ਨਵੀਂ ਦਿੱਲੀ: ਸ਼ਿਲਾਜੀਤ ਨੂੰ ਦੁਨੀਆ ਦੀਆਂ ਵਿਲੱਖਣ ਚੀਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਚਟਾਨਾਂ ਦੀਆਂ ਪਰਤਾਂ 'ਚ ਦੱਬੇ ਜੈਵਿਕ ਪਦਾਰਥ ਦੇ ਸੁੰਗੜਨ ਨਾਲ ਬਣਦਾ ਹੈ। ਇਹ ਆਯੁਰਵੈਦਿਕ ਦਵਾਈਆਂ ਵਿੱਚ ਵਰਤਿਆ ਜਾਂਦਾ ਬਹੁਤ ਪ੍ਰਭਾਵਸ਼ਾਲੀ ਤੇ ਸੁਰੱਖਿਅਤ ਪੂਰਕ ਹੈ ਤੇ ਤੁਹਾਡੀ ਸਮੁੱਚੀ ਸਿਹਤ 'ਤੇ ਸਕਾਰਾਤਮਕ ਪ੍ਰਭਾਵ ਛੱਡਦਾ ਹੈ।



ਸ਼ਿਲਾਜੀਤ ਦੇ ਗੁਣ:
ਸੈਲੇਨੀਅਮ ਤੇ ਖਣਿਜਾਂ ਦਾ ਸੰਗਮ
ਐਂਟੀ ਆਕਸੀਡੈਂਟ
ਐਂਟੀ ਇੰਫਲੇਮੇਟਰੀ
ਯਾਦਦਾਸ਼ਤ ਵਧਾਉਣ ਵਾਲਾ

ਸ਼ਿਲਾਜੀਤ ਦੇ ਫਾਈਦੇ:


ਐਂਟੀ ਏਜਿੰਗ ਪਦਾਰਥ: ਸ਼ਿਲਾਜੀਤ ਮਜ਼ਬੂਤ ਐਂਟੀ ਆਕਸੀਡੈਂਟ ਹੈ ਤੇ ਐਂਟੀ ਇੰਫਲੇਮੇਟਰੀ ਹੈ। ਇਹ ਫ੍ਰੀ ਰੈਡੀਕਲਜ਼ ਤੋਂ ਸਾਡੇ ਸੈੱਲਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ।


ਅਨੀਮੀਆ ਵਿੱਚ ਮਦਦ: ਸ਼ਿਲਾਜੀਤ ਆਈਰਨ ਤੇ ਅਨੀਮੀਆ ਦੇ ਲੱਛਣਾਂ, ਜਿਵੇਂ ਅਨਿਯਮਿਤ ਦਿਲ ਦੀ ਗਤੀ, ਸਿਰ ਦਰਦ, ਠੰਢੇ ਹੱਥਾਂ ਤੇ ਪੈਰਾਂ, ਕਮਜ਼ੋਰੀ ਤੇ ਥਕਾਵਟ ਦਾ ਮੁਕਾਬਲਾ ਕਰਨ ਵਿੱਚ ਮਦਦਗਾਰ ਹੈ।


ਦਿਲ ਦੀ ਸਿਹਤ ਵਿੱਚ ਸੁਧਾਰ: ਤੱਥ ਦਰਸਾਉਂਦੇ ਹਨ ਕਿ ਸ਼ਿਲਾਜੀਤ ਦਿਲ ਵਿੱਚ ਖੂਨ ਦੇ ਦੌਰੇ ਨੂੰ ਸੁਧਾਰਦਾ ਹੈ ਤੇ ਸਿਹਤਮੰਦ ਢੰਗ ਨਾਲ ਖੂਨ ਨੂੰ ਪੰਪ ਕਰਨ ਵਿੱਚ ਮਦਦ ਕਰਦਾ ਹੈ।

