Sugar Free Products : ਅੱਜ ਦੇ ਆਧੁਨਿਕ ਜੀਵਨ ਸ਼ੈਲੀ ਵਿੱਚ ਲੋਕ ਮਿੱਠਾ ਖਾਣਾ ਬਿਲਕੁਲ ਵੀ ਪਸੰਦ ਨਹੀਂ ਕਰਦੇ ਪਰ ਇਸਦੀ ਥਾਂ Artificial Sweet ਦੀ ਵਰਤੋਂ ਕੀਤੀ ਜਾਂਦੀ ਹੈ। WHO ਵੱਲੋਂ ਹਾਲ ਹੀ ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਵਿੱਚ ਇਹ ਖੁਲਾਸਾ ਹੋਇਆ ਹੈ ਕਿ Artificial Sweet ਮਨੁੱਖੀ ਸਰੀਰ ਲਈ ਇੱਕ ਮਿੱਠੇ ਜ਼ਹਿਰ ਵਾਂਗ ਕੰਮ ਕਰਦਾ ਹੈ। ਜਿਨ੍ਹਾਂ ਲੋਕਾਂ ਨੇ Artificial Sweets ਖਾਣਾ ਛੱਡ ਦਿੱਤਾ ਹੈ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ। Artificial Sweet ਖਾਣ ਦੇ ਖ਼ਤਰਿਆਂ ਨੂੰ ਜਾਣਨ ਲਈ ਇਨ੍ਹਾਂ ਗੱਲਾਂ 'ਤੇ ਰੱਖੋ ਧਿਆਨ। 'ਵਰਲਡ ਹੈਲਥ ਆਰਗੇਨਾਈਜ਼ੇਸ਼ਨ' (ਡਬਲਯੂਐਚਓ) ਦੇ ਅਨੁਸਾਰ, ਸ਼ੂਗਰ ਫਰੀ ਖਾਂਣੇ ਵਾਲੇ ਨੌਜਵਾਨਾਂ ਵਿੱਚ ਟਾਈਪ 2 ਡਾਇਬਟੀਜ਼, ਦਿਲ ਦੇ ਰੋਗ ਅਤੇ ਮੌਤ ਦਰ ਦਾ ਖ਼ਤਰਾ ਵੱਧ ਜਾਂਦਾ ਹੈ।
ਨਕਲੀ ਮਿਠਾਈ (Artificial Sweet) ਅਤੇ ਖੰਡ ਦੇ ਬਦਲ ਕੁਝ ਅਜਿਹੇ ਰਸਾਇਣ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਖਾਣ-ਪੀਣ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈ। ਸ਼ੂਗਰ ਫ੍ਰੀ ਇਕ ਤੋਂ ਵੱਧ ਚਮਚ ਚੀਨੀ ਤੋਂ ਜ਼ਿਆਦਾ ਸਰੀਰ ਲਈ ਖਤਰਨਾਕ ਹੋ ਸਕਦੀ ਹੈ।
metabolism ਨੂੰ ਕਰਦੀ ਹੈ ਘੱਟ
ਜੇ ਤੁਸੀਂ ਰੋਜ਼ਾਨਾ ਨਕਲੀ ਮਿੱਠੇ (Artificial Sweet) ਦੀ ਵਰਤੋਂ ਕਰਦੇ ਹੋ, ਤਾਂ ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਘਟਾਉਂਦਾ ਹੈ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਹ ਗਲੂਕਾਗਨ ਅਤੇ ਇਨਸੁਲਿਨ ਦੇ ਸੰਤੁਲਨ ਨੂੰ ਵੀ ਘੱਟ ਕਰਦਾ ਹੈ। ਇਹ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਵੀ ਕੰਟਰੋਲ ਕਰਦਾ ਹੈ। ਜਿਸ ਕਾਰਨ ਵਿਅਕਤੀ ਨੂੰ ਜ਼ਿਆਦਾ ਭੁੱਖ ਲੱਗ ਸਕਦੀ ਹੈ ਅਤੇ ਤੁਹਾਡਾ ਭਾਰ ਵਧ ਸਕਦਾ ਹੈ।
