ਨਵੀਂ ਦਿੱਲੀ: ਜੇ ਤੁਸੀਂ ਦੂਜੀ ਭਾਸ਼ਾ 'ਚ ਬੋਲਣ ਦੀ ਕੋਸ਼ਿਸ਼ ਕਰਦੇ ਹੋ ਤਾਂ ਕਈ ਵਾਰ ਤੁਹਾਡੇ ਨਾਲ ਅਜਿਹਾ ਹੋਇਆ ਹੋਵੇਗਾ ਕਿ ਸਹੀ ਸ਼ਬਦ ਤੁਹਾਨੂੰ ਮੁਸ਼ਕਲ ਨਾਲ ਮਿਲਣਗੇ ਤੇ ਉਨ੍ਹਾਂ ਦਾ ਠੀਕ ਉਚਾਰਨ ਚੁਣੌਤੀ ਜਿਹਾ ਲੱਗੇਗਾ। ਜੇ ਤੁਸੀਂ ਥੋੜ੍ਹੀ ਜਿਹੀ ਸ਼ਰਾਬ ਪੀ ਲਈਏ ਤਾਂ ਉਸ ਦੂਜੀ ਭਾਸ਼ਾ ਦੇ ਸ਼ਬਦ ਤੁਹਾਡੇ ਮੂੰਹ 'ਚੋਂ ਲਗਾਤਾਰ ਨਿਕਲਦੇ ਹਨ। ਲਫਜ਼ਾਂ ਦੀ ਤਲਾਸ਼ ਖ਼ਤਮ ਹੋ ਜਾਵੇਗੀ ਤੇ ਤਹਾਨੂੰ ਗੱਲਾਂ ਲੱਛੇਦਾਰ ਲੱਗਣਗੀਆਂ। ਚਾਹੇ ਇਹ ਜ਼ੁਬਾਨ ਤੁਹਾਡੀ ਹੋਵੇਗੀ।
ਇਹ ਸ਼ਰਾਬ ਨੂੰ ਲੈ ਕੇ ਕੋਈ ਅੰਦਾਜ਼ੇ ਦੀ ਗੱਲਬਾਤ ਨਹੀਂ ਬਲਕਿ ਇਸ ਨੂੰ ਲੈ ਕੇ ਇੱਕ ਅਧਿਐਨ ਆਇਆ ਹੈ। ਸਾਇੰਸ ਮੈਗਜ਼ੀਨ ਜਨਰਲ ਆਫ ਸਾਈਕੋਫਰਾਮਕੋਲੋਜੀ' 'ਚ ਛਪੇ ਅਧਿਐਨ ਮੁਤਾਬਕ ਥੋੜ੍ਹੀ ਜਿਹੀ ਸ਼ਰਾਬ ਦੂਜੀ ਭਾਸ਼ਾ ਬੋਲਣ ਦੀ ਮੱਦਦ ਕਰਦੀ ਹੈ। ਇਹ ਵੀ ਸਹੀ ਹੈ ਕਿ ਸ਼ਰਾਬ ਸਾਡੀ ਯਾਦਸ਼ਤ ਤੇ ਧਿਆਨ ਕੇਂਦਰਤ ਕਰਨ ਦੀ ਸਮਰੱਥਾ 'ਤੇ ਅਸਰ ਪਾਉਂਦੀ ਹੈ। ਸ਼ਰਾਬ ਸਾਡਾ ਆਤਮਵਿਸ਼ਵਾਸ਼ ਵਧਾਉਂਦੀ ਹੈ ਤੇ ਸਮਾਜਿਕ ਵਿਹਾਰ 'ਚ ਸੰਕੋਚ ਵਰਤਣ ਦਾ ਕੰਮ ਕਰਦੀ ਹੈ।
ਯੂਨੀਵਰਟਸੀ ਆਫ ਲਿਵਰਪੂਲ ਤੇ ਬ੍ਰਿਟੇਨ ਦੇ ਕਿੰਗਜ਼ ਕਾਲਜ 'ਚ 50 ਲੋਕਾਂ ਨੂੰ ਸਟੱਡੀ ਕੀਤਾ ਜਿਨ੍ਹਾਂ ਨੇ ਡੱਚ ਭਾਸ਼ਾ ਸਿੱਖੀ ਹੈ। ਇਨ੍ਹਾਂ ਲੋਕਾਂ ਨੂੰ ਅਲਕੋਹਲ ਦਿੱਤੀ ਗਈ ਤੇ ਭਾਸ਼ਾ ਸਿੱਖਣ ਦੇ ਮਾਮਲੇ 'ਚ ਇਨ੍ਹਾਂ ਦਾ ਚੰਗਾ ਪ੍ਰਦਰਸ਼ਨ ਰਿਹਾ।