Sodium Deficiency: ਸਿਹਤਮੰਦ ਰਹਿਣ ਲਈ ਸਾਨੂੰ ਵਿਟਾਮਿਨ, ਖਣਿਜ ਤੇ ਫਾਈਬਰ ਸਮੇਤ ਸਾਰੇ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਜੇਕਰ ਸਾਡੇ ਸਰੀਰ ਵਿੱਚ ਕੈਲਸ਼ੀਅਮ, ਪੋਟਾਸ਼ੀਅਮ ਤੇ ਸੋਡੀਅਮ ਵਰਗੇ ਸੂਖਮ ਤੱਤਾਂ ਦੀ ਕਮੀ ਹੋ ਜਾਵੇ ਤਾਂ ਸਰੀਰ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਾਡੇ ਸਰੀਰ 'ਚ ਸੋਡੀਅਮ ਦੀ ਕਮੀ ਹੋ ਜਾਵੇ ਤਾਂ ਇਸ ਦਾ ਸਭ ਤੋਂ ਵੱਧ ਅਸਰ ਦਿਮਾਗ 'ਤੇ ਦੇਖਣ ਨੂੰ ਮਿਲਦਾ ਹੈ।
ਦੱਸ ਦਈਏ ਕਿ ਨਮਕ ਵਿੱਚ ਸੋਡੀਅਮ ਦੀ ਸਭ ਤੋਂ ਵੱਧ ਮਾਤਰਾ ਪਾਈ ਜਾਂਦੀ ਹੈ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਸਮੇਂ ਸਿਰ ਸੋਡੀਅਮ ਦੀ ਕਮੀ ਦੇ ਲੱਛਣਾਂ ਨੂੰ ਪਛਾਣ ਨਹੀਂ ਪਾਉਂਦੇ। ਆਓ ਜਾਣਦੇ ਹਾਂ ਸੋਡੀਅਮ ਦੀ ਕਮੀ ਨਾਲ ਹੋਣ ਵਾਲੇ ਉਨ੍ਹਾਂ ਲੱਛਣਾਂ ਬਾਰੇ, ਜਿਨ੍ਹਾਂ ਬਾਰੇ ਅਸੀਂ ਅਕਸਰ ਲਾਪ੍ਰਵਾਹ ਰਹਿੰਦੇ ਹਾਂ।
ਇਹ ਵੀ ਪੜ੍ਹੋ: ਕੱਚੇ ਪਿਆਜ਼ ਖਾਣ ਹੀ ਨਹੀਂ ਸਗੋਂ ਸਰੀਰ 'ਤੇ ਰਗੜਨ ਨਾਲ ਮਿਲਦੇ ਹੈਰਾਨੀਜਨਕ ਫ਼ਾਇਦੇ
ਦਿਮਾਗ ਤੇ ਘੱਟ ਸੋਡੀਅਮ
ਕਲੀਵਲੈਂਡ ਕਲੀਨਿਕ ਅਨੁਸਾਰ, ਹਾਈਪੋਨੇਟ੍ਰੀਮੀਆ ਇੱਕ ਡਾਕਟਰੀ ਸਥਿਤੀ ਹੈ ਜਿਸ ਵਿੱਚ ਸਾਡੇ ਖੂਨ ਵਿੱਚ ਸੋਡੀਅਮ ਦਾ ਪੱਧਰ ਆਮ ਨਾਲੋਂ ਬਹੁਤ ਘੱਟ ਹੋ ਜਾਂਦਾ ਹੈ। ਕਈ ਸਥਿਤੀਆਂ ਵਿੱਚ, ਸੋਡੀਅਮ ਸਰੀਰ ਵਿੱਚ ਪਾਣੀ ਦੀ ਵੱਡੀ ਮਾਤਰਾ ਵਿੱਚ ਘੁਲ ਜਾਂਦਾ ਹੈ। ਇਸ ਨਾਲ ਸਰੀਰ 'ਚ ਸੋਡੀਅਮ ਦਾ ਪੱਧਰ ਵੀ ਘੱਟ ਸਕਦਾ ਹੈ। ਇਸ ਨਾਲ ਕੋਮਾ ਵਰਗੀ ਸਥਿਤੀ ਵੀ ਹੋ ਸਕਦੀ ਹੈ।
