Burger Recipe: ਬਰਗਰ ਇੱਕ ਅਜਿਹਾ ਪਕਵਾਨ ਹੈ ਜਿਸ ਨੂੰ ਹਰ ਉਮਰ ਦੇ ਲੋਕਾਂ ਖੂਬ ਪਸੰਦ ਕਰਦੇ ਹਨ। ਬੱਚੇ ਹੋਣ ਜਾਂ ਵੱਡੇ, ਹਰ ਕੋਈ ਬੜੇ ਚਾਅ ਨਾਲ ਬਰਗਰ ਖਾਂਦਾ ਹੈ। ਇਹ ਅਜਿਹੀ ਸੁਆਦੀ ਡਿਸ਼ ਹੈ ਜਿਸ ਦਾ ਤੁਸੀਂ ਫ੍ਰੈਂਚ ਫਰਾਈਜ਼ ਅਤੇ ਕੋਲਡ ਡ੍ਰਿੰਕ ਨਾਲ ਮਜ਼ਾ ਲੈ ਸਕਦੇ ਹੋ ਪਰ ਕੋਲਡ ਡਰਿੰਕ ਅਤੇ ਫ੍ਰੈਂਚ ਫਰਾਈਜ਼ ਦੋਵੇਂ ਹੀ ਸਿਹਤ ਲਈ ਹਾਨੀਕਾਰਕ ਹਨ। ਪਰ ਜੇਕਰ ਬਰਗਰ ਨੂੰ ਘਰ 'ਚ ਰਵਾਇਤੀ ਤਰੀਕੇ ਨਾਲ ਬਣਾਇਆ ਜਾਵੇ ਤਾਂ ਇਹ ਤੁਹਾਡੇ ਸਨੈਕਸ ਲਈ ਵਧੀਆ ਵਿਕਲਪ ਹੋ ਸਕਦਾ ਹੈ। ਇਸ ਲਈ ਅੱਜ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਸਵਾਦਿਸ਼ਟ ਅਤੇ ਰਵਾਇਤੀ ਕਰੰਚੀ ਬਰਗਰ ਦੀ ਰੈਸਿਪੀ ਲੈ ਕੇ ਆਏ ਹਾਂ ਜਿਸ ਨੂੰ ਤੁਸੀਂ ਘਰ ਵਿੱਚ ਹੀ ਬਣਾ ਸਕਦੇ ਹੋ।



ਘਰੇਲੂ ਬਰਗਰ ਰੈਸਿਪੀ ਦੀ ਸਮੱਗਰੀ


1 ਕੱਪ ਉਬਲੇ ਹੋਏ ਮੈਸ਼ ਆਲੂ


 1 ਕੱਪ ਸੋਇਆ ਗ੍ਰੈਨਿਊਲ


 1 ਚਮਚ ਬਾਰੀਕ ਕੱਟੀ ਹੋਈ ਹਰੀ ਮਿਰਚ


 1 ਚਮਚ ਕਾਲੀ ਮਿਰਚ ਪਾਊਡਰ


1 ਚਮਚ ਸੋਇਆ ਸਾਸ


 ਸੁਆਦ ਅਨੁਸਾਰ ਲੂਣ


 2 ਚਮਚ ਟਮਾਟਰ ਕੈਚੱਪ


 1 ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ


1 ਚਮਚ ਚਿੱਟਾ ਸਿਰਕਾ


 1 ਚਮਚ mustard sauce


 1 ਚਮਚ ਕਾਨ ਫਲਾਰ


 ਬਰਗਰ ਸਾਸ ਸਮੱਗਰੀ:


