Causes of Cancer: ਅਕਸਰ ਮੰਨਿਆ ਜਾਂਦਾ ਹੈ ਕਿ ਕਿਸਾਨਾਂ ਵੱਲੋਂ ਖਾਦਾਂ ਦੇ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਲੋਕਾਂ ਨੂੰ ਕੈਂਸਰ ਹੋ ਰਿਹਾ ਹੈ। ਬੇਸ਼ੱਕ ਇਹ ਗੱਲ ਕਿਸੇ ਹੱਦ ਤੱਕ ਸਹੀ ਵੀ ਹੋ ਸਕਦੀ ਹੈ ਪਰ ਵਿਗਿਆਨੀਆਂ ਨੇ ਕੈਂਸਰ ਬਾਰੇ ਅਜਿਹਾ ਖੁਲਾਸਾ ਕੀਤਾ ਹੈ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ। ਵਿਗਿਆਨੀਆਂ ਨੇ ਕਿਹਾ ਹੈ ਕਿ ਫੂਡ ਪੈਕੇਜਿੰਗ ਸਮੱਗਰੀ ਨਾਲ ਵੱਡੀ ਪੱਧਰ ਉਪਰ ਕੈਂਸਰ ਹੋ ਰਿਹਾ ਹੈ।


ਦਰਅਸਲ ਖੋਜਕਰਤਾਵਾਂ ਦੀ ਇੱਕ ਟੀਮ ਨੇ ਪਲਾਸਟਿਕ, ਕਾਗਜ਼ ਤੇ ਗੱਤੇ ਸਮੇਤ ਫੂਡ ਪੈਕੇਜਿੰਗ ਸਮੱਗਰੀ ਵਿੱਚ ਲਗਪਗ 200 ਸੰਭਾਵੀ ਛਾਤੀ ਦੇ ਕੈਂਸਰ ਪੈਦਾ ਕਰਨ ਵਾਲੇ ਮਿਸ਼ਰਣਾਂ ਦੀ ਪਛਾਣ ਕੀਤੀ ਹੈ। ਇਹ ਮੌਜੂਦਾ ਨਿਯਮਾਂ ਦੇ ਬਾਵਜੂਦ ਇੱਕ ਮਹੱਤਵਪੂਰਨ ਜੋਖਮ ਪੈਦਾ ਕਰਦੇ ਹਨ। 'ਫਰੰਟੀਅਰਜ਼ ਇਨ ਟੌਕਸੀਕੋਲੋਜੀ' ਵਿੱਚ ਮੰਗਲਵਾਰ ਨੂੰ ਪ੍ਰਕਾਸ਼ਿਤ ਖੋਜ, ਰੋਜ਼ਾਨਾ ਦੀਆਂ ਚੀਜ਼ਾਂ ਵਿੱਚ ਇਨ੍ਹਾਂ ਰਸਾਇਣਾਂ ਨੂੰ ਘਟਾਉਣ ਲਈ ਰੋਕਥਾਮ ਉਪਾਵਾਂ ਦੀ ਫੌਰੀ ਲੋੜ 'ਤੇ ਜ਼ੋਰ ਦਿੰਦੀ ਹੈ।


ਇਹ ਵੀ ਪੜ੍ਹੋ: ਫਿਰ ਲਾਗੂ ਹੋਣਗੇ ਤਿੰਨ ਖੇਤੀ ਕਾਨੂੰਨ? ਕੰਗਨਾ ਰਣੌਤ ਦੇ ਦਾਅਵੇ ਮਗਰੋਂ ਮੱਚੀ ਸਿਆਸੀ ਖਲਬਲੀ


ਫੂਡਪੈਕਜਿੰਗ ਫੋਰਮ ਦੀ ਪ੍ਰਬੰਧਕ ਨਿਰਦੇਸ਼ਕ ਤੇ ਅਧਿਐਨ ਦੀ ਸਹਿ-ਲੇਖਕ ਜੇਨ ਮੁਨਕੇ ਨੇ ਕਿਹਾ ਕਿ ਇਹ ਅਧਿਐਨ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਦਰਸਾਉਂਦਾ ਹੈ ਕਿ ਛਾਤੀ ਦੇ ਕੈਂਸਰ ਦਾ ਕਾਰਨ ਬਣਨ ਵਾਲੇ ਰਸਾਇਣਾਂ ਦੇ ਸੰਪਰਕ ਨੂੰ ਰੋਕਣ ਦਾ ਇੱਕ ਬਹੁਤ ਵੱਡਾ ਮੌਕਾ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਜੀਵਨ ਵਿੱਚ ਖ਼ਤਰਨਾਕ ਰਸਾਇਣਾਂ ਦੀ ਵਰਤੋਂ ਨਾਲ ਹੋਣ ਵਾਲੇ ਕੈਂਸਰ ਨੂੰ ਰੋਕਣ ਦੀ ਸੰਭਾਵਨਾ ਦਾ ਪਤਾ ਲਾਇਆ ਗਿਆ। ਇਸ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਹ ਔਰਤਾਂ ਵਿੱਚ ਸਭ ਤੋਂ ਵੱਧ ਆਮ ਕੈਂਸਰ ਹੈ।



