White Mark On Nails: ਬਿਮਾਰੀ ਭਾਵੇਂ ਛੋਟੀ ਹੋਵੇ ਜਾਂ ਵੱਡੀ, ਅਸੀਂ ਡਾਕਟਰ ਕੋਲ ਪਹੁੰਚ ਜਾਂਦੇ ਹਾਂ। ਤੁਸੀਂ ਦੇਖਿਆ ਹੋਵੇਗਾ ਕਿ ਇਲਾਜ ਤੋਂ ਪਹਿਲਾਂ ਡਾਕਟਰ ਨਹੁੰ ਚੈੱਕ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਡਾਕਟਰ ਸਭ ਤੋਂ ਪਹਿਲਾਂ ਨਹੁੰਆਂ ਦੀ ਜਾਂਚ ਕਿਉਂ ਕਰਦੇ ਹਨ? ਦਰਅਸਲ, ਅਕਸਰ ਅਜਿਹਾ ਹੁੰਦਾ ਹੈ ਕਿ ਸਾਡਾ ਸਰੀਰ ਖੁਦ ਹੀ ਬੀਮਾਰੀਆਂ ਦੇ ਸੰਕੇਤ ਦੇਣ ਲੱਗ ਪੈਂਦਾ ਹੈ। ਇਸ ਬਾਰੇ ਜਾਣਕਾਰੀ ਨਾ ਹੋਣ ਕਾਰਨ ਅਸੀਂ ਇਨ੍ਹਾਂ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਇਸੇ ਤਰ੍ਹਾਂ ਸਾਡੇ ਨਹੁੰ ਵੀ ਕੁਝ ਬੀਮਾਰੀਆਂ ਦੇ ਲੱਛਣ ਦਿਖਾਉਂਦੇ ਹਨ।


ਨਹੁੰਆਂ ਦੇ ਪਿਛਲੇ ਹਿੱਸੇ 'ਤੇ ਚਿੱਟਾ ਹਿੱਸਾ ਹੁੰਦਾ ਹੈ। ਇਸ ਨੂੰ ਲੁਨੁਲਾ ਕਿਹਾ ਜਾਂਦਾ ਹੈ। ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਨਹੁੰਆਂ 'ਤੇ ਚਿੱਟੇ ਧੱਬੇ ਹੁੰਦੇ ਹਨ, ਜੋ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸੰਕੇਤ ਦਿੰਦੇ ਹਨ। ਆਓ ਜਾਣਦੇ ਹਾਂ ਨਹੁੰਆਂ 'ਤੇ ਚਿੱਟੇ ਰੰਗ ਦੇ ਧੱਬੇ ਹੋਣ ਦਾ ਕੀ ਕਾਰਨ ਹੈ?



ਨਹੁੰਆਂ ਵਿੱਚ ਸਫੇਦ ਧੱਬਿਆਂ ਦਾ ਕਾਰਨ ਕੈਲਸ਼ੀਅਮ ਨਹੀਂ 
ਨਹੁੰਆਂ 'ਤੇ ਚਿੱਟੇ ਧੱਬੇ ਹੋ ਜਾਂਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਇਹ ਚਟਾਕ ਕੈਲਸ਼ੀਅਮ ਦੀ ਕਮੀ ਕਾਰਨ ਹੁੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਅਜਿਹਾ ਬਿਲਕੁਲ ਨਹੀਂ ਹੁੰਦਾ ਹੈ। ਨਹੁੰਆਂ 'ਤੇ ਚਿੱਟੇ ਧੱਬੇ ਕੈਲਸ਼ੀਅਮ ਦੀ ਕਮੀ ਕਾਰਨ ਨਹੀਂ ਹੁੰਦੇ। ਰਿਪੋਰਟ ਮੁਤਾਬਕ ਨਹੁੰਆਂ 'ਤੇ ਚਿੱਟੇ ਰੰਗ ਦੇ ਧੱਬੇ ਜ਼ਿਆਦਾਤਰ ਬੱਚਿਆਂ 'ਚ ਦਿਖਾਈ ਦਿੰਦੇ ਹਨ। ਇਸ ਦੇ ਦੋ ਮੁੱਖ ਕਾਰਨ ਹਨ। ਪਹਿਲਾ ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਬਹੁਤ ਜ਼ਿਆਦਾ ਕਮੀ ਦੇ ਕਾਰਨ ਯਾਨੀ ਕੁਪੋਸ਼ਣ ਕਾਰਨ ਤੇ ਦੂਜਾ ਸਰੀਰ ਵਿੱਚ ਬਲੱਡ ਪ੍ਰੋਟੀਨ ਦੀ ਕਮੀ ਕਾਰਨ।