ਇਹ ਪੂਰੀ ਤਰ੍ਹਾਂ ਹੈ ਨਕਲੀ
ਜੋ ਲੋਕ ਆਪਣੀ ਰੋਜ਼ਾਨਾ ਜੀਵਨ ਸ਼ੈਲੀ ਵਿੱਚ ਨਕਲੀ ਮਿੱਠੇ (Artificial Sweet) ਦੀ ਵਰਤੋਂ ਕਰਦੇ ਹਨ। ਇਹ ਉਨ੍ਹਾਂ ਲਈ ਮਿੱਠੇ ਜ਼ਹਿਰ ਵਾਂਗ ਕੰਮ ਕਰਦਾ ਹੈ। ਨਕਲੀ ਮਿੱਠੇ (Artificial Sweet) ਪੂਰੀ ਤਰ੍ਹਾਂ Artificial ਹੁੰਦਾ ਹੈ ਹਨ। ਇਸ ਵਿੱਚ ਕਿਸੇ ਵੀ ਕੁਦਰਤੀ ਸਮੱਗਰੀ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਹ ਪੂਰੀ ਤਰ੍ਹਾਂ ਸਿੰਥੈਟਿਕ ਸਮੱਗਰੀ ਦਾ ਬਣਿਆ ਹੋਇਆ ਹੈ। ਜੋ ਸਰੀਰ ਲਈ ਬਹੁਤ ਹਾਨੀਕਾਰਕ ਹੈ।
ਵਧਾਉਂਦਾ ਹੈ ਭਾਰ
ਜੇ ਤੁਸੀਂ ਲੰਬੇ ਸਮੇਂ ਤੋਂ ਆਰਟੀਫਿਸ਼ੀਅਲ ਮਿੱਠੇ ਦੀ ਵਰਤੋਂ ਕਰ ਰਹੇ ਹੋ, ਤਾਂ ਇਹ ਤੁਹਾਡਾ ਭਾਰ ਵੀ ਵਧਾ ਸਕਦਾ ਹੈ। ਕਿਉਂਕਿ ਇਹ ਤੁਹਾਡੀ ਅੰਤੜੀ ਦੇ ਬੈਕਟੀਰੀਆ ਨੂੰ ਇੱਕ ਹੱਦ ਤੱਕ ਪ੍ਰਭਾਵਿਤ ਕਰਦਾ ਹੈ। ਇਹ ਮੈਟਾਬੋਲਿਜ਼ਮ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਇਨਸੁਲਿਨ ਹਾਰਮੋਨਸ ਦੇ ਸੰਤੁਲਨ ਨੂੰ ਵੀ ਵਿਗਾੜਦੈ
ਜਦੋਂ ਕੋਈ ਵਿਅਕਤੀ ਮਿਠਾਈਆਂ ਖਾਂਦਾ ਹੈ, ਤਾਂ ਸਰੀਰ ਵਿੱਚ ਇਨਸੁਲਿਨ ਨਿਕਲਦਾ ਹੈ। ਇਸ ਦੇ ਨਾਲ ਹੀ ਬਲੱਡ ਗਲੂਕੋਜ਼ ਦਾ ਪੱਧਰ ਵੀ ਪ੍ਰਭਾਵਿਤ ਹੁੰਦਾ ਹੈ। ਜਿਸ ਕਾਰਨ ਭੁੱਖ ਵੱਧ ਜਾਂਦੀ ਹੈ। ਜੇ ਤੁਸੀਂ ਜ਼ਰੂਰਤ ਤੋਂ ਜ਼ਿਆਦਾ Artificial sweets ਖਾਂਦੇ ਹੋ, ਤਾਂ ਇਨਸੁਲਿਨ ਜ਼ਿਆਦਾ ਰਿਲੀਜ਼ ਹੁੰਦਾ ਹੈ ਜੋ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ।
ਗਰਭਵਤੀ ਔਰਤਾਂ ਲਈ ਖਤਰਨਾਕ
ਗਰਭਵਤੀ ਔਰਤਾਂ ਨੂੰ ਗਲਤੀ ਨਾਲ ਵੀ ਨਕਲੀ ਮਿੱਠੇ (Artificial sweets) ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕਿਉਂਕਿ ਇਸ ਦਾ ਮਾਂ ਅਤੇ ਬੱਚੇ ਦੋਵਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਗਰਭ ਅਵਸਥਾ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਮਾਂ ਦੀ ਸਿਹਤ ਹੁੰਦੀ ਹੈ।