ਅੰਟਾਰਕਟਿਕਾ 'ਚ ਵੋਸਤੋਕ ਨਾਮ ਦੀ ਇੱਕ ਜਗ੍ਹਾ ਹੈ, ਜੋ ਦੁਨੀਆਂ ਦੀ ਸਭ ਤੋਂ ਠੰਢੀ ਥਾਂ ਮੰਨੀ ਜਾਂਦੀ ਹੈ। ਇੱਥੇ ਸਭ ਤੋਂ ਜ਼ਿਆਦਾ ਠੰਢ ਪੈਂਦੀ ਹੈ। ਤਾਪਮਾਨ ਮਨਫ਼ੀ 89 ਡਿਗਰੀ ਸੈਲਸੀਅਸ ਤੱਕ ਜਾਂਦਾ ਹੈ, ਪਰ ਹੁਣ ਵਿਗਿਆਨੀਆਂ ਨੇ ਸਭ ਤੋਂ ਠੰਢੇ ਤਾਪਮਾਨ ਦਾ ਰਿਕਾਰਡ ਤੋੜ ਦਿੱਤਾ ਹੈ।


ਵਿਗਿਆਨੀਆਂ ਨੇ ਪਾਰਾ ਮਨਫ਼ੀ 273.15 ਡਿਗਰੀ ਸੈਲਸੀਅਸ ਤੱਕ ਪਹੁੰਚਾਇਆ ਹੈ। ਇਹ ਕੰਮ ਜ਼ਮੀਨ ਤੋਂ 393 ਫੁੱਟ ਹੇਠਾਂ ਇੱਕ ਟਾਵਰ 'ਚ ਪੂਰਾ ਕੀਤਾ ਗਿਆ ਹੈ ਤਾਂ ਜੋ ਇਸ ਦਾ ਅਸਰ ਉੱਪਰ ਲੈਬ 'ਚ ਮੌਜੂਦ ਵਿਗਿਆਨੀਆਂ ਤੇ ਵਸਤੂਆਂ 'ਤੇ ਨਾ ਪਵੇ।


ਵੋਸਤੋਕ ਤਾਂ ਧਰਤੀ 'ਤੇ ਹੈ, ਪਰ ਬ੍ਰਹਿਮੰਡ 'ਚ ਮਨੁੱਖਾਂ ਦੀ ਜਾਣਕਾਰੀ 'ਚ ਸਭ ਤੋਂ ਠੰਢਾ ਇਲਾਕਾ ਬੂਮਰੈਂਗ ਨੇਬੁਲਾ (Boomerang Nebula) ਹੈ। ਇਹ ਸੈਂਟੌਰਸ ਤਾਰਾ ਮੰਡਲ 'ਚ ਹੈ, ਜੋ ਕਿ ਧਰਤੀ ਤੋਂ ਲਗਪਗ 5000 ਪ੍ਰਕਾਸ਼ ਸਾਲ ਦੀ ਦੂਰੀ 'ਤੇ ਸਥਿਤ ਹੈ। ਇੱਥਾ ਦਾ ਔਸਤ ਤਾਪਮਾਨ ਮਨਫ਼ੀ 272 ਡਿਗਰੀ ਸੈਲਸੀਅਸ ਮਤਲਬ 1 ਕੇਲਵਿਨ ਹੈ ਪਰ ਵਿਗਿਆਨੀਆਂ ਨੇ ਹੁਣ ਧਰਤੀ ਉੱਤੇ ਤਾਪਮਾਨ ਹੋਰ ਵੀ ਠੰਢਾ ਕਰ ਦਿੱਤਾ ਹੈ।


ਜਰਮਨ ਦੇ ਵਿਗਿਆਨੀ ਬੋਸ-ਆਇਨਸਟਾਈਨ ਕੰਡੇਨਸੇਟ (BEC) ਕੁਆਂਟਮ ਪ੍ਰਾਪਰਟੀ ਦੀ ਜਾਂਚ ਕਰ ਰਹੇ ਸਨ। ਬੋਸ-ਆਇਨਸਟਾਈਨ ਕੰਡੇਨਸੇਟ ਨੂੰ ਪਦਾਰਥ ਦੀ 5ਵੀਂ ਸਟੇਜ਼ ਵੀ ਕਿਹਾ ਜਾਂਦਾ ਹੈ। ਇਹ ਬਹੁਤ ਹੀ ਠੰਢੇ ਹਾਲਾਤ 'ਚ ਰਹਿਣ ਵਾਲਾ ਇੱਕੋ-ਇੱਕ ਗੈਸ ਪਦਾਰਥ ਹੈ। ਬੀਈਸੀ ਫ਼ੇਜ਼ 'ਚ ਕੋਈ ਵੀ ਵਸਤੂ ਆਪਣੇ ਆਪ ਨੂੰ ਇੱਕ ਵੱਡੇ ਪ੍ਰਮਾਣੂ ਦੇ ਰੂਪ 'ਚ ਪੇਸ਼ ਕਰਨਾ ਸ਼ੁਰੂ ਕਰਦੀ ਹੈ। ਇਹ ਅਜਿਹੀ ਠੰਢੀ ਸਥਿਤੀ ਹੈ ਕਿ ਇਸ 'ਚ ਹੱਡੀਆਂ ਵੀ ਜੰਮ ਜਾਂਦੀਆਂ ਹਨ।