ਟੈਸਟ੍ਰੋਨ ਦੇ ਪੱਧਰ ਨੂੰ ਵਧਾਵਾ: ਜੋ ਲੋਕ ਨਿਯਮਿਤ ਤੌਰ 'ਤੇ ਸ਼ਿਲਾਜੀਤ ਦਾ ਸੇਵਨ ਕਰਦੇ ਹਨ, ਉਨ੍ਹਾਂ ਵਿੱਚ ਟੈਸਟ੍ਰੋਨ ਦਾ ਪੱਧਰ ਹਾਈ ਹੁੰਦਾ ਹੈ। ਇਹ ਚੰਗੇ ਮੂਡ ਦਾ ਪ੍ਰਤੀਕ ਹੈ ਤੇ ਸੋਚਣ ਦੀ ਯੋਗਤਾ ਨੂੰ ਵਧਾਉਂਦਾ ਹੈ। ਪੁਰਸ਼ਾਂ ਵਿੱਚ ਉੱਚ ਟੈਸਟ੍ਰੋਨ ਦੇ ਮਾਸਪੇਸ਼ੀਆਂ ਦੇ ਟਿੱਸ਼ੂਆਂ ਦੀ ਰੱਖਿਆ ਕਰਦੇ ਹਨ ਤੇ ਸਰੀਰ ਦੀ ਚਰਬੀ ਨੂੰ ਘਟਾਉਂਦੇ ਹਨ।

ਤਣਾਅ ਵਿਰੋਧੀ: ਜੋ ਲੋਕ ਡਿਪ੍ਰੈਸ਼ਨ ਤੋਂ ਗ੍ਰਸਤ ਹਨ, ਉਨ੍ਹਾਂ ਵਿੱਚ ਜ਼ਿੰਕ ਦਾ ਪੱਧਰ ਘੱਟ ਹੁੰਦਾ ਹੈ। ਸ਼ਿਲਾਜੀਤ ਵਿਚ ਪਾਇਆ ਜਾਂਦਾ ਕੁਦਰਤੀ ਜ਼ਿੰਕ ਸਾਡੇ ਸਰੀਰ ਵਿੱਚ 300 ਤੋਂ ਜ਼ਿਆਦਾ ਪਾਚਕਾਂ ਲਈ ਜ਼ਰੂਰੀ ਹੈ।

ਯਾਦਦਾਸ਼ਤ ਵਿਚ ਸੁਧਾਰ: ਟੈਸਟ੍ਰੋਨ ਦਾ ਪੱਧਰ ਤੁਹਾਡੀ ਸੋਚਣ ਦੇ ਤਰੀਕੇ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਸ਼ਿਲਾਜੀਤ ਲੈਣਾ ਲਾਭਕਾਰੀ ਹੈ ਕਿਉਂਕਿ ਇਸ ਵਿੱਚ ਮੌਜੂਦ ਫੁਲਵਿਕ ਐਸਿਡ ਦਿਮਾਗ ਦੀ ਸਿਹਤ ਤੇ ਯਾਦਦਾਸ਼ਤ ਦੇ ਕੰਮ ਨੂੰ ਉਤਸ਼ਾਹਤ ਕਰਦਾ ਹੈ।

ਪ੍ਰਦਰਸ਼ਨ ਦੇ ਪੱਧਰ ਨੂੰ ਉਤਸ਼ਾਹਿਤ ਕਰਦਾ ਹੈ: ਸ਼ਿਲਾਜੀਤ ਸਰੀਰ ਵਿਚ ਊਰਜਾ ਦੇ ਉਤਪਾਦਨ ਵਿੱਚ ਸੁਧਾਰ ਲਈ ਸੈਲੂਲਰ ਪੱਧਰ 'ਤੇ ਕੰਮ ਕਰਦੀ ਹੈ। ਇਸ ਦੀ ਵਰਤੋਂ ਕਰਨ ਵਾਲੇ ਲੋਕ ਹਮੇਸ਼ਾਂ ਤਾਜ਼ਗੀ ਮਹਿਸੂਸ ਕਰਦੇ ਹਨ ਅਤੇ ਜਲਦੀ ਠੀਕ ਹੋ ਜਾਂਦੇ ਹਨ।

