ਜ਼ਰਾ ਸੋਚੋ, ਸਰਦੀਆਂ ਵਿੱਚ ਜਦੋਂ ਤੁਸੀਂ ਰਜਾਈ ਵਿੱਚ ਆਰਾਮ ਨਾਲ ਸੁੱਤੇ ਹੋਵੋ ਅਤੇ ਗਰਮਾਹਟ ਆਉਣ ਹੀ ਲੱਗੀ ਹੋਵੇ, ਤਦੋਂ ਅਚਾਨਕ ਟਾਇਲਟ ਜਾਣ ਦੀ ਲੋੜ ਪੈ ਜਾਣਾ ਕਿਸੇ ਸਜ਼ਾ ਤੋਂ ਘੱਟ ਨਹੀਂ ਲੱਗਦਾ। ਇਹ ਸਮੱਸਿਆ ਬਹੁਤ ਸਾਰੇ ਲੋਕਾਂ ਨਾਲ ਸਰਦੀਆਂ ਵਿੱਚ ਹੁੰਦੀ ਹੈ, ਜਦੋਂ ਉਹਨਾਂ ਨੂੰ ਗਰਮੀਆਂ ਦੇ ਮੁਕਾਬਲੇ ਵੱਧ ਪੇਸ਼ਾਬ ਆਉਂਦਾ ਹੈ।
ਪਰ ਕੀ ਇਹ ਸਿਰਫ਼ ਸਾਨੂੰ ਮਹਿਸੂਸ ਹੁੰਦਾ ਹੈ ਜਾਂ ਅਸਲ ਵਿੱਚ ਵੀ ਇੰਝ ਹੁੰਦਾ ਹੈ? ਯੂਰੋਲੌਜਿਸਟ ਡਾ. ਪਰਵੇਜ਼ ਨੇ ਇੱਕ ਵੀਡੀਓ ਵਿੱਚ ਦੱਸਿਆ ਕਿ ਠੰਢ ਦੇ ਮੌਸਮ ਵਿੱਚ ਵਾਕਈ ਪੇਸ਼ਾਬ ਵੱਧ ਆਉਂਦਾ ਹੈ। ਇਸ ਦੇ ਪਿੱਛੇ ਇੱਕ ਸਾਇੰਟਿਫਿਕ ਕਾਰਣ ਹੁੰਦਾ ਹੈ।
ਆਓ ਸਮਝਦੇ ਹਾਂ ਕਿ ਸਰਦੀ ਵਿੱਚ ਅਖ਼ੀਰ ਇਹ ਹੁੰਦਾ ਕਿਉਂ ਹੈ।
ਭੁੱਲ ਕੇ ਵੀ ਪਾਣੀ ਘੱਟ ਨਾ ਪੀਓ
ਡਾ. ਪਰਵੇਜ਼ ਕਹਿੰਦੇ ਹਨ ਕਿ ਕਈ ਲੋਕ ਵਾਰ-ਵਾਰ ਪੇਸ਼ਾਬ ਦੀ ਡਰ ਨਾਲ ਪਾਣੀ ਪੀਣਾ ਘੱਟ ਕਰ ਦਿੰਦੇ ਹਨ, ਪਰ ਇਹ ਬਿਲਕੁਲ ਗਲਤ ਹੈ। ਜੇ ਤੁਸੀਂ ਆਪਣੇ ਆਪ ਨੂੰ ਹਾਈਡਰੇਟ ਨਹੀਂ ਰੱਖੋਗੇ ਤਾਂ ਪੇਸ਼ਾਬ ਗਾੜਾ ਹੋਣਾ ਸ਼ੁਰੂ ਹੋ ਜਾਵੇਗਾ, ਜਿਸ ਨਾਲ ਜਲਨ ਅਤੇ ਦਰਦ ਦੀ ਸਮੱਸਿਆ ਵੱਧ ਸਕਦੀ ਹੈ। ਇਸ ਲਈ ਸਰਦੀ ਦੇ ਮੌਸਮ ਵਿੱਚ ਵੀ ਸਹੀ ਮਾਤਰਾ ਵਿੱਚ ਪਾਣੀ ਪੀਣਾ ਨਾ ਭੁੱਲੋ। ਸਰਦੀਆਂ ਦੇ ਵਿੱਚ ਪਾਣੀ ਦਾ ਸੇਵਨ ਸਰੀਰ ਲਈ ਬਹੁਤ ਜ਼ਰੂਰ ਹੁੰਦਾ ਹੈ।
ਕੀ ਇਸ ਦਾ ਕੋਈ ਇਲਾਜ ਹੈ?
ਡਾਕਟਰ ਦੱਸਦੇ ਹਨ ਕਿ ਇਹ ਕੋਈ ਬਿਮਾਰੀ ਨਹੀਂ, ਬਲਕਿ ਸਾਡੇ ਸਰੀਰ ਦਾ ਕੁਦਰਤੀ ਸੁਰੱਖਿਆ ਮਕੈਨਿਜ਼ਮ ਹੈ। ਇਹ ਬਹੁਤ ਆਮ ਗੱਲ ਹੈ ਅਤੇ ਇਸ ਵਿੱਚ ਘਬਰਾਉਣ ਵਾਲੀ ਕੋਈ ਗੱਲ ਨਹੀਂ। ਹਾਲਾਂਕਿ ਜੇ ਤੁਸੀਂ ਆਪਣੇ ਸਰੀਰ ਦਾ ਤਾਪਮਾਨ ਹੌਲਾ-ਹੌਲਾ ਗਰਮ ਰੱਖੋ ਤਾਂ ਲਾਭ ਹੋ ਸਕਦਾ ਹੈ। ਇਸ ਲਈ ਤੁਸੀਂ ਹਲਕਾ ਗੁੰਨਗੁਣਾ ਪਾਣੀ ਪੀ ਸਕਦੇ ਹੋ। ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਵਿੱਚ ਕੇਸਰ, ਹਲਦੀ ਜਾਂ ਅੰਜੀਰ ਵਰਗੀਆਂ ਗਰਮ ਚੀਜ਼ਾਂ ਦਾ ਸੇਵਨ ਕਰਨਾ ਵੀ ਫਾਇਦੇਮੰਦ ਰਹੇਗਾ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।