AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
AP Dhillon-Diljit Dosanjh Controversy: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਏਪੀ ਢਿੱਲੋਂ ਵਿਚਾਲੇ ਵਿਵਾਦ ਨੂੰ ਲੈ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸ ਦੇਈਏ ਕਿ ਦੋਵਾਂ ਸਿਤਾਰਿਆਂ ਵਿਚਾਲੇ ਜ਼ੁਬਾਨੀ ਜੰਗ ਛਿੜ ਗਈ ਹੈ।
AP Dhillon-Diljit Dosanjh Controversy: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਏਪੀ ਢਿੱਲੋਂ ਵਿਚਾਲੇ ਵਿਵਾਦ ਨੂੰ ਲੈ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸ ਦੇਈਏ ਕਿ ਦੋਵਾਂ ਸਿਤਾਰਿਆਂ ਵਿਚਾਲੇ ਜ਼ੁਬਾਨੀ ਜੰਗ ਛਿੜ ਗਈ ਹੈ। ਜਿਸ ਤੋਂ ਬਾਅਦ ਦੋਵਾਂ ਦੇ ਇੱਕ-ਦੂਜੇ ਖਿਲਾਫ ਪੋਸਟਾਂ ਵਾਇਰਲ ਹੋ ਰਹੀਆਂ ਹਨ। ਦਰਅਸਲ, ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਏਪੀ ਢਿੱਲੋਂ ਨੇ ਚੰਡੀਗੜ੍ਹ 'ਚ ਆਪਣੇ ਕੰਸਰਟ ਦੌਰਾਨ ਦਿਲਜੀਤ ਦੋਸਾਂਝ 'ਤੇ ਚੁਟਕੀ ਲਈ। ਇਸ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਦੋਵਾਂ ਗਾਇਕਾਂ ਦੇ ਪ੍ਰਸ਼ੰਸਕਾਂ ਵਿਚਾਲੇ ਬਹਿਸ ਵੀ ਛਿੜ ਗਈ ਹੈ।
ਏਪੀ ਢਿੱਲੋਂ ਨੇ ਸ਼ੁਰੂ ਕੀਤਾ ਵਿਵਾਦ
ਦੱਸ ਦੇਈਏ ਕਿ ਇੰਦੌਰ ਕੰਸਰਟ ਵਿੱਚ ਦਿਲਜੀਤ ਨੇ ਆਪਣੇ ਦੋ ਭਰਾਵਾਂ ਯਾਨੀ ਕਰਨ ਔਜਲਾ ਅਤੇ ਏਪੀ ਢਿੱਲੋਂ ਦੇ ਭਾਰਤ ਵਿੱਚ ਟੂਰ ਸ਼ੁਰੂ ਕਰਨ ਦਾ ਜ਼ਿਕਰ ਕੀਤਾ ਸੀ। ਇਸ ਬਿਆਨ 'ਤੇ ਏ.ਪੀ.ਢਿਲੋਂ ਨੇ ਆਪਣੇ ਸਮਾਰੋਹ 'ਚ ਕਿਹਾ ਕਿ 'ਪਹਿਲਾਂ ਮੈਨੂੰ ਇੰਸਟਾਗ੍ਰਾਮ 'ਤੇ ਅਨਬਲੌਕ ਕਰੋ ਅਤੇ ਫਿਰ ਮੇਰੇ ਨਾਲ ਗੱਲ ਕਰੋ।'
View this post on Instagram
ਦਿਲਜੀਤ ਨੇ ਦਿੱਤਾ ਜਵਾਬ
ਇਸ ਤੋਂ ਬਾਅਦ ਦਿਲਜੀਤ ਨੇ ਵੀ ਜਵਾਬ ਦਿੱਤਾ ਅਤੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਨੋਟ ਸ਼ੇਅਰ ਕੀਤਾ। ਇਸ 'ਚ ਉਨ੍ਹਾਂ ਨੇ ਲਿਖਿਆ, ''ਮੈਂ ਤੁਹਾਨੂੰ ਕਦੇ ਬਲਾਕ ਨਹੀਂ ਕੀਤਾ, ਮੇਰੇ ਪੰਗੇ ਸਰਕਾਰਾਂ ਨਾਲ ਹੋ ਸਕਦੇ ਆ...ਕਲਾਕਾਰਾਂ ਨਾਲ ਨੀ।”
ਏਪੀ ਢਿੱਲੋਂ ਨੇ ਫਿਰ ਦਿੱਤੀ ਤਿੱਖੀ ਪ੍ਰਤੀਕਿਰਿਆ
ਇਸ ਤੋਂ ਬਾਅਦ ਏਪੀ ਢਿੱਲੋਂ ਨੇ ਦਿਲਜੀਤ ਵੱਲੋਂ ਬਲਾਕ ਕੀਤੇ ਜਾਣ ਦਾ ਸਬੂਤ ਸਾਂਝਾ ਕਰਦੇ ਹੋਏ ਤਿੱਖੀ ਪ੍ਰਤੀਕਿਰਿਆ ਦਿੱਤੀ। ਗਾਇਕ ਨੇ ਲਿਖਿਆ, ਮੈਂ ਬਕਵਾਸ ਕਹਿਣ ਦੀ ਯੋਜਨਾ ਨਹੀਂ ਬਣਾ ਰਿਹਾ ਸੀ, ਇਹ ਜਾਣ ਕੇ ਹਰ ਕੋਈ ਮੇਰੇ ਨਾਲ ਨਫ਼ਰਤ ਕਰੇਗਾ ਪਰ ਘੱਟੋ-ਘੱਟ ਅਸੀਂ ਜਾਣਦੇ ਹਾਂ ਕਿ ਕੀ ਅਸਲੀ ਹੈ ਅਤੇ ਕੀ ਨਹੀਂ...
View this post on Instagram
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।