ਹੁਣ ਜਾਣੋ ਕਿਵੇਂ ਕਰੀਏ ਸ਼ਿਲਾਜੀਤ ਦੀ ਵਰਤੋਂ: ਸ਼ਿਲਾਜੀਤ ਤੋਂ ਸਿਹਤ ਲਾਭ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਦਾ ਸੇਵਨ ਕਿਵੇਂ ਕਰੀਏ। ਤੁਹਾਨੂੰ ਬਹੁਤ ਘੱਟ ਮਾਤਰਾ ਨਾਲ ਸ਼ੁਰੂਆਤ ਕਰਨੀ ਪਏਗੀ। ਸ਼ੁਰੂਆਤ '100 ਮਿਲੀਗ੍ਰਾਮ ਸ਼ਿਲਾਜੀਤ ਨੂੰ ਪਾਣੀ ਨਾਲ ਲੈ ਕੇ ਸ਼ੁਰੂ ਕਰੋ। ਇਸ ਤੋਂ ਬਾਅਦ ਮਟਰ ਦੇ ਦਾਣੇ ਜਿੰਨੀ ਜਾਂ ਲੋੜ ਅਨੁਸਾਰ ਵਧਾਓ।

ਸ਼ਿਲਾਜੀਤ ਦੀ ਖੁਰਾਕ:

ਇੱਕ ਦਿਨ ਵਿੱਚ 300 ਤੋਂ 500 ਮਿਲੀਗ੍ਰਾਮ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਜ਼ਰੂਰੀ ਇਹ ਹੈ ਕਿ ਕੋਈ ਵੀ ਕੁਦਰਤੀ ਪੂਰਕ ਲੈਣ ਤੋਂ ਪਹਿਲਾਂ ਡਾਕਟਰੀ ਸਲਾਹ ਲਓ।

ਸ਼ਿਲੀਜੀਤ ਦਾ ਨੁਕਸਾਨ:

ਖੋਜਾਂ ਸੁਝਾਅ ਦਿੰਦੀਆਂ ਹਨ ਕਿ ਸ਼ਿਲਾਜੀਤ ਨੂੰ ਲੰਬੇ ਸਮੇਂ ਦੀ ਖੁਰਾਕ ਪੂਰਕ ਵਜੋਂ ਲੈਣਾ ਉਦੋਂ ਤਕ ਸੁਰੱਖਿਅਤ ਹੈ ਜਦੋਂ ਤੱਕ ਇਹ ਇਸ ਦੇ ਸੰਭਾਵੀ ਨੁਕਸਾਨ ਨਾ ਨਜ਼ਰ ਆਉਣ।

ਸ਼ਿਲਾਜੀਤ ਬਲੱਡ ਪ੍ਰੈਸ਼ਰ ਨੂੰ ਘਟਾਉਂਦੀ ਹੈ, ਜੋ ਹਾਈ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਵਾਲੇ ਮਰੀਜ਼ਾਂ ਲਈ ਘਾਤਕ ਹੈ।

ਦਿਲ ਦੇ ਰੋਗੀਆਂ ਜਾਂ ਹਾਈਪੋਟੋਨਾਈਜ਼ੇਸ਼ਨ ਦੇ ਇਤਿਹਾਸ ਵਾਲੇ ਵਿਅਕਤੀਆਂ ਨੂੰ ਸ਼ਿਲਾਜੀਤ ਨਹੀਂ ਲੈਣੀ ਚਾਹੀਦੀ ਤਾਂ ਕਿ ਉਹ ਘੱਟ ਰਹੇ ਬਲੱਡ ਪ੍ਰੈਸ਼ਰ ਤੋਂ ਬਚ ਸਕਣ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904