ਪਤਲੇ ਹੋਣ ਲਈ ਸਿਰਫ ਕਸਰਤ ਹੀ ਨਹੀਂ ਜ਼ਰੂਰੀ! ਜਾਣੋ ਅਸਲ ਰਾਜ਼
ਏਬੀਪੀ ਸਾਂਝਾ | 26 Mar 2018 05:07 PM (IST)
ਨਵੀਂ ਦਿੱਲੀ: ਕੈਲੋਰੀ ਘਟਾਉਣ ਤੇ ਤੰਦਰੁਸਤ ਰਹਿਣ ਲਈ ਕਸਰਤ ਜ਼ਰੂਰੀ ਹੈ, ਪਰ ਇੱਕ ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਰ ਘਟਾਉਣ ਲਈ ਸਿਰਫ ਕਸਰਤ ਕਾਫ਼ੀ ਨਹੀਂ, ਬਲਕਿ ਸਿਹਤਮੰਦ ਖੁਰਾਕ ਵੀ ਜ਼ਰੂਰੀ ਹੈ। ਕੀ ਕਹਿੰਦੀ ਖੋਜ? ਬਹੁਤੇ ਲੋਕ ਭਾਰ ਘਟਾਉਣ ਲਈ ਕਈ ਕਿਸਮ ਦੇ ਅਭਿਆਸ ਕਰਦੇ ਹਨ। ਇਸ ਨਾਲ ਉਨ੍ਹਾਂ ਦਾ ਭਾਰ ਘੱਟ ਜਾਂਦਾ ਹੈ, ਪਰ ਕੁਝ ਦਿਨ ਬਾਅਦ ਭਾਰ ਵਿੱਚ ਵਾਧਾ ਵੀ ਹੁੰਦਾ ਹੈ। ਇਸ ਤਰ੍ਹਾਂ ਦੇ ਲੋਕਾਂ ਨੂੰ ਆਪਣੀ ਡਾਈਟ 'ਤੇ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ। ਕੀ ਕਹਿੰਦੇ ਮਾਹਿਰ? ਅਮਰੀਕਾ ਦੀ ਸਿਟੀ ਯੂਨੀਵਰਸਟੀ ਆਫ ਨਿਊਯਾਰਕ ਦੇ ਖੋਜਕਾਰ ਹਰਮਨ ਪੇਂਟਜਰ ਦਾ ਕਹਿਣਾ ਹੈ ਕਿ ਕਸਰਤ ਸਿਹਤ ਲਈ ਬਹੁਤ ਜ਼ਰੂਰੀ ਹੈ। ਕਸਰਤ ਕਰਨ ਨਾਲ ਸਰੀਰ ਤੇ ਦਿਮਾਗ ਤੰਦਰੁਸਤ ਰਹਿੰਦਾ ਹੈ ਪਰ ਵਜ਼ਨ ਕੰਟਰੋਲ ਕਰਨ ਤੇ ਫੈਟ ਨੂੰ ਰੋਕਣ ਲਈ ਹੈਲਥੀ ਡਾਈਟ ਉੱਤੇ ਧਿਆਨ ਦੇਣਾ ਵੀ ਜ਼ਰੂਰੀ ਹੈ। ਕਿਵੇਂ ਕੀਤੀ ਖੋਜ- ਖੋਜੀਆਂ ਨੇ 300 ਪੁਰਖਾਂ ਤੇ ਔਰਤਾਂ 'ਤੇ ਰੋਜ਼ਾਨਾ ਊਰਜਾ ਖਰਚੇ ਤੇ ਕੰਮ ਦੇ ਪੱਧਰ ਦੇ ਸਬੰਧਾਂ ਦਾ ਅਧਿਐਨ ਕੀਤਾ। ਖੋਜ ਦੇ ਨਤੀਜੇ ਰਿਸਰਚ ਦੇ ਨਤੀਜੇ ਕਹਿੰਦੇ ਹਨ ਕਿ ਸ਼ਰੀਰਕ ਕ੍ਰਿਆਸ਼ੀਲਤਾ ਤੇ ਰੋਜ਼ਾਨਾ ਊਰਜਾ ਖਰਚੇ ਦੇ ਪ੍ਰਭਾਵਾਂ ਉੱਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਭਾਰ ਘਟਾਉਣ ਦੇ ਟੀਚਿਆਂ ਵਿੱਚ ਇਹ ਡਾਈਟ ਤੇ ਕਸਰਤ ਦੀ ਬਰਾਬਰ ਮਹੱਤਤਾ ਹੈ। ਇਹ ਖੋਜ ਪੇਪਰ 'ਕਰੰਟ ਬਿਓਲੋਜੀ' ਵਿੱਚ ਪ੍ਰਕਾਸ਼ਿਤ ਕੀਤਾ ਗਿਆ।