World TB Day 2022: Tuberculosis ਇੱਕ ਫੈਲਣ ਵਾਲੀ ਬਿਮਾਰੀ ਹੈ। ਜੇਕਰ ਕੋਈ ਸੰਕਰਮਿਤ ਵਿਅਕਤੀ ਬਿਨਾਂ ਮਾਸਕ ਦੇ ਖੰਘਦਾ, ਛਿੱਕਦਾ ਜਾਂ ਬੋਲਦਾ ਹੈ, ਤਾਂ ਬੈਕਟੀਰੀਆ ਫੈਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਟੀਬੀ ਨੂੰ ਮਾਈਕੋਬੈਕਟੀਰੀਅਮ ਟੀਬੀ ਵੀ ਕਿਹਾ ਜਾਂਦਾ ਹੈ। ਇਸ ਬਿਮਾਰੀ ਵਿਚ ਸੰਕਰਮਿਤ ਵਿਅਕਤੀ ਬਹੁਤ ਕਮਜ਼ੋਰ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਆਪਣੇ ਖਾਣ-ਪੀਣ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ।ਟੀਬੀ ਦੇ ਮਰੀਜ਼ ਨੂੰ ਆਪਣੀ ਖੁਰਾਕ ਵਿੱਚ ਭਰਪੂਰ ਮਾਤਰਾ ਵਿੱਚ ਫਲ ਅਤੇ ਸਬਜ਼ੀਆਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ, ਤਾਂ ਜੋ ਸਰੀਰ 'ਚ ਵਿਟਾਮਿਨ ਅਤੇ ਖਣਿਜਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। ਆਓ ਜਾਣਦੇ ਹਾਂ ਕਿ ਟੀਬੀ ਦੇ ਮਰੀਜ਼ ਨੂੰ ਖਾਣੇ ਵਿੱਚ ਕਿਹੜੀਆਂ ਚੀਜ਼ਾਂ ਜ਼ਿਆਦਾ ਖਾਣੀਆਂ ਚਾਹੀਦੀਆਂ ਹਨ।

ਟੀਬੀ ਦੇ ਮਰੀਜ਼ਾਂ ਲਈ ਖੁਰਾਕ
ਵਿਟਾਮਿਨ ਅਤੇ ਪੌਸ਼ਟਿਕ ਤੱਤ- ਟੀਬੀ ਦੇ ਮਰੀਜ਼ ਨੂੰ ਆਪਣੀ ਖੁਰਾਕ ਵਿੱਚ ਵਿਟਾਮਿਨ ਏ, ਬੀ, ਸੀ, ਡੀ, ਈ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਰੋਗੀ ਨੂੰ ਭੋਜਨ ਵਿਚ ਪ੍ਰੋਟੀਨ ਦੀ ਭਰਪੂਰ ਮਾਤਰਾ ਵੀ ਲੈਣੀ ਚਾਹੀਦੀ ਹੈ। ਟੀਬੀ ਦੇ ਮਰੀਜ਼ ਨੂੰ ਸੇਲੇਨੀਅਮ, ਜ਼ਿੰਕ, ਫੋਲਿਕ ਐਸਿਡ ਤੇ ਕੈਲਸ਼ੀਅਮ ਵਰਗੇ ਖਣਿਜਾਂ ਨਾਲ ਭਰਪੂਰ ਭੋਜਨ ਸ਼ਾਮਲ ਕਰਨਾ ਚਾਹੀਦਾ ਹੈ। ਇਸ ਬਿਮਾਰੀ ਤੋਂ ਪੀੜਤ ਮਰੀਜ਼ ਨੂੰ ਇੱਕ ਵਾਰੀ ਖਾਣਾ ਖਾਣ ਦੀ ਬਜਾਏ ਥੋੜ੍ਹਾ-ਥੋੜ੍ਹਾ ਖਾਣਾ ਚਾਹੀਦਾ ਹੈ।

