ਚੰਡੀਗੜ੍ਹ: ਇੱਕ ਦਿਨ ਪਹਿਲਾਂ ਹੀ ਪੰਜਾਬ 'ਚ ਜਿੱਥੇ 849 ਵਿਅਕਤੀ ਸਭ ਤੋਂ ਵੱਧ ਕੋਰੋਨਾ ਪੌਜ਼ੇਟਿਵ ਆਏ ਸੀ, ਪਰ ਪਿਛਲੇ 24 ਘੰਟਿਆਂ ਦੌਰਾਨ ਇਹ ਅੰਕੜਾ ਵੀ ਛੋਟਾ ਹੋ ਗਿਆ। ਹੁਣ ਸੂਬੇ 'ਚ 24 ਘੰਟਿਆਂ 'ਚ 914 ਲੋਕ ਕੋਰੋਨਾ ਪੌਜ਼ੇਟਿਵ ਆਏ ਹਨ। ਇਸ ਦੇ ਨਾਲ ਪੰਜਾਬ ਵਿੱਚ ਕੋਰੋਨਾ ਕਾਰਨ 23 ਲੋਕਾਂ ਦੀ ਮੌਤ ਹੋ ਗਈ। ਲੁਧਿਆਣਾ ਵਿੱਚ ਵੱਧ ਤੋਂ ਵੱਧ 193 ਨਵੇਂ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ।





ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮੌਤ ਹੋਣ ਵਾਲਿਆਂ 'ਚ ਇੱਕ ਨਵਜੰਮਾ ਬੱਚਾ ਪਟਿਆਲਾ ਦਾ ਵੀ ਸੀ। ਇਸ ਦੇ ਨਾਲ ਹੀ ਲੁਧਿਆਣਾ ਵਿੱਚ ਕੋਰੋਨਾ ਕਾਰਨ ਰਿਕਾਰਡ 10 ਮਰੀਜ਼ਾਂ ਦੀ ਮੌਤਹੋ ਗਈ। 24 ਘੰਟਿਆਂ ਦੌਰਾਨ ਮਰਨ ਵਾਲਿਆਂ ਵਿੱਚ ਕਪੂਰਥਲਾ ਦੇ ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ 70 ਸਾਲਾ ਦਯਾ ਸਿੰਘ ਵੀ ਸ਼ਾਮਲ ਹਨ। ਉਨ੍ਹਾਂ ਦੀ ਮੌਤ ਲੁਧਿਆਣਾ ਵਿਖੇ ਹੋਈ।




ਲੁਧਿਆਣਾ ਵਿੱਚ ਮਰਨ ਵਾਲਿਆਂ ਵਿੱਚ ਛੇ ਆਦਮੀ ਤੇ ਚਾਰ ਔਰਤਾਂ ਹਨ। ਜਲੰਧਰ ਵਿੱਚ 91 ਵਿਅਕਤੀ ਵੀ ਸੰਕਰਮਿਤ ਪਾਏ ਗਏ ਹਨ। ਇਨ੍ਹਾਂ ਵਿੱਚ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੀ ਮੁੱਖ ਸ਼ਾਖਾ ਦੇ ਮੁੱਖ ਪ੍ਰਬੰਧਕ ਅਤੇ ਵੱਖ-ਵੱਖ ਬੈਂਕਾਂ ਦੇ 14 ਕਰਮਚਾਰੀ ਤੇ ਦੋ ਡਾਕਟਰ ਸ਼ਾਮਲ ਹਨ।