ਨਹੁੰਆਂ 'ਤੇ ਚਿੱਟੇ ਧੱਬਿਆਂ ਦਾ ਵਿਗਿਆਨਕ ਨਾਮ
ਸਾਇੰਸ ਫੋਕਸ ਦੀ ਰਿਪੋਰਟ ਮੁਤਾਬਕ ਨਹੁੰਆਂ 'ਤੇ ਚਿੱਟੇ ਧੱਬੇ ਅਸਥਾਈ ਹੁੰਦੇ ਹਨ। ਨਹੁੰਆਂ 'ਤੇ ਸਫੇਦ ਰੰਗ ਦੇ ਇਹ ਧੱਬੇ ਦਿਖਾਈ ਦੇਣ ਤੋਂ ਬਾਅਦ ਹੌਲੀ-ਹੌਲੀ ਦੂਰ ਹੋ ਜਾਂਦੇ ਹਨ। ਦਰਅਸਲ, ਨਹੁੰ ਹੌਲੀ-ਹੌਲੀ ਵਧਦੇ ਹਨ। ਇਸੇ ਕਰਕੇ ਵਿਕਾਸ ਦੇ ਨਾਲ ਹੀ ਅੱਗੇ ਵਧਦੇ ਹੋਏ ਨਹੁੰਆਂ 'ਤੇ ਇਹ ਚਿੱਟੇ ਧੱਬੇ ਗਾਇਬ ਹੋ ਜਾਂਦੇ ਹਨ। ਨਹੁੰਆਂ 'ਤੇ ਇਨ੍ਹਾਂ ਚਿੱਟੇ ਨਿਸ਼ਾਨਾਂ ਦਾ ਵਿਗਿਆਨਕ ਨਾਮ "ਲਿਊਕੋਨੀਚੀਆ" (leukonychia) ਹੈ।



ਨਹੁੰਆਂ 'ਤੇ ਚਿੱਟੇ ਚਟਾਕ ਕਿਸ ਬਿਮਾਰੀ ਨੂੰ ਦਰਸਾਉਂਦੇ?
ਹੈਲਥਲਾਈਨ ਦੀ ਰਿਪੋਰਟ ਮੁਤਾਬਕ ਨਹੁੰਆਂ 'ਤੇ ਸਫੇਦ ਧੱਬਿਆਂ ਦਾ ਮੁੱਖ ਕਾਰਨ ਸਰੀਰ 'ਚ ਖਣਿਜਾਂ ਦੀ ਕਮੀ ਹੈ ਪਰ ਇਸ ਨੂੰ ਬੀਮਾਰੀਆਂ ਦਾ ਸੰਕੇਤ ਵੀ ਮੰਨਿਆ ਜਾਂਦਾ ਹੈ। ਅਕਸਰ ਗੁਰਦੇ ਫੇਲ੍ਹ ਹੋਣ, ਦਿਲ ਦੇ ਰੋਗ, ਨਿਮੋਨੀਆ, ਚੰਬਲ, ਆਰਸੈਨਿਕ ਪੁਆਇਜਨਿੰਗ ਵਰਗੀਆਂ ਬਿਮਾਰੀਆਂ ਵੀ ਨਹੁੰਆਂ 'ਤੇ ਚਿੱਟੇ ਧੱਬੇ ਦਾ ਕਾਰਨ ਬਣ ਜਾਂਦੀਆਂ ਹਨ। ਹਾਲਾਂਕਿ ਅਜਿਹੇ ਮਾਮਲੇ ਹੁਣ ਤੱਕ ਘੱਟ ਹੀ ਦੇਖਣ ਨੂੰ ਮਿਲੇ ਹਨ। ਫੰਗਲ ਇਨਫੈਕਸ਼ਨ, ਐਲਰਜੀ ਤੇ ਨਹੁੰਆਂ ਦੀ ਸੱਟ ਕਾਰਨ ਵੀ ਨਹੁੰਆਂ 'ਤੇ ਚਿੱਟੇ ਧੱਬੇ ਦਿਖਾਈ ਦਿੰਦੇ ਹਨ।