Benefits of Walking: ਅੱਜ ਦੇ ਸਮੇਂ ਵਿੱਚ ਲੋਕਾਂ ਦਾ ਅਜਿਹਾ ਰੁਟੀਨ ਬਣ ਗਿਆ ਹੈ ਕਿ ਦਿਨ ਦਾ ਜ਼ਿਆਦਾਤਰ ਸਮਾਂ ਬੈਠ ਕੇ ਹੀ ਬਿਤਾਇਆ ਜਾਂਦਾ ਹੈ। ਉਸ ਤੋਂ ਬਾਅਦ ਰਾਤ ਲੰਮੇ ਪੈ ਕੇ ਲੰਘ ਜਾਂਦੀ ਹੈ। ਅਜਿਹੇ 'ਚ ਸਮਾਂ ਕੱਢ ਕੇ ਸੈਰ ਕਰਨਾ ਬਹੁਤ ਜ਼ਰੂਰੀ ਹੈ। ਸੈਰ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਸਬੰਧੀ ਇੱਕ ਤਾਜ਼ਾ ਅਧਿਐਨ ਤੋਂ ਬਾਅਦ ਇਹ ਦਾਅਵਾ ਕੀਤਾ ਗਿਆ ਹੈ ਕਿ ਸੈਰ ਕਰਨ ਨਾਲ ਤੁਹਾਡੀ ਮੌਤ ਦਾ ਖ਼ਤਰਾ ਕਿਵੇਂ ਘੱਟ ਜਾਂਦਾ ਹੈ। ਆਓ ਜਾਣਦੇ ਹਾਂ ਇਹ ਅਧਿਐਨ ਕੀ ਕਹਿੰਦਾ ਹੈ।
ਹਫਤੇ ਵਿੱਚ 2 ਦਿਨ ਸੈਰ ਕਰਨਾ ਫਾਇਦੇਮੰਦ
ਇਸ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਤੁਸੀਂ ਹਫ਼ਤੇ 'ਚ ਘੱਟੋ-ਘੱਟ ਦੋ ਵਾਰ 8,000 ਕਦਮ ਤੁਰਦੇ ਹੋ ਤਾਂ ਇਸ ਨਾਲ ਮੌਤ ਦਾ ਖਤਰਾ ਘੱਟ ਹੋ ਜਾਂਦਾ ਹੈ। ਇੰਨਾ ਹੀ ਨਹੀਂ ਸਟੱਡੀ 'ਚ ਕਿਹਾ ਗਿਆ ਹੈ ਕਿ ਹਫਤੇ 'ਚ ਤਿੰਨ ਜਾਂ ਸੱਤ ਵਾਰ 10,000 ਕਦਮ ਤੁਰਨ ਨਾਲ ਓਨਾ ਹੀ ਫਾਇਦਾ ਹੁੰਦਾ ਹੈ। ਇਹ ਇੱਕ ਸਾਂਝਾ ਅਧਿਐਨ ਸੀ, ਜੋ ਕਿਯੋਟੋ ਯੂਨੀਵਰਸਿਟੀ ਅਤੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੁਆਰਾ ਮਿਲ ਕੇ ਕੀਤਾ ਗਿਆ ਹੈ। ਇੱਕ ਇੰਟਰਨੈਸ਼ਨਲ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਇੱਕ ਸਮੇਂ ਵਿੱਚ ਜ਼ਿਆਦਾ ਵਾਰ ਜਾਂ ਜ਼ਿਆਦਾ ਸੈਰ ਕਰਨ ਨਾਲ ਸਿਹਤ ਨੂੰ ਬਰਾਬਰ ਲਾਭ ਮਿਲਦਾ ਹੈ।
3,101 ਲੋਕਾਂ ਦੇ ਡੇਟਾ 'ਤੇ ਕੀਤਾ ਅਧਿਐਨ
ਅਧਿਐਨ ਦੇ ਸਿੱਟੇ ਅਨੁਸਾਰ ਜੇਕਰ ਤੁਹਾਡੇ ਕੋਲ ਸਮਾਂ ਅਤੇ ਊਰਜਾ ਹੈ ਤਾਂ ਵੀ ਜੇਕਰ ਤੁਸੀਂ ਹਫ਼ਤੇ ਵਿੱਚ ਦੋ ਦਿਨ ਹੀ ਸੈਰ ਕਰਦੇ ਹੋ ਤਾਂ ਵੀ ਤੁਹਾਨੂੰ ਇਸ ਦਾ ਬਹੁਤ ਫਾਇਦਾ ਹੋ ਸਕਦਾ ਹੈ। Kosuke Inoue ਕਿਯੋਟੋ ਯੂਨੀਵਰਸਿਟੀ ਵਿੱਚ ਇੱਕ ਐਸੋਸੀਏਟ ਪ੍ਰੋਫੈਸਰ ਹੈ, ਉਨ੍ਹਾਂ ਨੇ ਅਤੇ ਬਾਕੀ ਖੋਜਕਰਤਾਵਾਂ ਨੇ ਇੱਕ ਅਧਿਐਨ ਵਿੱਚ ਮਿਲੇ 3,101 ਅਮਰੀਕੀ ਬਾਲਗਾਂ ਦੇ ਡੇਟਾ ਨੂੰ ਸਟੱਡੀ ਲਈ ਵਰਤਿਆ ਸੀ।
ਘੱਟ ਸੀ ਸੈਰ ਕਰਨ ਵਾਲਿਆਂ ਦੇ ਮੌਤ ਦੀ ਸੰਭਾਵਨਾ
ਜਿਸ ਵਿੱਚ ਉਨ੍ਹਾਂ ਨੇ ਪਾਇਆ ਕਿ ਜਿਹੜੇ ਲੋਕ ਹਫ਼ਤੇ ਵਿੱਚ ਘੱਟੋ-ਘੱਟ 8,000 ਕਦਮ 1 ਜਾਂ 2 ਵਾਰ ਤੁਰਦੇ ਹਨ, ਉਨ੍ਹਾਂ ਵਿੱਚ 10 ਸਾਲ ਬਾਅਦ ਮਰਨ ਦੀ ਸੰਭਾਵਨਾ ਉਨ੍ਹਾਂ ਲੋਕਾਂ ਨਾਲੋਂ 14.9% ਘੱਟ ਸੀ ਜੋ ਹਫ਼ਤੇ ਵਿੱਚ ਇੱਕ ਵਾਰ ਵੀ ਨਹੀਂ ਤੁਰਦੇ ਸਨ। ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਚੰਗੀ ਸਿਹਤ ਲਈ ਰੋਜ਼ਾਨਾ 10,000 ਕਦਮ ਤੁਰਨਾ ਚਾਹੀਦਾ ਹੈ। ਪਰ, ਇਸ ਅਧਿਐਨ ਵਿੱਚ ਇਹ ਇੱਕ ਹੈਰਾਨੀਜਨਕ ਨਤੀਜਾ ਸੀ।