ਅੱਜ ਮੈਡੀਕਲ ਵਿਗਿਆਨ ਇੰਨਾ ਅੱਗੇ ਵੱਧ ਚੁੱਕਾ ਹੈ ਕਿ ਵੱਡੇ ਤੋਂ ਵੱਡੇ ਰੋਗ ਦਾ ਕਾਰਨ ਤੇ ਇਲਾਜ ਸੈਕਿੰਡਾਂ ਵਿੱਚ ਪਤਾ ਲਗਾਇਆ ਜਾ ਸਕਦਾ ਹੈ। ਪਰ ਇਨ੍ਹਾਂ ਸੁੱਖ-ਸੁਵਿਧਾਵਾਂ ਦੇ ਨਾਲ ਕੁਝ ਸਾਵਧਾਨੀਆਂ ਵੀ ਜ਼ਰੂਰੀ ਹੁੰਦੀਆਂ ਹਨ। ਹਾਲ ਹੀ ਵਿੱਚ ਨਿਊਯਾਰਕ ਵਿੱਚ ਇੱਕ ਘਟਨਾ ਹੋਈ, ਜਿੱਥੇ 61 ਸਾਲ ਦੇ ਆਦਮੀ ਦੀ MRI ਮਸ਼ੀਨ ਵਿੱਚ ਫਸਣ ਕਾਰਨ ਮੌਤ ਹੋ ਗਈ।

ਉਹ ਆਦਮੀ ਗਲਤੀ ਨਾਲ ਮੈਟਲ ਦੀ ਭਾਰੀ ਚੇਨ ਪਾ ਕੇ MRI ਰੂਮ ਵਿੱਚ ਚਲਾ ਗਿਆ ਸੀ। ਮਸ਼ੀਨ ਦੇ ਤਾਕਤਵਰ ਚੁੰਬਕ ਨੇ ਚੇਨ ਨੂੰ ਖਿੱਚ ਲਿਆ ਅਤੇ ਉਹ ਆਦਮੀ ਮਸ਼ੀਨ ਨਾਲ ਟੱਕਰਾ ਗਿਆ। ਇਸ ਕਾਰਨ ਉਸਦੀ ਮੌਤ ਹੋ ਗਈ।

ਇਹ ਘਟਨਾ ਦੇਖ ਕੇ ਸਭ ਦੇ ਮਨ ਵਿੱਚ ਇੱਕ ਸਵਾਲ ਆਉਂਦਾ ਹੈ – ਕਿ MRI ਸਕੈਨ ਦੌਰਾਨ ਮੈਟਲ ਜਾਂ ਜਵੇਲਰੀ ਪਾਉਣ ਤੋਂ ਕਿਉਂ ਮਨਾਈ ਹੁੰਦੀ ਹੈ?

ਆਓ, ਹੁਣ ਇਸਦਾ ਸਹੀ ਜਵਾਬ ਜਾਣੀਏ:

MRI ਮਸ਼ੀਨ ਵਿੱਚ ਬਹੁਤ ਹੀ ਤਾਕਤਵਰ ਚੁੰਬਕ ਹੁੰਦਾ ਹੈ। ਜੇਕਰ ਕੋਈ ਵੀ ਧਾਤੂ ਚੀਜ਼ ਜਿਵੇਂ ਕਿ ਚੇਨ, ਕੜਾ ਜਾਂ ਇਮਪਲਾਂਟ ਪਾਈ ਹੋਈ ਹੋਵੇ, ਤਾਂ ਚੁੰਬਕ ਉਨ੍ਹਾਂ ਚੀਜ਼ਾਂ ਨੂੰ ਖਿੱਚ ਲੈਂਦਾ ਹੈ। ਇਸ ਨਾਲ ਸੱਟ ਲੱਗ ਸਕਦੀ ਹੈ ਜਾਂ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ।

ਇਸ ਲਈ ਹਮੇਸ਼ਾਂ ਯਾਦ ਰੱਖੋ – MRI ਤੋਂ ਪਹਿਲਾਂ ਸਾਰੀ ਜਵੇਲਰੀ, ਗਹਿਣੇ ਜਾਂ ਧਾਤੂ ਚੀਜ਼ਾਂ ਲਾਹ ਦਿਓ।

ਐਮ.ਆਰ.ਆਈ. ਸਕੈਨ ਕੀ ਹੁੰਦੀ ਹੈ?