ਹਰੀਆਂ ਸਬਜ਼ੀਆਂ- ਭਾਵੇਂ ਟੀਬੀ ਦੇ ਮਰੀਜ਼ ਦੀ ਖੁਰਾਕ ਵਿੱਚ ਸਾਰੀਆਂ ਸਬਜ਼ੀਆਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ, ਪਰ ਖਾਸ ਕਰਕੇ ਹਰੀਆਂ ਅਤੇ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਅਜਿਹੇ ਲੋਕਾਂ ਨੂੰ ਬ੍ਰੋਕਲੀ, ਗਾਜਰ, ਟਮਾਟਰ, ਸ਼ਕਰਕੰਦੀ ਵਰਗੀਆਂ ਸਬਜ਼ੀਆਂ ਦਾ ਭਰਪੂਰ ਸੇਵਨ ਕਰਨਾ ਚਾਹੀਦਾ ਹੈ। ਇਹ ਸਬਜ਼ੀਆਂ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀਆਂ ਹਨ।

ਖਾਰਕਿਵ ਰੂਸ ਦਾ ਨਿਸ਼ਾਨਾ ਕਿਉਂ ਬਣਿਆ? ਜਾਣੋ ਕੀ ਹੈ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਦਾ ਇਤਿਹਾਸ

ਫਲ- ਟੀਬੀ ਤੋਂ ਪੀੜਤ ਵਿਅਕਤੀ ਨੂੰ ਫਲਾਂ ਵਿੱਚੋਂ ਅਮਰੂਦ, ਸੇਬ, ਸੰਤਰਾ, ਨਿੰਬੂ, ਆਂਵਲਾ, ਅੰਬ ਵਰਗੇ ਫਲ ਜ਼ਰੂਰ ਖਾਣੇ ਚਾਹੀਦੇ ਹਨ। ਇਹ ਫਲ ਵਿਟਾਮਿਨ ਏ, ਈ ਅਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਫਲਾਂ 'ਚ ਕਈ ਹੋਰ ਪੋਸ਼ਕ ਤੱਤ ਵੀ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ।

ਲਸਣ- ਟੀਬੀ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਵਿਅਕਤੀ ਬਹੁਤ ਕਮਜ਼ੋਰ ਹੋ ਜਾਂਦਾ ਹੈ। ਕਮਜ਼ੋਰ ਇਮਿਊਨਿਟੀ ਦੇ ਕਾਰਨ ਸਰੀਰ ਵਿੱਚ ਹੋਰ ਵੀ ਕਈ ਬੀਮਾਰੀਆਂ ਵਧਣ ਲੱਗਦੀਆਂ ਹਨ। ਅਜਿਹੇ 'ਚ ਤੁਹਾਨੂੰ ਲਸਣ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਲਸਣ 'ਚ ਐਲੀਸਿਨ ਨਾਂ ਦਾ ਤੱਤ ਹੁੰਦਾ ਹੈ ਜੋ ਟੀਬੀ ਦੇ ਬੈਕਟੀਰੀਆ 'ਤੇ ਅਸਰ ਪਾਉਂਦਾ ਹੈ। ਰੋਜ਼ਾਨਾ ਸਵੇਰੇ ਲਸਣ ਖਾਣ ਨਾਲ ਟੀਬੀ, ਮੋਟਾਪਾ, ਹਾਈ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰਾਲ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।

ਗ੍ਰੀਨ ਟੀ- ਟੀਬੀ ਦੇ ਮਰੀਜ਼ ਨੂੰ ਚਾਹ ਅਤੇ ਕੌਫੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਦੀ ਬਜਾਏ ਤੁਸੀਂ ਗ੍ਰੀਨ ਟੀ ਪੀ ਸਕਦੇ ਹੋ। ਟੀਬੀ ਦੇ ਇਲਾਜ ਵਿੱਚ ਗ੍ਰੀਨ ਟੀ ਬਹੁਤ ਪ੍ਰਭਾਵਸ਼ਾਲੀ ਹੈ। ਇਸ ਤੋਂ ਸਰੀਰ ਨੂੰ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟਸ ਮਿਲਦੇ ਹਨ। ਜੋ ਸਰੀਰ ਵਿੱਚ ਮੌਜੂਦ ਗੰਦਗੀ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ।