Best Home Remedies For Hangover: ਹੋਲੀ ਦਾ ਤਿਉਹਾਰ ਜੋ ਕਿ ਕੱਲ੍ਹ ਯਾਨੀ 25 ਮਾਰਚ ਨੂੰ ਸੈਲੀਬ੍ਰੇਟ ਕੀਤਾ ਜਾਵੇਗਾ। ਬਹੁਤ ਸਾਰੇ ਲੋਕਾਂ ਨੇ ਤਾਂ ਅੱਜ ਤੋਂ ਹੀ ਰੰਗਾਂ ਦੇ ਨਾਲ ਖੇਡਣਾ ਸ਼ੁਰੂ ਵੀ ਕਰ ਦਿੱਤਾ ਹੈ। ਇਸ ਤਿਉਹਾਰ ਦਾ ਆਪਣਾ ਹੀ ਮਜ਼ਾ ਹੈ। ਜਿਸ ਕਰਕੇ ਕਈ ਥਾਵਾਂ ਉੱਤੇ ਖਾਸ ਪਾਰਟੀਆਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਜਿੱਥੇ ਸਾਰੇ ਮਿਲਕੇ ਇੱਕ ਦੂਜੇ ਦੇ ਨਾਲ ਰੰਗਾਂ ਲਗਾਉਂਦੇ ਹਨ ਅਤੇ ਇੱਕ ਦੂਜੇ ਨੂੰ ਮਠਿਆਈਆਂ ਖਵਾਉਂਦੇ ਹਨ। ਰੰਗਾਂ ਦੇ ਇਸ ਤਿਉਹਾਰ ਵਿੱਚ ਲੋਕਾਂ ਨੇ ਖੂਬ ਮਸਤੀ ਕੀਤੀ। ਹੋਲੀ 'ਤੇ ਹਰ ਘਰ 'ਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਕਈ ਤਰ੍ਹਾਂ ਦੇ ਡਰਿੰਕ ਬਣਾਏ ਜਾਂਦੇ ਹਨ, ਜਿਨ੍ਹਾਂ 'ਚੋਂ ਠੰਡਾਈ ਸਭ ਤੋਂ ਖਾਸ ਹੈ। ਇਸ ਤੋਂ ਬਿਨਾਂ ਹੋਲੀ ਅਧੂਰੀ ਹੈ।



ਹੋਰ ਪੜ੍ਹੋ : RO ਵਾਲਾ ਪਾਣੀ ਪੀਣ ਵਾਲੇ ਲੋਕ ਹੋ ਜਾਣ ਸਾਵਧਾਨ! ਵਿਟਾਮਿਨ ਬੀ12 ਦੀ ਕਮੀ ਦਾ ਖ਼ਤਰਾ, ਰਿਸਰਚ 'ਚ ਹੋਇਆ ਖੁਲਾਸਾ


ਲੋਕ ਸ਼ਰਾਬ ਦਾ ਸੇਵਨ ਵੀ ਬਹੁਤ ਜ਼ਿਆਦਾ ਕਰਦੇ ਹਨ। ਜ਼ਿਆਦਾ ਸ਼ਰਾਬ ਪੀਣ ਤੋਂ ਬਾਅਦ ਲੋਕ ਇੰਨੇ ਨਸ਼ੇ ਦੇ ਵਿੱਚ ਹੋ ਜਾਂਦੇ ਹਨ ਜਿਸ ਨਾਲ ਉਹ ਆਪਣੇ ਸੁੱਧ-ਬੁੱਧ ਖੋ ਬੈਠਦੇ ਹਨ। ਜਦੋਂ ਉਹ ਅਗਲੇ ਦਿਨ ਜਾਗਦੇ ਹਨ, ਤਾਂ ਉਹ ਸਿਰ ਦਰਦ, ਭਾਰਾਪਣ, ਥਕਾਵਟ ਅਤੇ ਉਲਟੀਆਂ ਤੋਂ ਪ੍ਰੇਸ਼ਾਨ ਹੁੰਦੇ ਹਨ। ਇਸ ਹੈਂਗਓਵਰ ਤੋਂ ਛੁਟਕਾਰਾ ਪਾਉਣ ਲਈ ਕਈ ਲੋਕ ਤਾਂ ਦਵਾਈਆਂ ਦਾ ਸਹਾਰਾ ਲੈਂਦੇ ਹਨ। ਪਰ ਕਈ ਵਾਰ ਦਵਾਈਆਂ ਦੇ ਮਾੜਾ ਅਸਰ ਵੀ ਹੋ ਸਕਦੇ ਹਨ। ਇਸ ਲਈ ਦਵਾਈਆਂ ਦੀ ਥਾਂ ਇਹ ਘਰੇਲੂ ਡ੍ਰਿੰਕ ਦੀ ਵਰਤੋਂ ਕਰਨੀ ਚਾਹੀਦੀ ਹੈ।


ਮਿੰਟਾਂ ਵਿੱਚ ਹੈਂਗਓਵਰ ਹੋ ਜਾਵੇਗਾ ਛੂ-ਮੰਤਰ


ਹੈਂਗਓਵਰ ਤੋਂ ਛੁਟਕਾਰਾ ਪਾਉਣ ਲਈ, ਬਹੁਤ ਪ੍ਰਭਾਵਸ਼ਾਲੀ ਘਰੇਲੂ ਡ੍ਰਿੰਕ ਪੀਣ ਦੀ ਕੋਸ਼ਿਸ਼ ਕਰੋ। ਕੁਦਰਤੀ ਤੱਤਾਂ ਨਾਲ ਬਣਿਆ ਇਹ ਡਰਿੰਕ ਤੁਹਾਨੂੰ ਮਿੰਟਾਂ ਵਿੱਚ ਹੈਂਗਓਵਰ ਤੋਂ ਛੁਟਕਾਰਾ ਦਿਵਾ ਸਕਦਾ ਹੈ। ਨਿਊਟ੍ਰੀਸ਼ਨਿਸਟ ਲਵਨੀਤ ਬੱਤਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਕੁਦਰਤੀ ਡਰਿੰਕ ਦੀ ਰੈਸਿਪੀ ਸ਼ੇਅਰ ਕੀਤੀ ਹੈ।


ਹੈਂਗਓਵਰ ਤੋਂ ਛੁਟਕਾਰਾ ਪਾਉਣ ਲਈ ਕੁਦਰਤੀ ਡਰਿੰਕ (Natural drink to get rid of hangover)
ਸ਼ਰਾਬ ਪੀਣ ਤੋਂ ਬਾਅਦ ਹੈਂਗਓਵਰ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਅਦਰਕ, ਪੁਦੀਨਾ, ਨਿੰਬੂ ਅਤੇ ਖੀਰੇ ਦੀ ਵਰਤੋਂ ਦੇ ਨਾਲ ਇੱਕ ਕੁਦਰਤੀ ਘਰੇਲੂ ਡ੍ਰਿੰਕ ਬਣਾ ਸਕਦੇ ਹੋ। ਇਨ੍ਹਾਂ ਚਾਰਾਂ 'ਚ ਮੌਜੂਦ ਪੋਸ਼ਕ ਤੱਤ ਹੈਂਗਓਵਰ ਨੂੰ ਦੂਰ ਕਰਨ 'ਚ ਕਾਰਗਰ ਹੁੰਦੇ ਹਨ।


Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।