ਐਮ.ਆਰ.ਆਈ. (MRI) ਦਾ ਪੂਰਾ ਨਾਮ ਹੈ ਮੈਗਨੈਟਿਕ ਰੇਜ਼ੋਨੈਂਸ ਇਮੇਜਿੰਗ। ਇਹ ਇੱਕ ਬਹੁਤ ਹੀ ਸੰਵੇਦਨਸ਼ੀਲ ਤੇ ਅਧੁਨਿਕ ਮੈਡੀਕਲ ਤਕਨੀਕ ਹੈ, ਜਿਸ ਦੀ ਮਦਦ ਨਾਲ ਸਰੀਰ ਦੇ ਅੰਦਰੂਨੀ ਅੰਗਾਂ, ਨਸਾਂ ਅਤੇ ਟਿਸ਼ੂਆਂ ਦੀਆਂ ਸਾਫ਼ ਤਸਵੀਰਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ।

ਇਹ ਮਸ਼ੀਨ ਤਾਕਤਵਰ ਚੁੰਬਕੀ ਖੇਤਰ (Magnetic Field) ਅਤੇ ਰੇਡੀਓ ਤਰੰਗਾਂ (Radio Waves) ਦੀ ਮਦਦ ਨਾਲ ਕੰਮ ਕਰਦੀ ਹੈ। ਐਮ.ਆਰ.ਆਈ. ਦਾ ਇਸਤੇਮਾਲ ਵੱਖ-ਵੱਖ ਬਿਮਾਰੀਆਂ ਦੀ ਪਛਾਣ ਕਰਨ, ਇਲਾਜ ਦੀ ਯੋਜਨਾ ਬਣਾਉਣ ਅਤੇ ਇਲਾਜ ਦੌਰਾਨ ਨਿਗਰਾਨੀ ਕਰਨ ਲਈ ਕੀਤਾ ਜਾਂਦਾ ਹੈ।

ਐਮ.ਆਰ.ਆਈ. ਸਕੈਨ ਦੌਰਾਨ ਧਾਤੂ ਚੀਜ਼ਾਂ ਕਿਉਂ ਨਹੀਂ ਪਾਉਣੀਆਂ ਚਾਹੀਦੀਆਂ?

ਐਮ.ਆਰ.ਆਈ. ਮਸ਼ੀਨ ਵਿੱਚ ਇੱਕ ਬਹੁਤ ਹੀ ਤਾਕਤਵਰ ਚੁੰਬਕ (magnet) ਲੱਗਿਆ ਹੁੰਦਾ ਹੈ। ਇਹ ਚੁੰਬਕ ਲੋਹੇ, ਸਟੀਲ ਜਾਂ ਹੋਰ ਕਿਸੇ ਵੀ ਧਾਤੂ ਚੀਜ਼ ਨੂੰ, ਜਿਵੇਂ ਕਿ ਚੇਨ, ਘੜੀ, ਬੈਲਟ, ਚਾਬੀ, ਵ੍ਹੀਲਚੇਅਰ ਜਾਂ ਆਕਸੀਜਨ ਟੈਂਕ ਆਦਿ, ਨੂੰ ਤੇਜ਼ੀ ਨਾਲ ਆਪਣੀ ਵੱਲ ਖਿੱਚ ਸਕਦਾ ਹੈ।

ਇਸੇ ਕਾਰਨ, ਡਾਕਟਰ ਜਾਂ ਰੇਡੀਓਲੋਜਿਸਟ ਹਮੇਸ਼ਾਂ ਮਰੀਜ਼ ਨੂੰ ਐਮ.ਆਰ.ਆਈ. ਰੂਮ ਵਿੱਚ ਜਾਣ ਤੋਂ ਪਹਿਲਾਂ ਇਹ ਹਦਾਇਤ ਦਿੰਦੇ ਹਨ ਕਿ ਉਹ ਆਪਣੇ ਸਰੀਰ ਤੋਂ ਹਰ ਕਿਸਮ ਦੀ ਧਾਤੂ ਚੀਜ਼ ਜਿਵੇਂ:

  • ਗਹਿਣੇ
  • ਵਾਲਾਂ ਦੀ ਕਲਿੱਪ
  • ਘੜੀ
  • ਐਨਕ
  • ਬੈਲਟ
  • ਸਿੱਕੇ
  • ਕਰੈਡਿਟ ਕਾਰਡ
  • ਇੰਪਲਾਂਟ ਡਿਵਾਈਸ
  • ਹੋਰ ਕੋਈ ਵੀ ਮੈਟਲ ਦੀ ਚੀਜ਼

...ਇਹ ਸਭ ਲਾਹ ਦੇਣ। ਨਾ ਤਾਂ ਇਹ ਸਿਰਫ ਸੱਟ ਦਾ ਖਤਰਾ ਬਣ ਸਕਦੀ ਹੈ, ਸਗੋਂ ਕਿਸੇ ਦੀ ਜਾਨ ਵੀ ਜੋਖਮ ਵਿੱਚ ਪਾ ਸਕਦੀ ਹੈ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।