How many eggs should eat in summer: ਗਰਮੀਆਂ ਦਾ ਸੀਜ਼ਨ ਬਸ ਆ ਹੀ ਗਿਆ ਹੈ। ਜਿਸ ਕਰਕੇ ਲੋਕਾਂ ਦੇ ਖਾਣ-ਪੀਣ ਦੇ ਵਿੱਚ ਕਾਫੀ ਬਦਲਾਅ ਆ ਜਾਂਦਾ ਹੈ। ਹੁਣ ਲੋਕ ਠੰਡੀਆਂ ਚੀਜ਼ਾਂ ਦੇ ਸੇਵਨ ਵੱਲ ਜ਼ੋਰ ਦੇਣਗੇ ਤਾਂ ਜੋ ਪੇਟ ਦੇ ਵਿੱਚ ਗਰਮੀ ਨਾ ਪਵੇ। ਅਜਿਹੇ ਵਿੱਚ ਅੰਡੇ ਦੇ ਸੇਵਨ ਨੂੰ ਲੈ ਕੇ ਲੋਕ ਅਕਸਰ ਭੰਬਲਭੂਸੇ ਦੇ ਵਿੱਚ ਰਹਿੰਦੇ ਹਨ ਕਿ ਗਰਮੀਆਂ ਦੇ ਵਿੱਚ ਅੰਡਾ ਖਾਣਾ ਸਹੀ ਰਹਿੰਦਾ ਹੈ ਜਾਂ ਨਹੀਂ? ਅੰਡਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਸ ਵਿੱਚ ਭਰਪੂਰ ਮਾਤਰਾ ਵਿੱਚ ਪੋਸ਼ਣ ਹੁੰਦਾ ਹੈ। ਆਓ ਜਾਣਦੇ ਹਾਂ ਕੀ ਅਸੀਂ ਗਰਮੀਆਂ ਵਿੱਚ ਅੰਡੇ ਖਾ ਸਕਦੇ ਹਾਂ? ਜੇਕਰ ਹਾਂ ਤਾਂ ਕਿੰਨੇ ਅੰਡੇ ਖਾਣਾ ਸਿਹਤ ਲਈ ਸਹੀ ਰਹਿੰਦਾ?
ਬਹੁਤ ਸਾਰੇ ਲੋਕ ਅਜਿਹੇ ਹਨ ਜੋ ਗਰਮੀਆਂ ਦੇ ਨੇੜੇ ਆਉਂਦੇ ਹੀ ਅੰਡੇ ਨੂੰ ਖਾਣਾ ਬਿਲਕੁਲ ਬੰਦ ਕਰ ਦਿੰਦੇ ਹਨ ਜਾਂ ਘੱਟ ਕਰ ਦਿੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਅੰਡੇ ਸਰੀਰ ਲਈ ਨੁਕਸਾਨਦੇਹ ਸਾਬਤ ਹੋ ਸਕਦੇ ਹਨ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਅਜਿਹਾ ਕਰਨਾ ਸਹੀ ਹੈ?
ਗਰਮੀਆਂ 'ਚ ਅੰਡੇ ਖਾਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਪਰ ਸਿਰਫ ਇਸ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਮਾਤਰਾ ਦਾ। ਤੁਸੀਂ ਕਿੰਨੀ ਮਾਤਰਾ ਵਿੱਚ ਅੰਡੇ ਖਾ ਰਹੇ ਹੋ? ਅੰਡੇ ਵਿੱਚ ਹਰ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ।
ਹੋਰ ਪੜ੍ਹੋ : ਮਜ਼ੇ ਨਾਲ ਖਾ ਰਹੇ ਹੋ ਰੰਗੀਨ ਪਾਪੜ, ਚਿਪਸ, ਭੂਕਨੇ? ਤਾਂ ਹੋ ਜਾਓ ਸਾਵਧਾਨ, ਜਾਣ ਲਓ ਖਾਣ ਦੇ ਮਾੜੇ ਪ੍ਰਭਾਵ
ਅੰਡੇ ਖਾਣ ਦੇ ਫਾਇਦੇ
ਚੰਗਾ ਪ੍ਰੋਟੀਨ ਤੇ ਇਮਿਊਨਿਟੀ ਮਜ਼ਬੂਤ- ਅੰਡੇ ਵਿੱਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਗਰਮੀਆਂ ਦੇ ਮੌਸਮ ਵਿੱਚ ਸਰੀਰ ਦੇ ਹਿਸਾਬ ਨਾਲ ਹਰ ਰੋਜ਼ ਇੱਕ ਜਾਂ ਦੋ ਆਂਡੇ ਖਾਏ ਜਾ ਸਕਦੇ ਹਨ। ਤੁਸੀਂ ਉਬਲੇ ਹੋਏ ਅੰਡੇ ਜਾਂ ਆਮਲੇਟ ਖਾ ਸਕਦੇ ਹੋ। ਅੰਡੇ ਵਿੱਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਲਾਲ ਰਕਤਾਣੂਆਂ ਦਾ ਉਤਪਾਦਨ ਕਰਦੇ ਹਨ। ਇਮਿਊਨਿਟੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਇਹ ਖਤਰਨਾਕ ਬਿਮਾਰੀਆਂ ਤੋਂ ਵੀ ਦੂਰ ਰੱਖਦਾ ਹੈ।
ਚੰਗਾ ਕੈਲਸ਼ੀਅਮ ਤੇ ਅੱਖਾਂ ਦੀ ਸਿਹਤ ਲਈ ਲਾਭਦਾਇਕ- ਅੰਡੇ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ। ਅੰਡੇ 'ਚ ਲੂਟੀਨ ਅਤੇ ਜ਼ੈਕਸਨਥਿਨ ਵਰਗੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਹ ਅੱਖ ਦੇ ਰੈਟੀਨਾ ਵਿੱਚ ਜਮ੍ਹਾ ਗੰਦਗੀ ਨੂੰ ਦੂਰ ਕਰਦਾ ਹੈ ਅਤੇ ਮੋਤੀਆਬਿੰਦ ਦੇ ਖ਼ਤਰੇ ਨੂੰ ਘਟਾਉਂਦਾ ਹੈ।
ਅੰਡੇ ਖਾਣ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਅੰਡੇ ਵਿੱਚ ਪ੍ਰੋਟੀਨ ਦੀ ਉੱਚ ਪੱਧਰ ਹੁੰਦੀ ਹੈ। ਇਸ ਲਈ ਇਸਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।