Winter Juice: ਸਰਦੀਆਂ ਸ਼ੁਰੂ ਹੋ ਗਈਆਂ ਹਨ। ਇਸ ਮੌਸਮ 'ਚ ਸਰੀਰ ਦੀ ਇਮਿਊਨਿਟੀ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਕਿਉਂਕਿ ਬਦਲਦੇ ਮੌਸਮ ਕਰਕੇ ਅਕਸਰ ਲੋਕ ਬਿਮਾਰ ਪੈ ਜਾਂਦੇ ਹਨ। ਇਸ ਲਈ ਅੱਜ ਤੁਹਾਨੂੰ ਕੁੱਝ ਅਜਿਹੇ ਜੂਸ ਬਾਰੇ ਦੱਸਾਂਗੇ ਜਿਸ ਨੂੰ ਸਰਦੀਆਂ ਦੇ ਵਿੱਚ ਪੀਣ ਨਾਲ ਸਰੀਰ ਨੂੰ ਕਾਫੀ ਫਾਇਦੇ ਮਿਲਦੇ ਹਨ। ਇਸ ਦੇ ਲਈ ਤੁਸੀਂ ਚੁਕੰਦਰ ਅਤੇ ਗਾਜਰ ਦਾ ਜੂਸ ਪੀ ਸਕਦੇ ਹੋ। ਇਸ ਨਾਲ ਸਰੀਰ ਨੂੰ 5 ਕਮਾਲ ਦੇ ਲਾਭ ਮਿਲਦੇ ਹਨ। ਆਓ ਜਾਣਦੇ ਹਾਂ....
ਕੈਂਸਰ ਨੂੰ ਕੰਟਰੋਲ ਕਰਨ ਵਿੱਚ ਮਦਦ
ਆਯੁਰਵੇਦ ਮਾਹਿਰਾਂ ਅਨੁਸਾਰ ਸਰਦੀਆਂ ਵਿੱਚ ਚੁਕੰਦਰ ਅਤੇ ਗਾਜਰ ਦਾ ਜੂਸ ਪੀਣ ਨਾਲ ਕੈਂਸਰ ਨੂੰ ਕੰਟਰੋਲ ਕਰਨ ਵਿੱਚ ਬਹੁਤ ਮਦਦ ਮਿਲਦੀ ਹੈ। ਇਸ ਵਿੱਚ ਕਈ ਅਜਿਹੇ ਐਂਟੀ-ਕੈਂਸਰ ਗੁਣ ਪਾਏ ਜਾਂਦੇ ਹਨ, ਜੋ ਸਰੀਰ ਵਿੱਚ ਕੈਂਸਰ ਸੈੱਲਾਂ ਦੇ ਵਾਧੇ ਨੂੰ ਘੱਟ ਕਰਦੇ ਹਨ।
ਹਾਈ ਬੀਪੀ ਵਾਲਿਆਂ ਨੂੰ ਜ਼ਰੂਰ ਪੀਣਾ ਚਾਹੀਦਾ
ਜਿਨ੍ਹਾਂ ਲੋਕਾਂ ਨੂੰ ਹਾਈ ਬੀਪੀ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਸਰਦੀਆਂ ਵਿੱਚ ਗਾਜਰ ਅਤੇ ਚੁਕੰਦਰ ਦਾ ਜੂਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ 'ਚ ਮੌਜੂਦ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਕਾਰਨ ਬਲੱਡ ਪ੍ਰੈਸ਼ਰ ਸੰਤੁਲਿਤ ਰਹਿੰਦਾ ਹੈ।
ਵਜ਼ਨ ਨੂੰ ਕੰਟਰੋਲ ਕਰਨ ਵਿੱਚ ਮਦਦ
ਜਿਨ੍ਹਾਂ ਲੋਕਾਂ ਨੂੰ ਮੋਟਾਪੇ ਦੀ ਸਮੱਸਿਆ ਹੈ, ਉਨ੍ਹਾਂ ਨੂੰ ਰੋਜ਼ਾਨਾ ਇੱਕ ਗਲਾਸ ਚੁਕੰਦਰ ਅਤੇ ਗਾਜਰ ਦਾ ਰਸ ਪੀਣਾ ਚਾਹੀਦਾ ਹੈ। ਫਾਈਬਰ ਅਤੇ ਘੱਟ ਕੈਲੋਰੀ ਹੋਣ ਕਾਰਨ ਸਰੀਰ ਚਰਬੀ ਘਟਾ ਕੇ ਫਿੱਟ ਹੋ ਜਾਂਦਾ ਹੈ।
ਅਨੀਮੀਆ ਤੋਂ ਪੀੜਤ ਲੋਕਾਂ ਲਈ ਰਾਮਬਾਣ
ਜਿਹੜੇ ਲੋਕ ਅਨੀਮੀਆ ਤੋਂ ਪੀੜਤ ਹੁੰਦੇ ਹਨ, ਉਨ੍ਹਾਂ ਲਈ ਚੁਕੰਦਰ ਅਤੇ ਗਾਜਰ ਨੂੰ ਰਾਮਬਾਣ ਮੰਨਿਆ ਜਾਂਦਾ ਹੈ। ਇਨ੍ਹਾਂ ਦੋਹਾਂ 'ਚ ਆਇਰਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਸਰੀਰ 'ਚ ਖੂਨ ਬਣਨ ਦੀ ਰਫਤਾਰ ਨੂੰ ਵਧਾਉਂਦਾ ਹੈ।
ਪਾਚਨ ਤੰਤਰ ਨੂੰ ਠੀਕ ਰੱਖਦਾ
ਆਯੁਰਵੇਦ ਮਾਹਿਰਾਂ ਅਨੁਸਾਰ ਗਾਜਰ ਅਤੇ ਚੁਕੰਦਰ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਪਾਇਆ ਜਾਂਦਾ ਹੈ, ਜੋ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। ਇਸ ਨਾਲ ਬਦਹਜ਼ਮੀ, ਕਬਜ਼ ਅਤੇ ਗੈਸ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।