Liver Health: ਲਿਵਰ ਸਾਡੇ ਸਰੀਰ ਦਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਅੰਗ ਹੈ। ਇਹ ਭੋਜਨ ਨੂੰ ਪਚਾਉਣ ਤੋਂ ਲੈ ਕੇ ਐਂਜ਼ਾਈਮ ਬਣਾਉਣ ਤੱਕ ਦੇ ਕੰਮ ਕਰਦਾ ਹੈ। ਲਿਵਰ ਵਿੱਚ ਥੋੜ੍ਹੀ-ਬਹੁਤ ਖਰਾਬੀ ਆਉਣ 'ਤੇ ਇਹ ਆਪਣੇ ਆਪ ਠੀਕ ਹੋ ਜਾਂਦਾ ਹੈ, ਪਰ ਜੇ ਲਿਵਰ ਬਿਮਾਰ ਹੋ ਜਾਵੇ ਤਾਂ ਇਸ ਦਾ ਅਸਰ ਦੂਜੇ ਅੰਗਾਂ 'ਤੇ ਜਲਦੀ ਦਿਖਦਾ ਹੈ। ਇਸ ਲਈ ਲਿਵਰ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ। ਲਿਵਰ ਲਈ ਭੋਜਨ ਨੂੰ ਦਵਾਈ ਵਜੋਂ ਮੰਨਿਆ ਜਾਂਦਾ ਹੈ। ਭਾਵ, ਜੇ ਤੁਸੀਂ ਚੰਗਾ ਭੋਜਨ ਖਾਓਗੇ ਤਾਂ ਲਿਵਰ ਨੂੰ ਦਵਾਈ ਦੀ ਲੋੜ ਨਹੀਂ ਪਵੇਗੀ। ਪਰ ਖਰਾਬ ਭੋਜਨ ਅਤੇ ਘੱਟ ਸਰੀਰਕ ਸਰਗਰਮੀ ਨਾਲ ਲਿਵਰ ਖਰਾਬ ਹੋਣ ਲੱਗਦਾ ਹੈ, ਜਿਸ ਨਾਲ ਹੌਲੀ-ਹੌਲੀ ਲਿਵਰ ਨਾਲ ਜੁੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਇਸ ਕਰਕੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਲਿਵਰ ਲਈ ਸਭ ਤੋਂ ਜ਼ਿਆਦਾ ਨੁਕਸਾਨਦਾਇਕ ਭੋਜਨ ਕਿਹੜੇ ਹਨ?
ਲਿਵਰ ਲਈ ਸਭ ਤੋਂ ਜ਼ਿਆਦਾ ਨੁਕਸਾਨਦਾਇਕ ਚੀਜ਼ਾਂ ਕਿਹੜੀਆਂ ਹਨ?
ਐਲਕੋਹਲ (ਸ਼ਰਾਬ):
ਸ਼ਰਾਬ ਨੂੰ ਲਿਵਰ ਲਈ ਸਭ ਤੋਂ ਵੱਡਾ ਦੁਸ਼ਮਣ ਮੰਨਿਆ ਜਾਂਦਾ ਹੈ। ਸ਼ਰਾਬ ਪੀਣ ਨਾਲ ਫੈਟੀ ਲਿਵਰ, ਲਿਵਰ ਵਿੱਚ ਸੋਜ ਤੇ ਜ਼ਖਮ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਨਾਲ ਲਿਵਰ ਸਿਰੋਸਿਸ ਅਤੇ ਹੈਪੇਟਾਇਟਿਸ ਹੋਣ ਦਾ ਖਤਰਾ ਕਾਫੀ ਵੱਧ ਜਾਂਦਾ ਹੈ।
ਚਰਬੀ ਵਾਲਾ ਭੋਜਨ (ਫੈਟੀ ਫੂਡਸ):
ਜ਼ਿਆਦਾ ਤਲਿਆ ਭੁੰਨਿਆ ਤੇ ਚਰਬੀ ਵਾਲਾ ਖਾਣਾ ਲਿਵਰ ਲਈ ਨੁਕਸਾਨਦਾਇਕ ਹੁੰਦਾ ਹੈ। ਅਜਿਹਾ ਖਾਣਾ ਲਿਵਰ ਵਿੱਚ ਚਰਬੀ ਇਕੱਠੀ ਕਰ ਦਿੰਦਾ ਹੈ, ਜਿਸ ਨਾਲ ਲਿਵਰ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੁੰਦੀ ਹੈ।
ਹਾਈ ਸ਼ੂਗਰ ਫੂਡਸ (ਵੱਧ ਮਿਠਾਸ ਵਾਲੀ ਚੀਜ਼ਾਂ):
