World Heart Day: ਮੌਜੂਦਾ ਸਮੇਂ ਵਿੱਚ ਤੇਜ਼ੀ ਨਾਲ ਬਦਲਦੀ ਜੀਵਨ ਸ਼ੈਲੀ ਤੇ ਕੰਮ ਦੇ ਰੁਝੇਵੇਂ ਦੇ ਕਾਰਨ ਨੌਜਵਾਨਾਂ ਵਿੱਚ ਵੀ ਦਿਲ ਨਾਲ ਸਬੰਧਤ ਸਮੱਸਿਆਵਾਂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਛੋਟੀ ਉਮਰ ਵਿੱਚ ਦਿਲ ਦੀਆਂ ਬਿਮਾਰੀਆਂ ਸਰੀਰਕ ਸਮਰੱਥਾ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਹਾਲਾਂਕਿ, ਹਰ ਸਾਲ 29 ਸਤੰਬਰ ਨੂੰ ਵਿਸ਼ਵ ਦਿਲ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਤੋਂ ਜਾਣੂ ਕਰਵਾਇਆ ਜਾ ਸਕੇ।
ਦਿਲ ਦੀਆਂ ਬਿਮਾਰੀਆਂ ਦੇ ਮਹਿਰਾਂ ਦਾ ਕਹਿਣਾ ਹੈ ਕਿ ਅੱਜ ਵੀ ਲੋਕ ਦਿਲ ਦੀਆਂ ਬਿਮਾਰੀਆਂ ਬਾਰੇ ਬਹੁਤਾ ਨਹੀਂ ਜਾਣਦੇ। ਉਨ੍ਹਾਂ ਮੁਤਾਬਕ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਤੇ ਕਸਰਤ ਨਾ ਕਰਨਾ ਵੀ ਦਿਲ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਆਓ ਜਾਣਦੇ ਹਾਂ ਮਾਹਿਰਾਂ ਤੋਂ ਦਿਲ ਦੀਆਂ ਬਿਮਾਰੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ।
ਮਾਹਿਰ ਤੋਂ ਜਾਣੋ ਕਾਰਨ
ਡਾਕਟਰਾਂ ਦਾ ਕਹਿਣਾ ਹੈ ਕਿ ਦੇਰ ਰਾਤ ਤੱਕ ਜਾਗਣਾ ਤੇ ਇਲੈਕਟ੍ਰਾਨਿਕ ਯੰਤਰਾਂ ਦੀ ਜ਼ਿਆਦਾ ਵਰਤੋਂ ਕਰਨਾ ਨੌਜਵਾਨਾਂ ਦੀ ਆਦਤ ਬਣ ਗਈ ਹੈ। ਇਸ ਕਰਕੇ ਪੂਰੀ ਨੀਂਦ ਨਾ ਲੈਣਾ ਵੀ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਹੈ। ਇਸ ਨਾਲ ਤਣਾਅ ਵਾਲੇ ਹਾਰਮੋਨਸ ਵਧਦੇ ਹਨ, ਜੋ ਦਿਲ 'ਤੇ ਦਬਾਅ ਬਣਾਉਂਦੇ ਹਨ। ਇਸ ਨਾਲ ਬਲੱਡ ਪ੍ਰੈਸ਼ਰ, ਸ਼ੂਗਰ ਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ।
ਇਹ ਵੀ ਪੜ੍ਹੋ: ਕਿਸਾਨ ਤਾਂ ਐਵੇਂ ਹੀ ਕੀਤੇ ਬਦਨਾਮ! ਆਖਰ ਵਿਗਿਆਨੀਆਂ ਨੇ ਲੱਭ ਹੀ ਲਿਆ ਕੈਂਸਰ ਦਾ ਅਸਲ ਕਾਰਨ
ਸਰੀਰਕ ਕਸਰਤ ਜ਼ਰੂਰੀ
ਮਾਹਿਰਾਂ ਦਾ ਕਹਿਣਾ ਹੈ ਕਿ ਕਸਰਤ ਤੇ ਸਰੀਰਕ ਗਤੀਵਿਧੀਆਂ ਦੀ ਕਮੀ ਵੀ ਨੌਜਵਾਨਾਂ ਵਿੱਚ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਇੱਕ ਕਾਰਨ ਹੈ। ਨਿਯਮਤ ਤੌਰ 'ਤੇ ਕਸਰਤ ਨਾ ਕਰਨ ਨਾਲ ਸਰੀਰ ਵਿੱਚ ਚਰਬੀ ਜਮ੍ਹਾ ਹੋਣ ਲੱਗਦੀ ਹੈ, ਜਿਸ ਨਾਲ ਮੋਟਾਪਾ, ਹਾਈ ਬਲੱਡ ਪ੍ਰੈਸ਼ਰ ਤੇ ਹਾਈ ਕੋਲੈਸਟ੍ਰੋਲ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
ਇਹ ਵੀ ਪੜ੍ਹੋ: ਸਿਰ ਦਰਦ ਹੋਣ 'ਤੇ ਤੁਸੀਂ ਵੀ ਤੁਰੰਤ ਖਾ ਲੈਂਦੇ ਹੋ ਪੇਨ ਕਿਲਰ? ਜਾਣੋ ਅਜਿਹਾ ਕਰਨਾ ਕਿੰਨਾ ਖਤਰਨਾਕ
ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਜੰਕ ਫੂਡ, ਜ਼ਿਆਦਾ ਸ਼ੂਗਰ ਵਾਲੇ ਪਦਾਰਥ ਤੇ ਜ਼ਿਆਦਾ ਕੈਲੋਰੀ ਵਾਲਾ ਭੋਜਨ ਨਾ ਖਾਓ। ਇਸ ਨਾਲ ਦਿਲ ਦੀਆਂ ਨਸਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਆਪਣੀ ਡਾਈਟ 'ਚ ਬਦਾਮ, ਐਵੋਕਾਡੋ, ਅਖਰੋਟ ਤੇ ਗਾਜਰ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰੋ।
ਜੋਖਮ ਨੂੰ ਕਿਵੇਂ ਘਟਾਉਣਾ
ਜਵਾਨੀ ਵਿੱਚ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਜੀਵਨ ਸ਼ੈਲੀ ਵਿੱਚ ਸੁਧਾਰ ਕਰਨਾ ਜ਼ਰੂਰੀ ਹੈ। ਸਿਹਤਮੰਦ ਆਦਤਾਂ ਦਾ ਪਾਲਣ ਕਰੋ। ਪੌਸ਼ਟਿਕ ਤੱਤਾਂ ਨਾਲ ਭਰਪੂਰ ਸੰਤੁਲਿਤ ਆਹਾਰ, ਰੋਜ਼ਾਨਾ ਘੱਟੋ-ਘੱਟ 7-8 ਘੰਟੇ ਦੀ ਨੀਂਦ ਤੇ ਨਿਯਮਤ ਸਿਹਤ ਜਾਂਚ ਕਰਵਾਓ। ਇਸ ਤੋਂ ਇਲਾਵਾ ਨਿਯਮਤ ਕਸਰਤ, ਯੋਗਾ ਤੇ ਧਿਆਨ ਨਾਲ ਦਿਲ ਦੀਆਂ ਬਿਮਾਰੀਆਂ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਤਣਾਅ ਨੂੰ ਘਟਾਉਣ ਨਾਲ ਦਿਲ ਦੀ ਸਿਹਤ ਠੀਕ ਰਹਿੰਦੀ ਹੈ।