ਜਾਣੋ ਸੋਡੀਅਮ ਦੀ ਕਮੀ ਦੇ ਲੱਛਣ
1. ਬਿਨਾਂ ਕਾਰਨ ਉਲਟੀਆਂ ਆਉਣਾ
2. ਲਗਾਤਾਰ ਸਿਰ ਦਰਦ
3. ਹਮੇਸ਼ਾ ਥੱਕਿਆ ਰਹਿਣਾ
4. ਬੇਚੈਨੀ ਤੇ ਚਿੜਚਿੜਾਪਨ
5. ਮਾਸਪੇਸ਼ੀਆਂ 'ਚ ਤਣਾਅ ਤੇ ਕੜਵੱਲ
ਇਹ ਭੋਜਨ ਸੋਡੀਅਮ ਦੀ ਕਮੀ ਨੂੰ ਪੂਰਾ ਕਰਦੇ
ਸਬਜ਼ੀਆਂ ਦਾ ਜੂਸ: ਜੇਕਰ ਤੁਸੀਂ ਆਪਣੇ ਸੋਡੀਅਮ ਦੀ ਮਾਤਰਾ ਨੂੰ ਕੁਦਰਤੀ ਤੌਰ 'ਤੇ ਪੂਰਾ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਤਾਜ਼ਾ ਸਬਜ਼ੀਆਂ ਦਾ ਜੂਸ ਪੀਓ। ਧਿਆਨ ਰਹੇ ਕਿ ਪੈਕਡ ਜੂਸ ਨਾ ਪੀਓ। ਤੁਹਾਨੂੰ ਸਿਰਫ ਤਾਜ਼ੇ ਜੂਸ ਦੀ ਵਰਤੋਂ ਕਰਨੀ ਚਾਹੀਦੀ।
ਪਨੀਰ: ਕਾਟੇਜ ਪਨੀਰ ਵੀ ਸੋਡੀਅਮ ਦਾ ਵਧੀਆ ਸ੍ਰੋਤ ਹੈ। 100 ਗ੍ਰਾਮ ਪਨੀਰ ਵਿੱਚ ਲਗਪਗ 300 ਮਿਲੀਗ੍ਰਾਮ ਸੋਡੀਅਮ ਪਾਇਆ ਜਾਂਦਾ ਹੈ। ਇਹ ਸਾਡੀ ਰੋਜ਼ਾਨਾ ਲੋੜ ਦਾ 12 ਫੀਸਦੀ ਹੈ।
ਚਿੱਟਾ ਨਮਕ: ਸਾਡੇ ਘਰਾਂ ਵਿੱਚ ਪਾਇਆ ਜਾਣ ਵਾਲਾ ਸਫੈਦ ਨਮਕ ਵੀ ਸੋਡੀਅਮ ਦਾ ਭਰਪੂਰ ਸ੍ਰੋਤ ਹੈ। ਹਾਲਾਂਕਿ ਇਸ ਨੂੰ ਜ਼ਿਆਦਾ ਮਾਤਰਾ 'ਚ ਖਾਣ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਹੋ ਸਕਦੀ ਹੈ।
ਰੋਜ਼ਾਨਾ ਕਿੰਨਾ ਸੋਡੀਅਮ ਚਾਹੀਦਾ?
WHO ਮੁਤਾਬਕ ਰੋਜ਼ਾਨਾ 5 ਗ੍ਰਾਮ ਤੋਂ ਘੱਟ ਸੋਡੀਅਮ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਤੋਂ ਜ਼ਿਆਦਾ ਸੋਡੀਅਮ ਨੁਕਸਾਨ ਪਹੁੰਚਾ ਸਕਦਾ ਹੈ।
ਇਹ ਵੀ ਪੜ੍ਹੋ: ਅਧਿਆਤਮਿਕ ਗੁਰੂ ਸਦਗੁਰੂ ਨੂੰ ਕਿਉਂ ਕਰਵਾਉਣੀ ਪਈ ਅਚਾਨਕ Brain Surgery? ਜਾਣੋ ਇਸ ਬਿਮਾਰੀ ਬਾਰੇ ਪੂਰੀ ਜਾਣਕਾਰੀ