Vitamin B12 Deficiency: ਪਿਛਲੇ ਕੁੱਝ ਸਮੇਂ ਤੋਂ ਵਿਟਾਮਿਨ ਬੀ12 ਦੀ ਕਮੀ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੇ ਕੁਝ ਕਾਰਨ ਹਨ ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਹਨਾਂ ਵਿੱਚੋਂ ਇੱਕ ਵਿੱਚ RO ਪ੍ਰੋਸੈਸਡ ਪਾਣੀ ਵੀ ਸ਼ਾਮਲ ਹੈ। ਜੀ ਹਾਂ ਇਹ ਅਸੀਂ ਨਹੀਂ ਸਗੋਂ ਇੱਕ ਅਧਿਐਨ ਕਹਿ ਰਿਹਾ ਹੈ। ਜਿਸ ਵਿੱਚ ਇਸ ਬਾਰੇ ਦੇ ਵਿੱਚ ਸਟੱਡੀ ਕੀਤੀ ਗਈ, ਰਿਸਰਚ ਵਿੱਚ ਪਾਇਆ ਗਿਆ ਵਿੱਚ RO ਪ੍ਰੋਸੈਸਡ ਪਾਣੀ ਦੇ ਵਿੱਚ ਵਿਟਾਮਿਨ ਬੀ12 ਦੀ ਕਮੀ ਨਾਲ ਸਬੰਧਤ ਹੋਣ ਦੇ ਸਬੂਤ ਮਿਲੇ ਹਨ।


ਲਾਲ ਖੂਨ ਦੇ ਸੈੱਲ ਲਈ ਇਹ ਬਹੁਤ ਜ਼ਰੂਰੀ


ਤੁਹਾਨੂੰ ਦੱਸ ਦੇਈਏ ਕਿ ਵਿਟਾਮਿਨ ਬੀ12 ਸਰੀਰ ਦੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਪੋਸ਼ਕ ਤੱਤ ਹੈ। ਇਸ ਦੀ ਕਮੀ ਕਾਰਨ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਇਸ ਲਈ ਹੈ ਕਿਉਂਕਿ ਵਿਟਾਮਿਨ ਬੀ 12 ਲਾਲ ਖੂਨ ਦੇ ਸੈੱਲ ਬਣਾਉਣ ਅਤੇ nerve cells ਨੂੰ ਸਿਹਤਮੰਦ ਰੱਖਣ ਲਈ ਜ਼ਿੰਮੇਵਾਰ ਹੈ। ਇਹ ਡੀਐਨਏ ਬਣਾਉਣ ਵਰਗੇ ਬਹੁਤ ਮਹੱਤਵਪੂਰਨ ਕੰਮ ਕਰਨ ਵਿੱਚ ਵੀ ਮਦਦ ਕਰਦਾ ਹੈ।



ਅਧਿਐਨ 'ਚ ਕੀ ਸਾਹਮਣੇ ਆਇਆ ਹੈ
NCBI ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, RO ਪਾਣੀ ਪੀਣ ਵਾਲੇ ਲੋਕਾਂ ਵਿੱਚ ਵਿਟਾਮਿਨ B12 ਦੀ ਕਮੀ ਦਾ ਖ਼ਤਰਾ ਆਮ ਪਾਣੀ ਪੀਣ ਵਾਲਿਆਂ ਨਾਲੋਂ ਵੱਧ ਹੁੰਦਾ ਹੈ। ਇਹ ਅਧਿਐਨ 250 ਲੋਕਾਂ 'ਤੇ ਕੀਤਾ ਗਿਆ। ਜਿਨ੍ਹਾਂ ਵਿੱਚੋਂ 70 ਲੋਕ ਵਿਟਾਮਿਨ ਬੀ12 ਦੀ ਕਮੀ ਦਾ ਸਾਹਮਣਾ ਕਰ ਰਹੇ ਸਨ। ਜਿਨ੍ਹਾਂ ਵਿੱਚੋਂ 50 ਫੀਸਦੀ ਲੋਕ ਆਰ.ਓ. ਦਾ ਪਾਣੀ ਪੀ ਰਹੇ ਸਨ। ਅਜਿਹੀ ਸਥਿਤੀ ਵਿੱਚ, ਇਹ ਸਿੱਟਾ ਕੱਢਿਆ ਗਿਆ ਸੀ ਕਿ ਆਰਓ ਪਾਣੀ ਅਤੇ ਵਿਟਾਮਿਨ ਬੀ12 ਦੀ ਕਮੀ ਵਿੱਚ ਇੱਕ ਸਬੰਧ ਹੈ। ਹਾਲਾਂਕਿ, ਇਸਦੀ ਪੁਸ਼ਟੀ ਕਰਨ ਲਈ ਇੱਕ ਵੱਡੇ ਅਧਿਐਨ ਦੀ ਲੋੜ ਹੈ।