ਜੇਕਰ ਤੁਸੀਂ ਲਿਵਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਸ਼ੱਕਰ ਵਾਲੀਆਂ ਚੀਜ਼ਾਂ ਤੋਂ ਦੂਰ ਰਹੋ, ਖਾਸ ਕਰਕੇ ਮਿੱਠੇ ਜੂਸ, ਪੈਕਡ ਫੂਡ ਅਤੇ ਕੋਲਡ ਡ੍ਰਿੰਕਸ। ਇਹ ਚੀਜ਼ਾਂ ਲਿਵਰ ਵਿੱਚ ਸੋਜ ਪੈਦਾ ਕਰਦੀਆਂ ਹਨ ਅਤੇ ਲਿਵਰ ਦੇ ਕੰਮ 'ਤੇ ਬੁਰਾ ਅਸਰ ਪਾਉਂਦੀਆਂ ਹਨ।
ਪੈਕਡ ਸਨੈਕਸ:
ਪੈਕਡ ਫੂਡ ਲਿਵਰ ਦਾ ਵੱਡਾ ਦੁਸ਼ਮਣ ਹੈ। ਬਾਜ਼ਾਰ ਵਿੱਚ ਮਿਲਣ ਵਾਲੇ ਪੈਕਡ ਅਤੇ ਪ੍ਰੀਜ਼ਰਵਡ ਖਾਣੇ ਵਿੱਚ ਸ਼ੱਕਰ, ਨਮਕ ਅਤੇ ਤੇਲ ਦੀ ਮਾਤਰਾ ਬਹੁਤ ਵੱਧ ਹੁੰਦੀ ਹੈ। ਇਹ ਲਿਵਰ ਲਈ ਘਾਤਕ ਸਾਬਤ ਹੁੰਦੇ ਹਨ। ਇਹਨਾਂ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ।
ਰਿਫਾਇੰਡ ਅਨਾਜ (ਜਿਵੇਂ ਮੈਦਾ ਆਦਿ):
ਲਿਵਰ ਲਈ ਰਿਫਾਇੰਡ ਅਨਾਜ ਜਿਵੇਂ ਮੈਦੇ ਤੋਂ ਬਣੀਆਂ ਚੀਜ਼ਾਂ ਨੁਕਸਾਨਦਾਇਕ ਸਾਬਤ ਹੁੰਦੀਆਂ ਹਨ। ਮੈਦੇ ਦੀਆਂ ਰੋਟੀਆਂ, ਕੂਕੀਜ਼, ਪੈਸਟਰੀਜ਼ ਅਤੇ ਜੰਕ ਫੂਡ ਆਦਿ ਲਿਵਰ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦੀਆਂ ਹਨ। ਇਨ੍ਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਹੱਦ ਤੋਂ ਵੱਧ ਨਮਕ:
ਲਿਵਰ ਦੇ ਵੱਡੇ ਦੁਸ਼ਮਣਾਂ ਵਿੱਚ ਨਮਕ ਵੀ ਇੱਕ ਹੈ। ਜੇਕਰ ਤੁਸੀਂ ਜ਼ਿਆਦਾ ਨਮਕ ਖਾਂਦੇ ਹੋ ਤਾਂ ਇਹ ਲਿਵਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਨਾਲ ਨਾ ਸਿਰਫ਼ ਲਿਵਰ, ਸਗੋਂ ਕਿਡਨੀ ਦੀ ਕਾਰਗੁਜ਼ਾਰੀ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
ਰੈਡ ਮੀਟ: ਜ਼ਿਆਦਾ ਮਾਤਰਾ ਵਿੱਚ ਮਟਨ ਜਾਂ ਪੋਰਕ ਵਰਗੇ ਰੈਡ ਮੀਟ ਖਾਣ ਨਾਲ ਲਿਵਰ 'ਤੇ ਚਰਬੀ ਵਧਦੀ ਹੈ।
ਜ਼ਿਆਦਾ ਮਸਾਲੇਦਾਰ ਭੋਜਨ: ਬਹੁਤ ਜ਼ਿਆਦਾ ਮਿਰਚ-ਮਸਾਲੇ ਵਾਲਾ ਭੋਜਨ ਲਿਵਰ ਨੂੰ ਜਲਣ ਦਾ ਕਾਰਨ ਬਣ ਸਕਦਾ ਹੈ।
ਸੁਝਾਅ: ਲਿਵਰ ਨੂੰ ਸਿਹਤਮੰਦ ਰੱਖਣ ਲਈ ਹਰੀਆਂ ਸਬਜ਼ੀਆਂ, ਫਲ, ਸਾਬਤ ਅਨਾਜ, ਅਤੇ ਪਾਣੀ ਦੀ ਭਰਪੂਰ ਮਾਤਰਾ ਲਓ। ਨਿਯਮਿਤ ਕਸਰਤ ਅਤੇ ਸ਼ਰਾਬ ਤੋਂ ਪਰਹੇਜ਼ ਕਰੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।