ਪ੍ਰਤੀਕਿਰਿਆ ਹੁੰਦੀ ਹੈ, ਜੋ ਬਲੱਡ ਸ਼ੂਗਰ ਨੂੰ ਘਟਾਉਂਦੀ ਹੈ, ਜਿਸ ਕਾਰਨ ਚਿੜਚਿੜਾਪਨ, ਥਕਾਵਟ ਅਤੇ ਡਿਪ੍ਰੈਸ਼ਨ ਦੇ ਕਈ ਲੱਛਣ ਲੋਕਾਂ 'ਚ ਦੇਖਣ ਨੂੰ ਮਿਲ ਰਹੇ ਹਨ।

ਅਮੇਰਿਕਨ ਜਰਨਲ 'ਚ ਛਪੀ ਇਕ ਖੋਜ ਅਨੁਸਾਰ ਬ੍ਰਿਟੇਨ 'ਚ ਪ੍ਰਤੀ 100 'ਚੋਂ 3 ਵਿਅਕਤੀ ਡਿਪ੍ਰੈਸ਼ਨ ਦੇ ਸ਼ਿਕਾਰ ਹਨ, ਜੋ ਕਿ ਵਾਈਟ ਬ੍ਰੈੱਡ ਅਤੇ ਪਾਸਤਾ ਵਰਗੇ ਬੁਰੇ ਕਾਰਬੋਹਾਈਡ੍ਰੇਟਸ ਕਾਰਨ ਵੀ ਹੁੰਦੇ ਹਨ। ਇਨ੍ਹਾਂ ਬੁਰੇ ਕਾਰਬੋਹਾਈਡ੍ਰੇਟਸ ਕਾਰਨ ਮੋਟਾਪਾ, ਥਕਾਵਟ ਅਤੇ ਉਨੀਂਦਰੇ ਵਰਗੀਆਂ ਬੀਮਾਰੀਆਂ ਦੇ ਖਤਰੇ ਵੱਧ ਸਕਦੇ ਹਨ।