ਵਿਟਾਮਿਨ ਬੀ12 ਦੀ ਕਮੀ ਦਾ ਸਰੀਰ ਉੱਤੇ ਕਿਵੇਂ ਦਾ ਅਸਰ ਪੈਂਦਾ ਹੈ



  • ਵਿਟਾਮਿਨ ਬੀ12 ਦੀ ਕਮੀ ਕਾਰਨ ਅੰਗਾਂ ਨੂੰ ਆਕਸੀਜਨ ਸਪਲਾਈ ਕਰਨ ਵਾਲੇ ਖੂਨ ਦੇ ਸੈੱਲ ਘੱਟ ਹੋਣ ਲੱਗਦੇ ਹਨ, ਜਿਸ ਕਾਰਨ ਸਰੀਰ ਠੀਕ ਤਰ੍ਹਾਂ ਕੰਮ ਨਹੀਂ ਕਰ ਪਾਉਂਦਾ।

  • ਜਿਸ ਕਾਰਨ ਵਿਅਕਤੀ ਨੂੰ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ, ਸੁੰਨ ਹੋਣਾ, ਤੁਰਨ-ਫਿਰਨ ਵਿਚ ਦਿੱਕਤ, ਜੀਅ ਕੱਚਾ ਹੋਣਾ, ਭਾਰ ਘਟਣਾ, ਦਿਲ ਦੀ ਧੜਕਣ ਵਧਣਾ, ਚਿੜਚਿੜਾਪਨ, ਉਦਾਸੀ, ਉਲਝਣ, ਦਿਮਾਗੀ ਕਮਜ਼ੋਰੀ ਵਰਗੇ ਲੱਛਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਹੋਰ ਪੜ੍ਹੋ : ਕੀ ਗਰਮੀਆਂ 'ਚ ਅੰਡੇ ਖਾਣੇ ਸਹੀ ਜਾਂ ਗਲਤ? ਫਾਇਦੇ ਦੀ ਥਾਂ ਹੋ ਸਕਦਾ ਨੁਕਸਾਨ? ਜਾਣੋ ਇੱਕ ਦਿਨ 'ਚ ਕਿੰਨੇ ਅੰਡੇ ਖਾਣੇ ਚਾਹੀਦੇ


RO ਦਾ ਪਾਣੀ ਸਿਹਤਮੰਦ ਕਿਉਂ ਨਹੀਂ ਹੁੰਦਾ?
RO ਕੋਬਾਲਟ ਦੇ ਨਾਲ ਪਾਣੀ ਵਿੱਚੋਂ ਅਸ਼ੁੱਧੀਆਂ ਨੂੰ ਦੂਰ ਕਰਦਾ ਹੈ ਜੋ ਵਿਟਾਮਿਨ ਬੀ12 ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਜਿਸ ਕਾਰਨ ਇਸ ਪਾਣੀ ਨੂੰ ਲੰਬੇ ਸਮੇਂ ਤੱਕ ਪੀਣ ਨਾਲ ਵਿਟਾਮਿਨ ਬੀ12 ਦੀ ਕਮੀ ਹੋ ਜਾਂਦੀ ਹੈ। ਇਸ ਦੇ ਨਾਲ, ਇਹ ਸਿਹਤਮੰਦ ਸੂਖਮ ਜੀਵਾਂ ਨੂੰ ਪਾਣੀ ਤੋਂ ਵੱਖ ਕਰਦਾ ਹੈ ਜੋ ਸਿੱਧੇ ਅਤੇ ਅਸਿੱਧੇ ਤੌਰ 'ਤੇ ਵਿਟਾਮਿਨ ਬੀ12 ਪੈਦਾ ਕਰਦੇ ਹਨ।


ਇੰਝ ਪੂਰਾ ਕਰੋ ਵਿਟਾਮਿਨ ਬੀ12 ਦੀ ਕਮੀ ਨੂੰ  (These food is essential to meet the deficiency of vitamin B12)
ਹਾਲਾਂਕਿ, ਵਿਟਾਮਿਨ ਬੀ12 ਦੀ ਕਮੀ ਨੂੰ ਦੂਰ ਕਰਨ ਲਈ ਪੂਰਕ ਵੀ ਉਪਲਬਧ ਹਨ। ਪਰ ਸਿਹਤ ਮਾਹਿਰ ਇਸ ਦਾ ਸੇਵਨ ਉਦੋਂ ਹੀ ਕਰਨ ਦੀ ਸਲਾਹ ਦਿੰਦੇ ਹਨ ਜਦੋਂ ਇਸ ਵਿੱਚ ਗੰਭੀਰ ਕਮੀ ਹੋਵੇ। ਅਜਿਹੀ ਸਥਿਤੀ ਵਿੱਚ ਕੁਦਰਤੀ ਸਰੋਤਾਂ ਤੋਂ ਆਪਣੀ ਲੋੜ ਨੂੰ ਪੂਰਾ ਕਰਨ ਲਈ ਮੀਟ, ਮੱਛੀ, ਪੋਲਟਰੀ, ਅੰਡੇ ਅਤੇ ਡੇਅਰੀ ਉਤਪਾਦ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ।