Side Effect of Tight Jeans: ਅੱਜਕੱਲ੍ਹ ਫੈਸ਼ਨ ਦੀ ਦੁਨੀਆ ਵਿੱਚ ਕਈ ਤਰ੍ਹਾਂ ਦੀਆਂ ਡ੍ਰੈਸੇਸ ਦੇਖਣ ਨੂੰ ਮਿਲਦੀਆਂ ਹਨ ਅਤੇ ਕੁੜੀਆਂ ਵੀ ਤਰ੍ਹਾਂ-ਤਰ੍ਹਾਂ ਦੀਆਂ ਡ੍ਰੈਸਾਂ ਪਾਉਂਦੀਆਂ ਹਨ। ਉੱਥੇ ਹੀ ਕੁੜੀਆਂ ਟਾਈਟ ਜੀਨਸ ਪਾਉਂਦੀਆਂ ਹਨ, ਉਹ ਤਾਂ ਫੈਸ਼ਨ ਦੇ ਤੌਰ 'ਤੇ ਪਾਉਂਦੀਆਂ ਹਨ ਪਰ ਇਹ ਦੇਖਣ ਵਿੱਚ ਸੋਹਣੀ ਤਾਂ ਲੱਗਦੀ ਹੈ ਪਰ ਇਹ ਫੈਸ਼ਨ ਤੁਹਾਡੀ ਸਿਹਤ ਦੇ ਲਈ ਗੰਭੀਰ ਖਤਰਾ ਪੈਦਾ ਕਰ ਸਕਦਾ ਹੈ। ਇਸ ਦਾ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੋਵੇਗਾ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਟਾਈਟ ਜੀਨਸ ਨਾ ਸਿਰਫ਼ ਬੇਅਰਾਮੀ ਦਾ ਕਾਰਨ ਬਣਦੀ ਹੈ ਬਲਕਿ ਇਸ ਨਾਲ ਗੰਭੀਰ ਬਿਮਾਰੀ ਵੀ ਹੋ ਸਕਦੀ ਹੈ।
ਜਦੋਂ ਕੋਈ ਕੱਪੜਾ ਸਰੀਰ ਨਾਲ ਪੂਰੀ ਤਰ੍ਹਾਂ ਚਿਪਕਿਆ ਹੁੰਦਾ ਹੈ ਅਤੇ ਹਵਾ ਪਾਸ ਨਹੀਂ ਹੁੰਦੀ ਹੈ ਤਾਂ ਬੈਕਟੀਰੀਆ ਅਤੇ ਫੰਗਸ ਦੇ ਵਧਣ ਦੀ ਸੰਭਾਵਨਾ ਵੱਧ ਜਾਂਦੀ ਹੈ। ਟਾਈਟ ਜੀਨਸ ਪਾਉਣ ਨਾਲ ਕੁੜੀਆਂ ਵਿੱਚ ਯੋਨੀ ਦੇ ਇਨਫੈਕਸ਼ਨ ਦਾ ਖਤਰਾ ਵੱਧ ਸਕਦਾ ਹੈ।
ਇਹ ਲਾਗ ਖੁਜਲੀ, ਜਲਣ, ਅਸਧਾਰਨ ਡਿਸਚਾਰਜ ਅਤੇ ਬਦਬੂ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣਦੀ ਹੈ। ਕਈ ਵਾਰ ਲਾਗ ਇੰਨੀ ਗੰਭੀਰ ਹੋ ਸਕਦੀ ਹੈ ਕਿ ਇਸ ਲਈ ਡਾਕਟਰ ਦੀ ਦਵਾਈ ਅਤੇ ਲੰਬੇ ਸਮੇਂ ਦੇ ਇਲਾਜ ਦੀ ਲੋੜ ਹੁੰਦੀ ਹੈ।
ਟਾਈਟ ਜੀਂਸ ਪਾਉਣ ਨਾਲ ਹੋ ਸਕਦੀਆਂ ਆਹ ਸਮੱਸਿਆਵਾਂ
ਸਕਿਨ ਐਲਰਜੀ ਅਤੇ ਰੈਸ਼ਿਸ: ਟਾਈਟ ਜੀਨਸ ਨਾਲ ਸਕਿਨ 'ਤੇ ਰਗੜ ਵੱਧ ਜਾਂਦੀ ਹੈ, ਜਿਸ ਨਾਲ ਧੱਫੜ ਅਤੇ ਜਲਣ ਹੋ ਸਕਦੀ ਹੈ।
ਬਲੱਡ ਸਰਕੂਲੇਸ਼ਨ ਵਿੱਚ ਰੁਕਾਵਟ: ਸਰੀਰ ਦੇ ਹੇਠਲੇ ਹਿੱਸੇ ਵਿੱਚ ਖੂਨ ਦਾ ਪ੍ਰਵਾਹ ਹੌਲੀ ਹੋ ਸਕਦਾ ਹੈ, ਜਿਸ ਨਾਲ ਝਰਨਾਹਟ ਅਤੇ ਸੁੰਨ ਹੋਣਾ ਹੋ ਸਕਦਾ ਹੈ।
ਪੇਡੂ ਦੀਆਂ ਮਾਸਪੇਸ਼ੀਆਂ 'ਤੇ ਦਬਾਅ: ਲਗਾਤਾਰ ਤੰਗ ਕੱਪੜੇ ਪਾਉਣ ਨਾਲ ਪੇਡੂ ਖੇਤਰ ਵਿੱਚ ਖਿੱਚ ਪੈਦਾ ਹੁੰਦੀ ਹੈ, ਜਿਸ ਨਾਲ ਦਰਦ ਅਤੇ ਬੇਅਰਾਮੀ ਹੋ ਸਕਦੀ ਹੈ।
ਪਾਚਨ ਸੰਬੰਧੀ ਸਮੱਸਿਆਵਾਂ: ਟਾਈਟ ਜੀਨਸ ਪੇਟ 'ਤੇ ਦਬਾਅ ਪਾਉਂਦੀ ਹੈ, ਜਿਸ ਨਾਲ ਗੈਸ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਕਿਉਂ ਹੁੰਦੀ ਇਨਫੈਕਸ਼ਨ?
ਹਵਾ ਪਾਸ ਨਹੀਂ ਹੁੰਦੀ ਅਤੇ ਪਸੀਨਾ ਨਹੀਂ ਸੁੱਕਦਾ
ਨਮੀਆਂ ਥਾਵਾਂ 'ਤੇ ਬੈਕਟੀਰੀਆ ਅਤੇ ਫੰਗਸ ਤੇਜ਼ੀ ਨਾਲ ਵਧਦੇ ਹਨ
ਸਿੰਥੈਟਿਕ ਮੈਟੀਰੀਅਲ ਬੈਕਟੀਰੀਆ ਨੂੰ ਬਾਹਰ ਨਹੀਂ ਜਾਣ ਦਿੰਦਾ
ਲੰਬੇ ਸਮੇਂ ਤੱਕ ਪਾਉਣ ਨਾਲ ਚਮੜੀ ਸਾਹ ਨਹੀਂ ਲੈ ਸਕਦੀ