ਤਾਪਮਾਨ ਕਿਸੇ ਵੀ ਛੋਟੇ ਕਣ ਦੇ ਕੰਬਣ ਦਾ ਮਾਪ ਹੈ। ਵਾਈਬ੍ਰੇਸ਼ਨ ਜਿੰਨੀ ਜ਼ਿਆਦਾ ਹੋਵੇਗੀ, ਸਮੁੱਚਾ ਤਾਪਮਾਨ ਓਨਾ ਹੀ ਵੱਧ ਹੋਵੇਗਾ। ਪਰ ਜਿਵੇਂ ਜਿਵੇਂ ਤਾਪਮਾਨ ਘਟਦਾ ਹੈ, ਵਾਈਬ੍ਰੇਸ਼ਨ ਘੱਟ ਜਾਂਦੀ ਹੈ। ਵਿਗਿਆਨੀਆਂ ਨੇ ਤਾਪਮਾਨ ਨੂੰ ਘਟਾ ਕੇ 273.15 ਡਿਗਰੀ ਸੈਲਸੀਅਸ ਮਾਪਣ ਲਈ ਕੈਲਵਿਨ ਸਕੇਲ ਬਣਾਇਆ ਹੈ। ਜਿੱਥੇ ਜ਼ੀਰੋ ਕੈਲਵਿਨ ਦਾ ਮਤਲਬ ਹੈ ਪੂਰਨ ਜ਼ੀਰੋ।


ਇਸ ਵਾਰ ਜਰਮਨੀ ਦੇ ਵਿਗਿਆਨੀਆਂ ਵੱਲੋਂ ਕੀਤਾ ਗਿਆ ਰਿਕਾਰਡ ਤੋੜ ਟੈਸਟ ਹੈਰਾਨ ਕਰਨ ਵਾਲਾ ਹੈ। ਵਿਗਿਆਨੀਆਂ ਨੇ ਇਕ ਵੈਕਿਊਮ ਚੈਂਬਰ ਵਿੱਚ ਰੂਬੀਡੀਅਮ ਗੈਸ ਦੇ 10 ਲੱਖ ਪ੍ਰਮਾਣੂ ਕਣਾਂ ਨੂੰ ਬੰਦ ਕਰ ਦਿੱਤਾ, ਜਿਸ 'ਚ ਚੁੰਬਕੀ ਰੁਕਾਵਟ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਚੈਂਬਰ ਨੂੰ ਠੰਡਾ ਕਰਨਾ ਸ਼ੁਰੂ ਕਰ ਦਿੱਤਾ। ਇਹ ਪੂਰਨ ਜ਼ੀਰੋ ਦੀ ਅਵਸਥਾ ਸੀ। ਇੱਥੇ ਤਾਪਮਾਨ ਮਨਫ਼ੀ 273.15 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।


ਉਨ੍ਹਾਂ ਨੇ ਯੂਰਪੀਅਨ ਸਪੇਸ ਏਜੰਸੀ ਦੇ ਬ੍ਰੇਮੇਨ ਡ੍ਰੌਪ ਟਾਵਰ ਦੀ ਵਰਤੋਂ ਇਸ ਟੈਸਟ ਲਈ ਕੀਤੀ। ਇਹ ਟਾਵਰ ਜਰਮਨੀ 'ਚ ਸਥਿਤ ਬ੍ਰੇਮੇਨ ਯੂਨੀਵਰਸਿਟੀ ਦੇ ਅੰਦਰ ਸਥਿਤ ਮਾਈਕਰੋਗ੍ਰਾਵਿਟੀ ਰਿਸਰਚ ਸੈਂਟਰ ਹੈ। ਜਿਵੇਂ ਹੀ ਇਸ ਟਾਵਰ 'ਚ ਰੂਬੀਡੀਅਮ ਨਾਲ ਭਰਿਆ ਇੱਕ ਵੈਕਿਊਮ ਚੈਂਬਰ ਪਾਇਆ ਗਿਆ, ਇਹ ਹੇਠਾਂ ਜਾਣਾ ਸ਼ੁਰੂ ਹੋਇਆ, ਜਿਸ ਦੌਰਾਨ ਵਿਗਿਆਨੀਆਂ ਨੇ ਚੁੰਬਕੀ ਖੇਤਰ ਨੂੰ ਚਾਲੂ ਅਤੇ ਬੰਦ ਕਰਨ ਦੀ ਪ੍ਰਕਿਰਿਆ ਜਾਰੀ ਰੱਖੀ। ਇਸ ਨਾਲ ਬੋਸ-ਆਇਨਸਟਾਈਨ ਕਾਂਡੇਸੇਟ ਗੁਰਤਾਕਰਸ਼ਣ ਤੋਂ ਮੁਕਤ ਹੋ ਗਿਆ। ਇਸ ਨਾਲ ਰੂਬੀਡੀਅਮ ਦੇ ਪ੍ਰਮਾਣੂ ਕਣਾਂ ਦੀ ਗਤੀ ਘੱਟ ਹੁੰਦੀ ਚਲੀ ਗਈ।


ਇਹ ਵੀ ਪੜ੍ਹੋ:


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904