ਨਵੀਂ ਦਿੱਲੀ: ਬਹੁਤ ਸਾਰੇ ਭਾਰਤੀ ਨਾਗਰਿਕ ਵਿਦੇਸ਼ ਯਾਤਰਾ ਕਰਨ ਦੇ ਸ਼ੌਕੀਨ ਹਨ, ਪਰ ਉਨ੍ਹਾਂ 'ਚੋਂ ਬਹੁਤ ਸਾਰੇ ਇਸ ਗੱਲ ਨੂੰ ਲੈ ਕੇ ਚਿੰਤਾ 'ਚ ਰਹਿੰਦੇ ਹਨ ਕਿ ਉਨ੍ਹਾਂ ਨੂੰ ਵਿਦੇਸ਼ ਯਾਤਰਾ 'ਚ ਬਹੁਤ ਜ਼ਿਆਦਾ ਖਰਚ ਕਰਨਾ ਪਏਗਾ, ਕਿਉਂਕਿ ਵਿਦੇਸ਼ੀ ਕਰੰਸੀ ਦੇ ਮੁਕਾਬਲੇ ਭਾਰਤੀ ਰੁਪਇਆ ਕਮਜ਼ੋਰ ਹੈ। ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਤੁਸੀਂ ਗਲਤ ਹੋ। ਦੁਨੀਆਂ ਦੇ ਬਹੁਤ ਸਾਰੇ ਦੇਸ਼ ਹਨ, ਜਿੱਥੇ ਕਰੰਸੀ ਭਾਰਤੀ ਰੁਪਏ ਦੇ ਮੁਕਾਬਲੇ ਕਮਜ਼ੋਰ ਹੈ, ਮਤਲਬ ਸਾਡੇ ਰੁਪਏ ਦਾ ਮੁੱਲ ਉੱਥੋਂ ਦੀ ਕਰੰਸੀ ਤੋਂ ਜ਼ਿਆਦਾ ਹੈ। ਦੁਨੀਆਂ 'ਚ ਬਹੁਤ ਸਾਰੇ ਅਜਿਹੇ ਖੂਬਸੂਰਤ ਦੇਸ਼ ਹਨ, ਜਿਨ੍ਹਾਂ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਇੱਥੇ ਤੁਸੀਂ ਘੱਟ ਪੈਸੇ ਖਰਚ ਕਰਕੇ ਸ਼ਾਨਦਾਰ ਯਾਤਰਾ ਦਾ ਅਨੁਭਵ ਕਰ ਸਕੋਗੇ।


ਇੰਡੋਨੇਸ਼ੀਆ


ਇੰਡੋਨੇਸ਼ੀਆ ਦੇ ਟਾਪੂ ਬਹੁਤ ਖੂਬਸੂਰਤ ਲੱਗਦੇ ਹਨ। ਨਾਲ ਹੀ ਨੀਲੇ ਪਾਣੀ ਦਾ ਸਮੁੰਦਰ ਭਾਰਤੀਆਂ ਦੁਆਰਾ ਬਹੁਤ ਪਸੰਦ ਕੀਤਾ ਜਾਂਦਾ ਹੈ। ਇੰਡੋਨੇਸ਼ੀਆ 'ਚ ਸਥਿੱਤ ਬਾਲੀ ਦੇਖਣ ਲਈ ਸਭ ਤੋਂ ਵਧੀਆ ਜਗ੍ਹਾ ਹੈ। 1 ਭਾਰਤੀ ਰੁਪੱਇਆ 194.25 ਇੰਡੋਨੇਸ਼ੀਆਈ ਰੁਪਈਏ ਦੇ ਬਰਾਬਰ ਹੈ।


ਪੈਰਾਗੁਏ


ਪੈਰਾਗੁਏ ਦੁਨੀਆਂ ਦੇ ਸਭ ਤੋਂ ਸਸਤੇ ਦੇਸ਼ਾਂ ਵਿੱਚੋਂ ਇਕ ਹੈ। ਇੱਥੋਂ ਦੀ ਕਰੰਸੀ ਨੂੰ ਪੈਰਾਗੁਏਨ ਯਾਨ ਗੁਆਰਾਨੀ ਕਿਹਾ ਜਾਂਦਾ ਹੈ, ਜੋ ਸਾਡੇ ਰੁਪਏ ਦੇ ਸਾਹਮਣੇ ਬਹੁਤ ਕਮਜ਼ੋਰ ਹੈ। ਇਹ ਦੇਸ਼ ਸਸਤਾ ਹੋਣ ਦੇ ਨਾਲ-ਨਾਲ ਖੂਬਸੂਰਤ ਵੀ ਹੈ। ਇਸ ਲਈ ਜੇਕਰ ਤੁਸੀਂ ਇੱਥੇ ਯਾਤਰਾ ਕਰਨ ਦੀ ਯੋਜਨਾ ਬਣਾਉਂਦੇ ਹੋ ਤਾਂ ਉੱਥੇ ਰਹਿਣਾ, ਭੋਜਨ, ਕਿਰਾਇਆ ਤੇ ਖਰੀਦਦਾਰੀ ਆਦਿ ਬਹੁਤ ਘੱਟ ਕੀਮਤ 'ਤੇ ਕੀਤੇ ਜਾ ਸਕਦੇ ਹਨ। ਜੇ ਤੁਸੀਂ ਉੱਥੇ ਇਕ ਰੁਪੱਇਆ ਦਿੰਦੇ ਹੋ ਤਾਂ ਤੁਹਾਨੂੰ ਇਸ ਦੀ ਬਜਾਏ 87.04 ਗੁਆਰਾਨੀ ਮਿਲੇਗੀ।