2 ਕੱਪ ਲਾਲ ਚਟਨੀ


 1 ਚਮਚ ਗਰਮ ਮਸਾਲਾ


 1 ਚਮਚ ਸਿਰਕਾ


 ⅓ ਕੱਪ mayonnaise


ਸਟੈਪ 1: ਇੱਕ ਕਟੋਰੇ ਵਿੱਚ Soya granules, ਹਰੀ ਮਿਰਚ, ਉਬਲੇ ਹੋਏ ਆਲੂ, ਕਾਲੀ ਮਿਰਚ ਪਾਊਡਰ, ਸੋਇਆ ਸਾਸ, ਕਸ਼ਮੀਰੀ ਲਾਲ ਮਿਰਚ ਪਾਊਡਰ, ਟਮਾਟਰ ਕੈਚੱਪ, ਸਫੈਦ ਸਿਰਕਾ, ਮੱਕੀ ਦਾ ਆਟਾ ਅਤੇ ਮਸਟਡ ਵਾਲੀ ਚਟਣੀ ਪਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾਓ।


ਸਟੈਪ 2: ਪੈਟੀਜ਼ ਬਣਾਓ ਅਤੇ ਉਹਨਾਂ ਨੂੰ ਬਰੈੱਡ ਦੇ ਟੁਕੜਿਆਂ ਵਿੱਚ ਰੋਲ ਕਰੋ। ਪੈਟੀਜ਼ ਨੂੰ ਮੱਧਮ ਅੱਗ 'ਤੇ ਤੇਲ 'ਚ ਫ੍ਰਾਈ ਕਰੋ। ਤੁਹਾਡੀਆਂ ਬਰਗਰ ਪੈਟੀਜ਼ ਤਿਆਰ ਹਨ।


ਸਟੈਪ 3: ਬਰਗਰ ਸਾਸ ਲਈ, ਸਿਰਕਾ, ਮੇਅਨੀਜ਼ ਅਤੇ ਲਾਲ ਟਮਾਟਰ ਦੀ ਚਟਣੀ ਨੂੰ ਮਿਲਾਓ। ਮਸਾਲੇਦਾਰ ਸੁਆਦ ਲਈ ਮਿਸ਼ਰਣ ਵਿੱਚ ਕੋਈ ਵੀ ਲਾਲ ਚਟਨੀ ਸ਼ਾਮਲ ਕਰੋ।


 ਸਟੈਪ 4: ਪੈਨ 'ਤੇ ਬਨ ਨੂੰ ਬੇਕ ਕਰੋ। ਬੇਸ 'ਤੇ ਸੌਸ ਮਿਕਸ ਲਗਾਓ ਅਤੇ ਪੈਟੀ ਨੂੰ ਇਸ 'ਤੇ ਰੱਖੋ। ਸਲਾਦ, ਪਿਆਜ਼, ਟਮਾਟਰ ਅਤੇ ਪਨੀਰ ਦਾ ਇੱਕ ਟੁਕੜਾ ਪਾਓ। ਬਨ ਦੇ ਦੂਜੇ ਅੱਧੇ ਹਿੱਸੇ ਨੂੰ ਸਿਖਰ 'ਤੇ ਰੱਖੋ।


ਸਟੈਪ 5: ਅਗਲਾ ਕਦਮ ਪਾਣੀ, ਕਾਨ ਫਲਾਰ, ਮੈਦਾ ਅਤੇ ਲਾਲ ਮਿਰਚ ਪਾਊਡਰ ਦੀ ਵਰਤੋਂ ਕਰਕੇ ਆਟੇ ਨੂੰ ਤਿਆਰ ਕਰਨਾ ਹੈ। ਇਸ ਨੂੰ ਇੱਕ ਵਧੀਆ ਮਿਸ਼ਰਣ ਦੇ ਰੂਪ ਵਿੱਚ ਤਿਆਰ ਕਰ ਲਓ। ਇਸ ਘੋਲ 'ਚ ਬਰਗਰ ਨੂੰ ਡੁਬੋ ਕੇ ਇਸ 'ਤੇ ਕਰਸ਼ ਕੀਤੇ ਹੋਏ ਕੋਰਨ ਫਲੇਕਸ ਨਾਲ ਕਵਰ ਕਰ ਦਿਓ ਫਿਰ ਗਰਮ ਤੇਲ 'ਚ ਡੀਪ ਫਰਾਈ ਕਰ ਲਓ। ਤੁਹਾਡੇ ਕਰਿਸਪੀ ਬਰਗਰ ਸਰਵ ਕਰਨ ਲਈ ਤਿਆਰ ਹਨ।