ਅਨਹੈਲਥੀ ਲਾਈਫਸਟਾਈਲ ਦੇ ਕਰਕੇ ਅੱਜਕੱਲ੍ਹ ਲੋਕਾਂ ਵਿੱਚ ਸ਼ੂਗਰ ਇੱਕ ਆਮ ਸਮੱਸਿਆ ਬਣਦੀ ਜਾ ਰਹੀ ਹੈ। ਹਰ ਦੂਜੇ ਵਿਅਕਤੀ ਨੂੰ ਡਾਇਬਟੀਜ਼ ਦੀ ਸਮੱਸਿਆ ਹੋ ਰਹੀ ਹੈ, ਭਾਵੇਂ ਉਹ ਬੁੱਢਾ ਹੋਵੇ ਜਾਂ ਨੌਜਵਾਨ। ਇਹ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਕਿ ਅੱਜਕੱਲ੍ਹ ਨੌਜਵਾਨ ਡਾਇਬਟੀਜ਼ ਦੇ ਸ਼ਿਕਾਰ ਹੁੰਦੇ ਜਾ ਰਹੇ ਹਨ। ਆਓ ਜਾਣਦੇ ਹਾਂ ਸ਼ੂਗਰ ਹੋਣ ਦੇ ਕਾਰਨ ਅਤੇ ਇਸ ਦੇ ਲੱਛਣਾਂ ਬਾਰੇ।
ਜਿਵੇਂ-ਜਿਵੇਂ ਸਾਡੀ ਜੀਵਨ ਸ਼ੈਲੀ ਬਦਲਦੀ ਜਾ ਰਹੀ ਹੈ, ਸਰੀਰ ਬਿਮਾਰੀਆਂ ਦਾ ਘਰ ਬਣਦਾ ਜਾ ਰਿਹਾ ਹੈ। ਮੋਟਾਪਾ, ਹਾਈ ਬਲੱਡ ਪ੍ਰੈਸ਼ਰ ਅਤੇ ਜ਼ਿਆਦਾ ਭਾਰ ਵਰਗੀਆਂ ਸਿਹਤ ਸਮੱਸਿਆਵਾਂ ਆਮ ਹੋ ਗਈਆਂ ਹਨ।
ਇਹ ਇਸ ਲਈ ਹੈ ਕਿਉਂਕਿ ਨੌਜਵਾਨ ਪ੍ਰੋਸੈਸਡ ਅਤੇ ਹਾਈ-ਕੈਲੋਰੀ ਫੂਡਸ ਵਾਲਾ ਖਾਣਾ ਖਾਂਦੇ ਹਨ। ਇਸ ਤੋਂ ਇਲਾਵਾ, ਕਸਰਤ ਅਤੇ ਹੈਲਥੀ ਵਰਕਆਊਟ ਦਾ ਕਿਤੇ ਨਾਮੋਂ ਨਿਸ਼ਾਨ ਨਹੀਂ ਰਹਿੰਦਾ। ਇਸ ਕਰਕੇ ਬਾਡੀ ਬੈੱਡ ਕੋਲੈਸਟ੍ਰੋਲ ਅਤੇ ਫੈਟਸ ਗੇਨ ਕਰਨ ਲੱਗ ਜਾਂਦੀ ਹੈ। ਇਸ ਤੋਂ ਇਲਾਵਾ, ਇਹ ਸਾਰੇ ਫੰਕਸ਼ਨ ਡਿਸਟਰਬ ਹੋ ਜਾਂਦੇ ਹਨ ਅਤੇ ਇਨਸੁਲਿਨ ਆਪਣੇ ਕਾਰਜਾਂ ਨੂੰ ਸਹੀ ਢੰਗ ਨਾਲ ਕਰਨ ਦੇ ਯੋਗ ਨਹੀਂ ਹੁੰਦਾ। ਇਸ ਕਰਕੇ ਅੱਜਕੱਲ੍ਹ ਛੋਟੇ ਬੱਚਿਆਂ ਨੂੰ ਵੀ ਡਾਇਬਟੀਜ਼ ਦੀ ਸਮੱਸਿਆ ਹੋ ਰਹੀ ਹੈ।
