How to get rid of sweat smell: ਗਰਮੀਆਂ ਦੇ ਨੇੜੇ ਆਉਣ ਨਾਲ ਪਸੀਨੇ ਦੀ ਸਮੱਸਿਆ ਵੱਧ ਜਾਂਦੀ ਹੈ। ਅਜਿਹੇ 'ਚ ਕੁਝ ਲੋਕਾਂ ਦੇ ਪਸੀਨੇ 'ਚੋਂ ਬਦਬੂ ਆਉਣ ਲੱਗਦੀ ਹੈ। ਇਸ ਕਾਰਨ ਅਜਿਹੇ ਲੋਕਾਂ ਦੇ ਨੇੜੇ ਜਾਣ ਤੇ ਉਨ੍ਹਾਂ ਨਾਲ ਗੱਲ ਕਰਨ ਤੋਂ ਵੀ ਗੁਰੇਜ਼ ਕਰਨਾ ਪੈਂਦਾ ਹੈ। ਪਸੀਨਾ ਆਉਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਜ਼ਿਆਦਾ ਗਰਮੀ, ਸਖ਼ਤ ਮਿਹਨਤ, ਭੱਜ-ਦੌੜ ਵਾਲਾ ਕੰਮ, ਤੇਜ਼ ਧੁੱਪ ਵਿੱਚ ਤੁਰਨਾ ਆਦਿ। ਅਜਿਹਾ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਕਾਰਨ ਵੀ ਹੋ ਸਕਦਾ ਹੈ।
ਪਸੀਨੇ ਕਾਰਨ ਵਿਅਕਤੀ ਅੰਦਰ ਚਿੜਚਿੜਾਪਨ ਵਧ ਜਾਂਦੀ ਹੈ ਤੇ ਉਹ ਕਿਸੇ ਨਾਲ ਵੀ ਠੀਕ ਤਰ੍ਹਾਂ ਨਾਲ ਗੱਲ ਕਰਨ ਤੋਂ ਕਤਰਾਉਂਦਾ ਹੈ। ਅੱਜ ਇਸ ਰਿਪੋਰਟ 'ਚ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਵਾਂ ਬਾਰੇ ਦੱਸਾਂਗੇ ਜਿਨ੍ਹਾਂ ਨਾਲ ਤੁਸੀਂ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ।
ਇਨ੍ਹਾਂ ਸੁਝਾਵਾਂ ਦਾ ਪਾਲਣ ਕਰੋ
ਪਸੀਨਾ ਆਉਣਾ ਇੱਕ ਆਮ ਸਮੱਸਿਆ ਹੈ, ਜੋ ਹਰ ਕਿਸੇ ਵਿੱਚ ਦਿਖਾਈ ਦਿੰਦੀ ਹੈ ਪਰ ਜਦੋਂ ਪਸੀਨੇ 'ਚੋਂ ਬਦਬੂ ਆਉਣ ਲੱਗਦੀ ਹੈ ਤਾਂ ਸ਼ਰਮ ਮਹਿਸੂਸ ਹੁੰਦੀ ਹੈ। ਆਓ ਜਾਣਦੇ ਹਾਂ ਕੁਝ ਖਾਸ ਟ੍ਰਿਕਸ ਬਾਰੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ।
ਇਹ ਵੀ ਪੜ੍ਹੋ: ਅਧਿਆਤਮਿਕ ਗੁਰੂ ਸਦਗੁਰੂ ਨੂੰ ਕਿਉਂ ਕਰਵਾਉਣੀ ਪਈ ਅਚਾਨਕ Brain Surgery? ਜਾਣੋ ਇਸ ਬਿਮਾਰੀ ਬਾਰੇ ਪੂਰੀ ਜਾਣਕਾਰੀ
1. ਗਰਮੀਆਂ ਵਿੱਚ ਤੁਹਾਨੂੰ ਦਿਨ ਵਿੱਚ ਘੱਟੋ-ਘੱਟ ਦੋ ਵਾਰ ਇਸ਼ਨਾਨ ਕਰਨਾ ਚਾਹੀਦਾ ਹੈ।
2. ਨਿਯਮਿਤ ਰੂਪ ਨਾਲ ਸ਼ੇਵ ਕਰਨੀ ਚਾਹੀਦੀ ਹੈ।
3. ਜ਼ਿਆਦਾ ਤਣਾਅ ਵੀ ਪਸੀਨੇ ਦੀ ਬਦਬੂ ਨੂੰ ਵਧਾ ਦਿੰਦਾ ਹੈ। ਇਸ ਲਈ ਰਿਲੈਕਸ ਰਹੋ।
4. ਬਦਬੂ ਤੋਂ ਬਚਣ ਲਈ ਤੁਹਾਨੂੰ ਖੂਬ ਪਾਣੀ ਪੀਣਾ ਚਾਹੀਦਾ ਹੈ।
5. ਨਹਾਉਣ ਵਾਲੇ ਪਾਣੀ ਵਿੱਚ ਨਿੰਬੂ ਦਾ ਰਸ ਮਿਲਾਓ।
6. ਨਹਾਉਣ ਵਾਲੇ ਪਾਣੀ ਵਿੱਚ ਬੇਕਿੰਗ ਸੋਡਾ, ਐਲੋਵੇਰਾ ਜੂਸ ਤੇ ਚੰਦਨ ਵੀ ਮਿਲਾ ਸਕਦੇ ਹੋ।
ਇਨ੍ਹਾਂ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ।
ਕਈ ਵਾਰ ਦਵਾਈ ਦੀਆਂ ਗੋਲੀਆਂ ਦਾ ਜ਼ਿਆਦਾ ਸੇਵਨ ਕਰਨ ਨਾਲ ਵੀ ਪਸੀਨੇ ਦੀ ਬਦਬੂ ਆਉਂਦੀ ਹੈ। ਇਸ ਤੋਂ ਬਚਣ ਲਈ ਜੇਕਰ ਤੁਸੀਂ ਦਿਨ 'ਚ ਘੱਟ ਤੋਂ ਘੱਟ ਦੋ ਵਾਰ ਇਸ਼ਨਾਨ ਕਰਦੇ ਹੋ ਤਾਂ ਤੁਹਾਡੇ ਸਰੀਰ 'ਚੋਂ ਸਾਰੇ ਬੈਕਟੀਰੀਆ ਤੇ ਅਸ਼ੁੱਧੀਆਂ ਸਾਫ਼ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਸਿਹਤਮੰਦ ਤੇ ਸੰਤੁਲਿਤ ਭੋਜਨ ਖਾਓ, ਸਾਫ਼-ਸਫ਼ਾਈ ਦਾ ਧਿਆਨ ਰੱਖੋ, ਰੋਜ਼ਾਨਾ ਕੱਪੜੇ ਧੋਵੋ ਤੇ ਪਾਣੀ ਦਾ ਸੇਵਨ ਵੀ ਜ਼ਿਆਦਾ ਕਰੋ।
Disclaimer: ਖ਼ਬਰ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Deficiency of sodium: ਸਾਵਧਾਨ! ਦਿਮਾਗ ਕਮਜ਼ੋਰ ਕਰ ਸਕਦੀ ਇਸ ਚੀਜ਼ ਦੀ ਕਮੀ! ਤੁਰੰਤ ਖਾਣ ਸ਼ੁਰੂ ਕਰ ਦਿਓ ਇਹ ਭੋਜਨ