2020-22 ਵਿੱਚ ਉਪਲਬਧ ਤਾਜ਼ਾ ਅਧਿਐਨਾਂ ਤੱਕ ਸੀਮਤ
ਵਿਸ਼ਵ ਸਿਹਤ ਸੰਗਠਨ ਅਨੁਸਾਰ 2022 ਵਿੱਚ 2.3 ਮਿਲੀਅਨ ਔਰਤਾਂ ਵਿੱਚ ਛਾਤੀ ਦੇ ਕੈਂਸਰ ਦਾ ਪਤਾ ਲਾਇਆ ਗਿਆ ਤੇ ਵਿਸ਼ਵ ਪੱਧਰ 'ਤੇ 670,000 ਦੀ ਮੌਤ ਹੋ ਗਈ। ਅਧਿਐਨ ਲਈ ਟੀਮ ਨੇ ਸੰਭਾਵੀ ਛਾਤੀ ਦੇ ਕਾਰਸੀਨੋਜਨਾਂ ਦੀਆਂ ਹਾਲ ਹੀ ਵਿੱਚ ਪ੍ਰਕਾਸ਼ਿਤ ਸੂਚੀਆਂ ਦੀ ਤੁਲਨਾ ਕੀਤੀ। ਉਨ੍ਹਾਂ ਨੇ ਪਾਇਆ ਕਿ ਭੋਜਨ ਪੈਕਜਿੰਗ ਸਮੱਗਰੀ ਵਿੱਚ 189 ਸੰਭਾਵੀ ਕਾਰਸੀਨੋਜਨ ਪਾਏ ਗਏ, ਜਿਨ੍ਹਾਂ ਵਿੱਚ ਪਲਾਸਟਿਕ ਵਿੱਚ 143 ਤੇ ਕਾਗਜ਼ ਜਾਂ ਬੋਰਡ ਵਿੱਚ 89 ਸ਼ਾਮਲ ਸਨ। 


ਇਹ ਵੀ ਪੜ੍ਹੋ: ਰੋਜ਼ ਇਕ ਅਨਾਰ ਖਾਣ ਦੇ ਹੈਰਾਨ ਕਰਨ ਵਾਲੇ ਸਿਹਤ ਲਾਭ, ਨੇੜੇ ਨਹੀਂ ਲੱਗੇਗੀ ਕੋਈ ਬਿਮਾਰੀ


ਇਸ ਤੋਂ ਇਲਾਵਾ ਟੀਮ ਨੇ ਆਪਣੇ ਅਧਿਐਨ ਨੂੰ 2020-22 ਵਿੱਚ ਉਪਲਬਧ ਤਾਜ਼ਾ ਅਧਿਐਨਾਂ ਤੱਕ ਹੀ ਸੀਮਤ ਰੱਖਿਆ। ਉਨ੍ਹਾਂ ਨੂੰ ਦੁਨੀਆ ਭਰ ਵਿੱਚ ਖਰੀਦੇ ਗਏ FCM ਤੋਂ 76 ਛਾਤੀ ਦੇ ਕਾਰਸੀਨੋਜਨਾਂ ਦੇ ਸੰਪਰਕ ਦੇ ਸਬੂਤ ਵੀ ਮਿਲੇ, ਜਿਨ੍ਹਾਂ ਵਿੱਚੋਂ 61 ਪਲਾਸਟਿਕ ਦੇ ਸਨ।



FCM ਛਾਤੀ ਦੇ ਕੈਂਸਰ ਦਾ ਕਾਰਨ ਬਣਨ ਵਾਲੇ ਪਦਾਰਥਾਂ ਦੇ ਸੰਪਰਕ ਵਿੱਚ ਪੂਰੀ ਆਬਾਦੀ ਦਾ ਆਉਣਾ ਆਮ ਗੱਲ ਹੈ। ਇਹ ਅਸਲ ਪ੍ਰਯੋਗ ਦੀਆਂ ਸਥਿਤੀਆਂ ਤਹਿਤ ਵਿਸ਼ਵਵਿਆਪੀ ਆਬਾਦੀ ਦੇ ਰਸਾਇਣਾਂ ਦੇ ਸੰਪਰਕ ਵਿੱਚ ਆਉਣ ਦਾ ਸੰਕੇਤ ਦਿੰਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਭੋਜਨ ਪੈਕਜਿੰਗ ਸਮੱਗਰੀ ਪਿਛਲੇ ਕੁਝ ਸਾਲਾਂ ਵਿੱਚ ਯੂਰਪੀਅਨ ਯੂਨੀਅਨ ਤੇ ਅਮਰੀਕਾ ਸਮੇਤ ਉੱਚ ਨਿਯੰਤ੍ਰਿਤ ਖੇਤਰਾਂ ਦੇ ਬਾਜ਼ਾਰਾਂ ਤੋਂ ਖਰੀਦੀ ਗਈ ਸੀ। 


ਇਸ ਬਾਰੇ ਖੋਜਕਰਤਾਵਾਂ ਨੇ ਕਿਹਾ, "ਸਾਡੀਆਂ ਖੋਜਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ FCM ਛਾਤੀ ਦੇ ਕੈਂਸਰ ਪੈਦਾ ਕਰਨ ਵਾਲੇ ਪਦਾਰਥਾਂ ਦਾ ਸੰਪਰਕ ਪੂਰੀ ਆਬਾਦੀ ਵਿੱਚ ਆਮ ਹੈ।"