ਵੀਅਤਨਾਮ


ਵੀਅਤਨਾਮ ਨਦੀਆਂ ਵਾਲਾ ਦੇਸ਼ ਬਹੁਤ ਸੁੰਦਰ ਹੈ। ਇੱਥੋਂ ਦਾ ਸੱਭਿਆਚਾਰ ਅਤੇ ਰਵਾਇਤੀ ਭੋਜਨ ਲੋਕਾਂ ਨੂੰ ਬਹੁਤ ਪਸੰਦ ਹੈ। ਵੀਅਤਨਾਮ ਯੁੱਧ ਅਜਾਇਬ ਘਰ ਅਤੇ ਫ੍ਰੈਂਚ ਬਸਤੀਵਾਦੀ ਆਰਕੀਟੈਕਚਰ ਮੁੱਖ ਆਕਰਸ਼ਣ ਹਨ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇੱਕ ਭਾਰਤੀ ਰੁਪੱਇਆ - 308.22 ਵੀਅਤਨਾਮੀ ਡੋਂਗ ਦੇ ਬਰਾਬਰ ਹੈ।


ਕੰਬੋਡੀਆ


ਕੰਬੋਡੀਆ ਦੀ ਗੱਲ ਕਰੀਏ ਤਾਂ ਇਹ ਦੇਸ਼ ਅੰਗਕੋਰ ਵਾਟ ਮੰਦਰ ਦੇ ਕਾਰਨ ਬਹੁਤ ਮਸ਼ਹੂਰ ਹੈ। ਇੱਥੇ ਬਹੁਤ ਸਾਰੇ ਆਕਰਸ਼ਕ ਸਥਾਨ ਹਨ ਜਿਵੇਂ ਕਿ ਸ਼ਾਹੀ ਮਹਿਲ, ਰਾਸ਼ਟਰੀ ਅਜਾਇਬ ਘਰ. ਹਰ ਸਾਲ ਵੱਡੀ ਗਿਣਤੀ ਵਿੱਚ ਸੈਲਾਨੀ ਇੱਥੇ ਪਹੁੰਚਦੇ ਹਨ। ਇਹ ਦੇਸ਼ ਭਾਰਤੀਆਂ ਦੁਆਰਾ ਵੀ ਪਸੰਦ ਕੀਤਾ ਜਾਂਦਾ ਹੈ। ਇਸ ਦੇਸ਼ '1 ਭਾਰਤੀ ਰੁਪੱਈਏ ਦੀ ਕੀਮਤ 51.47 ਕੰਬੋਡੀਅਨ ਰੀਅਲ ਹੈ।


ਆਈਸਲੈਂਡ


ਇਹ ਦੇਸ਼ ਦੁਨੀਆਂ ਦੇ ਸਭ ਤੋਂ ਖੂਬਸੂਰਤ ਸਥਾਨਾਂ 'ਚ ਆਉਂਦਾ ਹੈ। ਜੇ ਤੁਸੀਂ ਗਰਮੀਆਂ ਦੇ ਦੌਰਾਨ ਕਿਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਨਿਸ਼ਚਿਤ ਰੂਪ ਤੋਂ ਆਈਸਲੈਂਡ ਜਾਓ। ਇੱਥੇ ਉੱਤਰੀ ਲਾਈਟਾਂ ਨੂੰ ਵੇਖਣਾ ਨਾ ਭੁੱਲਿਓ। ਇਸ ਤੋਂ ਇਲਾਵਾ ਇੱਥੇ ਝਰਨੇ, ਗਲੇਸ਼ੀਅਰ ਬਹੁਤ ਸੁੰਦਰ ਦਿਖਾਈ ਦਿੰਦੇ ਹਨ। ਇੱਥੇ 1 ਭਾਰਤੀ ਰੁਪਏ ਦੀ ਕੀਮਤ 1.65 ਆਈਸਲੈਂਡਿਕ ਕਰੋਨਾ ਹੈ।


ਇਹ ਵੀ ਪੜ੍ਹੋ: ਕੁਦਰਤ ਦਾ ਕਹਿਰ! ਭਾਰੀ ਮੀਂਹ ਤੇ ਲੈਂਡਸਲਾਈਡ ਨਾਲ ਮ੍ਰਿਤਕਾਂ ਦੀ ਗਿਣਤੀ 31, ਬਚਾਅ ਕਾਰਜ ਵਿੱਚ ਫੌਜ ਦੀ ਮਦਦ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904