ਤੁਹਾਨੂੰ ਡਾਇਬਟੀਜ਼ ਹੈ ਜਾਂ ਨਹੀਂ, ਇਸ ਗੱਲ ਦਾ ਪਤਾ ਲਾਉਣਾ ਜ਼ਰੂਰੀ ਹੈ, ਹਾਲਾਂਕਿ, ਤੁਹਾਡਾ ਸਰੀਰ ਕੁਝ ਸੰਕੇਤ ਵੀ ਦਿੰਦਾ ਹੈ ਇਸ ਦੇ ਨਾਲ ਹੀ ਤੁਹਾਡਾ ਸਰੀਰ ਵੀ ਸੰਕੇਤ ਦਿੰਦਾ ਹੈ ਕਿ ਸ਼ੂਗਰ ਹੈ ਜਾਂ ਨਹੀਂ।
ਸ਼ੂਗਰ ਹੋਣ ਕਰਕੇ ਇਨਸਾਨ ਨੂੰ ਬਹੁਤ ਜ਼ਿਆਦਾ ਪਿਆਸ ਲੱਗਦੀ ਹੈ। ਇਸ ਲਈ, ਜਿਨ੍ਹਾਂ ਲੋਕਾਂ ਨੂੰ ਆਮ ਨਾਲੋਂ ਜ਼ਿਆਦਾ ਪਿਆਸ ਲੱਗਦੀ ਹੈ ਜਾਂ ਅਕਸਰ ਮੂੰਹ ਸੁੱਕਾ ਰਹਿੰਦਾ ਹੈ, ਉਨ੍ਹਾਂ ਨੂੰ ਸ਼ੂਗਰ ਹੋ ਸਕਦਾ ਹੈ।
ਥਕਾਵਟ ਵੀ ਸ਼ੂਗਰ ਦਾ ਇੱਕ ਲੱਛਣ ਹੈ। ਜੇਕਰ ਤੁਹਾਨੂੰ ਬਿਨਾਂ ਵਜ੍ਹਾ ਥਕਾਵਟ ਮਹਿਸੂਸ ਹੁੰਦੀ ਹੈ, ਜਾਂ ਤੁਹਾਡਾ ਭਾਰ ਅਚਾਨਕ ਘੱਟ ਜਾਂ ਵੱਧ ਜਾਂਦਾ ਹੈ, ਤਾਂ ਇਹ ਸ਼ੂਗਰ ਦੇ ਲੱਛਣ ਹੋ ਸਕਦੇ ਹਨ।
ਸ਼ੂਗਰ ਦਾ ਇੱਕ ਮੁੱਖ ਲੱਛਣ ਚਮੜੀ ਦਾ ਕਾਲਾ ਪੈਣਾ ਹੈ। ਇਸ ਵਿੱਚ ਚਮੜੀ ਦਾ ਕਾਲਾ ਪੈਣਾ, ਜਾਂ ਗਰਦਨ ਦੁਆਲੇ ਕਾਲੇ ਧੱਬੇ, ਜਾਂ ਕਾਲੇ ਧੱਬਿਆਂ ਦਾ ਦਿਖਾਈ ਦੇਣਾ ਸ਼ਾਮਲ ਹੈ।
ਵਾਰ-ਵਾਰ ਪਿਸ਼ਾਬ ਆਉਣਾ ਵੀ ਸ਼ੂਗਰ ਦਾ ਲੱਛਣ ਹੋ ਸਕਦਾ ਹੈ। ਧੁੰਦਲੀ ਨਜ਼ਰ ਹੋਣਾ, ਵਾਰ-ਵਾਰ ਭੁੱਖ ਲੱਗਣੀ, ਜ਼ਖ਼ਮ ਭਰਨ ਵਿੱਚ ਦੇਰੀ ਅਤੇ ਗੁਪਤ ਅੰਗਾਂ ਵਿੱਚ ਖੁਜਲੀ ਵੀ ਲੱਛਣ ਹੋ ਸਕਦੇ ਹਨ।