How to keep home cool without AC: ਜੇਕਰ ਤੁਸੀਂ AC ਜਾਂ ਕੂਲਰ ਤੋਂ ਬਿਨਾਂ ਆਪਣੇ ਘਰ ਨੂੰ ਠੰਢਾ ਰੱਖਣ ਦੇ ਤਰੀਕਿਆਂ ਦੀ ਤਲਾਸ਼ ਕਰ ਰਹੇ ਹੋ, ਤਾਂ ਕੁਝ ਸੌਖੇ ਤੇ ਕਿਫ਼ਾਇਤੀ ਟ੍ਰਿਕਸ ਤੁਹਾਡੀ ਮਦਦ ਕਰ ਸਕਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਆਸਾਨ ਟ੍ਰਿਕਸ ਦੱਸਾਂਗੇ ਜਿਸ ਨਾਲ ਤੁਹਾਡਾ ਘਰ ਕੁਦਰਤੀ ਤੌਰ 'ਤੇ ਠੰਢਾ ਰਹਿ ਸਕਦਾ ਹੈ।
ਇਹ ਟਿਪਸ ਤੁਹਾਨੂੰ ਨਾ ਸਿਰਫ਼ ਗਰਮੀ ਤੋਂ ਰਾਹਤ ਦਿਵਾਉਣਗੇ ਸਗੋਂ ਬਿਜਾਲੀ ਬਚਾਉਣ ਵਿੱਚ ਵੀ ਮਦਦ ਕਰਨਗੇ। ਆਓ ਜਾਣਦੇ ਹਾਂ ਉਨ੍ਹਾਂ ਖਾਸ ਤਰੀਕਿਆਂ ਬਾਰੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਜ਼ਿਆਦਾ ਖਰਚ ਕੀਤੇ ਬਿਨਾਂ ਆਪਣੇ ਘਰ ਨੂੰ ਠੰਢਾ ਰੱਖ ਸਕਦੇ ਹੋ।
1. ਪਰਦੇ ਤੇ ਬਲਾਇੰਡਸ ਦੀ ਵਰਤੋਂ
ਆਪਣੇ ਘਰ ਦੀਆਂ ਖਿੜਕੀਆਂ 'ਤੇ ਮੋਟੇ ਪਰਦੇ ਜਾਂ ਬਲਾਇੰਡਸ ਲਗਾਓ ਤਾਂ ਜੋ ਸਿੱਧੀ ਤੇਜ਼ ਧੁੱਪ ਅੰਦਰ ਨਾ ਆ ਸਕੇ। ਇਸ ਨਾਲ ਤੁਹਾਡੇ ਘਰ ਦੀ ਹਵਾ ਠੰਢੀ ਰਹੇਗੀ ਤੇ ਗਰਮੀ ਤੋਂ ਰਾਹਤ ਮਿਲੇਗੀ। ਇਹ ਇੱਕ ਆਸਾਨ ਹੱਲ ਹੈ ਜੋ ਗਰਮੀ ਦੇ ਮੌਸਮ ਵਿੱਚ ਘਰ ਨੂੰ ਆਰਾਮਦਾਇਕ ਰੱਖਦਾ ਹੈ।
2. ਕਰਾਸ ਵੈਂਟੀਲੇਸ਼ਨ
ਇਹ ਯਕੀਨੀ ਬਣਾਓ ਕਿ ਤਾਜ਼ੀ ਹਵਾ ਘਰ ਵਿੱਚ ਸਹੀ ਢੰਗ ਨਾਲ ਆਵੇ ਤੇ ਘਰ ਅੰਦਰਲੀ ਹਵਾ ਬਾਹਰ ਜਾਵੇ। ਇਸ ਲਈ ਜਦੋਂ ਮੌਸਮ ਠੰਢਾ ਹੋਵੇ ਤਾਂ ਆਪਣੇ ਦਰਵਾਜ਼ੇ ਤੇ ਖਿੜਕੀਆਂ ਖੋਲ੍ਹੋ। ਇਸ ਨਾਲ ਘਰ 'ਚ ਤਾਜ਼ੀ ਹਵਾ ਆਵੇਗੀ ਤੇ ਗਰਮੀ ਤੋਂ ਰਾਹਤ ਮਿਲੇਗੀ। ਘਰ ਨੂੰ ਕੁਦਰਤੀ ਤੌਰ 'ਤੇ ਠੰਢਾ ਰੱਖਣ ਦਾ ਇਹ ਬਹੁਤ ਹੀ ਆਸਾਨ ਤਰੀਕਾ ਹੈ।
3. ਇਨਡੋਰ ਪਲਾਂਟਸ
ਆਪਣੇ ਘਰ ਵਿੱਚ ਕੁਝ ਹਰੇ ਪੌਦੇ ਰੱਖੋ। ਇਹ ਤੁਹਾਡੇ ਘਰ ਨੂੰ ਠੰਢਾ ਰੱਖਣ ਵਿੱਚ ਮਦਦ ਕਰਨਗੇ। ਪੌਦੇ ਆਪਣੇ ਆਲੇ ਦੁਆਲੇ ਦੀ ਹਵਾ ਵਿੱਚ ਨਮੀ ਛੱਡਦੇ ਹਨ, ਜਿਸ ਨਾਲ ਵਾਤਾਵਰਣ ਠੰਢਾ ਤੇ ਤਾਜ਼ਾ ਰਹਿੰਦਾ ਹੈ। ਗਰਮੀ ਤੋਂ ਰਾਹਤ ਪਾਉਣ ਦਾ ਇਹ ਕੁਦਰਤੀ ਤੇ ਖੂਬਸੂਰਤ ਤਰੀਕਾ ਹੈ। ਇਸ ਲਈ ਘਰ 'ਚ ਪੌਦੇ ਲਾਉਣ ਨਾਲ ਨਾ ਸਿਰਫ ਘਰ ਦੀ ਖੂਬਸੂਰਤੀ ਵਧਦੀ ਹੈ, ਸਗੋਂ ਇਹ ਸਿਹਤ ਲਈ ਵੀ ਫਾਇਦੇਮੰਦ ਹੈ।
4. ਹਲਕੇ ਰੰਗਾਂ ਦੀ ਵਰਤੋਂ
ਗਰਮੀ ਤੋਂ ਬਚਣ ਲਈ ਘਰ ਵਿੱਚ ਹਲਕੇ ਰੰਗ ਦੇ ਪਰਦੇ ਤੇ ਬੈੱਡਸ਼ੀਟ ਦੀ ਵਰਤੋਂ ਕਰੋ। ਹਲਕੇ ਰੰਗ ਗਰਮੀ ਨੂੰ ਸੋਖ ਲੈਂਦੇ ਹਨ। ਇਸ ਲਈ ਉਹ ਘਰ ਨੂੰ ਠੰਢਾ ਰੱਖਣ ਵਿੱਚ ਮਦਦ ਕਰਨਗੇ। ਇਹ ਇੱਕ ਆਸਾਨ ਤੇ ਸਸਤਾ ਹੱਲ ਹੈ ਜੋ ਤੁਹਾਡੇ ਘਰ ਨੂੰ ਆਰਾਮਦਾਇਕ ਬਣਾਉਂਦਾ ਹੈ। ਇਸ ਤਰ੍ਹਾਂ ਤੁਸੀਂ ਗਰਮੀਆਂ 'ਚ ਵੀ ਆਪਣੇ ਘਰ ਨੂੰ ਖੂਬਸੂਰਤ ਤੇ ਠੰਢਾ ਰੱਖ ਸਕਦੇ ਹੋ।