Tandoori Roti: ਭਾਰਤ ਦੇ ਵਿੱਚ ਤੰਦੂਰੀ ਰੋਟੀ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਜਿਸ ਕਰਕੇ ਤੁਹਾਨੂੰ ਇਹ ਵਿਆਹ ਪਾਰਟੀਆਂ ਤੋਂ ਲੈ ਕੇ ਕਈ ਹੋਰ ਜਸ਼ਨ ਵਾਲੀ ਪਾਰਟੀਆਂ ਦੇ ਵਿੱਚ ਵੀ ਨਜ਼ਰ ਆ ਜਾਂਦੀ ਹੈ। ਵਿਦੇਸ਼ਾਂ ਵਿੱਚ ਵੀ ਇਸ ਰੋਟੀ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਆਮ ਤੌਰ 'ਤੇ ਅਸੀਂ ਤਵਾ ਰੋਟੀ ਦੀ ਵਰਤੋਂ ਘਰ 'ਚ ਖਾਣਾ ਬਣਾਉਣ 'ਚ ਕਰਦੇ ਹਾਂ ਪਰ ਕਈ ਵਾਰ ਘਰ ਦੇ ਵਿੱਚ ਕੁੱਝ ਖਾਸ ਜਿਵੇਂ ਪਨੀਰ ਦੀ ਕੋਈ ਖਾਸ ਡਿਸ਼ , ਦਾਲ ਫਰਾਈ ਜਾਂ ਕਿਸੇ ਵੀ ਨਾਨ-ਵੈਜ ਡਿਸ਼ 'ਤੇ, ਜਿਸ ਕਰਕੇ ਲੋਕ ਤੰਦੂਰੀ ਰੋਟੀ ਖਾਣਾ ਪਸੰਦ ਕਰਦੇ ਹਨ ਅਤੇ ਫਿਰ ਇਸ ਨੂੰ ਬਾਜ਼ਾਰ ਤੋਂ ਮੰਗਵਾ ਲੈਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਬਹੁਤ ਹੀ ਆਸਾਨ ਢੰਗ ਦੇ ਨਾਲ ਇਸ ਨੂੰ ਘਰ ਵਿੱਚ ਕਿਵੇਂ ਤਿਆਰ ਕਰਨਾ ਹੈ ਉਸ ਬਾਰੇ ਦੱਸਾਂਗੇ। ਪਰ ਤੁਸੀਂ ਕਹੋਗੋ ਕਿ ਸਾਡੇ ਕੋਲ ਤਾਂ ਘਰ 'ਚ ਤੰਦੂਰ ਹੈ ਨਹੀਂ !...ਤਾਂ ਘਬਰਾਓ ਨਾ ਘਰ ਵਿੱਚ ਕੁੱਕਰ ਹੈ ਨਾ..ਬਸ ਫਿਰ ਗੱਲ ਬਣ ਗਈ ਆਓ ਜਾਣਦੇ ਹਾਂ ਘਰ ਵਿੱਚ ਪ੍ਰੈਸ਼ਰ ਕੁੱਕਰ ਦੀ ਮਦਦ ਨਾਲ ਤੰਦੂਰੀ ਰੋਟੀ ਕਿਵੇਂ ਤਿਆਰ ਕਰਨੀ ਹੈ...



ਪ੍ਰੈਸ਼ਰ ਕੁੱਕਰ 'ਚ ਤੰਦੂਰੀ ਰੋਟੀ ਬਣਾਉਣ ਦੀ ਤਕਨੀਕ 


ਕਣਕ ਦੇ ਆਟੇ ਵਿੱਚ ਇੱਕ ਚਮਚ ਨਮਕ ਮਿਲਾਓ। ਹੁਣ ਇੱਕ ਕਟੋਰੀ ਵਿੱਚ ਇੱਕ ਚਮਚ ਦਹੀਂ ਲਓ, ਇਸ ਵਿੱਚ ਪਾਣੀ ਪਾ ਕੇ ਥੋੜਾ ਪਤਲਾ ਕਰ ਲਓ। ਹੁਣ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਪਾਣੀ ਦੇ ਘੋਲ ਦੀ ਮਦਦ ਨਾਲ ਆਟੇ ਨੂੰ ਗੁਨ੍ਹੋ। ਇਹ ਟ੍ਰਿਕ ਤੁਹਾਡੀ ਤੰਦੂਰੀ ਰੋਟੀ ਨੂੰ ਢਾਬੇ ਵਾਂਗ ਨਰਮ ਅਤੇ ਸਵਾਦ ਬਣਾ ਦੇਵੇਗੀ।


ਇਸ ਨੂੰ ਆਟੇ ਵਿਚ ਸੋਡਾ ਮਿਲਾ ਕੇ ਬਿਨਾਂ ਵੀ ਕੀਤਾ ਜਾ ਸਕਦਾ ਹੈ। ਆਟੇ ਨੂੰ ਗੁਨ੍ਹੋ, ਪਲਾਸਟਿਕ ਨਾਲ ਢੱਕੋ ਅਤੇ ਅੱਧੇ ਘੰਟੇ ਲਈ ਛੱਡ ਦਿਓ। ਪ੍ਰੈਸ਼ਰ ਕੁੱਕਰ ਨੂੰ ਗੈਸ 'ਤੇ ਰੱਖੋ ਅਤੇ ਅੱਗ ਨੂੰ ਘੱਟ ਰੱਖੋ। ਇਸ ਨੂੰ ਪ੍ਰੀਹੀਟ ਹੋਣ ਦਿਓ।


ਤਦ ਤੱਕ, ਰੋਟੀਆਂ ਦੇ ਪੇੜੇ ਬਣਾ ਲਓ ਅਤੇ ਉਹਨਾਂ ਨੂੰ ਮੱਧਮ ਆਕਾਰ ਦੀਆਂ, ਥੋੜੀਆਂ ਮੋਟੀਆਂ ਗੋਲ ਸ਼ੇਪ ਵਿੱਚ ਤਿਆਰ ਕਰ ਲਓ। ਫਿਰ ਰੋਟੀ ਦੇ ਇੱਕ ਪਾਸੇ ਪਾਣੀ ਲਗਾ ਲਿਓ। ਪ੍ਰੈਸ਼ਰ ਕੁੱਕਰ ਦੀਆਂ ਸਾਈਡਸ 'ਤੇ ਇੱਕ ਇੱਕ ਕਰਕੇ ਦੋ ਜਾਂ ਤਿੰਨ ਰੋਟੀਆਂ ਚਿਪਕਾਓ। ਜਿਸ ਪਾਸੇ ਰੋਟੀ ਨੂੰ ਪਾਣੀ ਲਗਾਇਆ ਹੋਇਆ ਹੈ ਉਸ ਪਾਸੇ ਤੋਂ ਰੋਟੀ ਨੂੰ ਚਿਪਕਾਉਣਾ ਹੈ।


ਗੈਸ ਨੂੰ ਮੱਧਮ ਅੱਗ 'ਤੇ ਹੀ ਰੱਖੋ ਅਤੇ ਪ੍ਰੈਸ਼ਰ ਕੁੱਕਰ ਦਾ ਢੱਕਣ ਲਗਾਓ। ਢੱਕਣ ਦੀ ਸੀਟੀ ਨੂੰ ਹਟਾਉਣਾ ਯਕੀਨੀ ਬਣਾਓ। ਇਸ ਤਰ੍ਹਾਂ 3 ਤੋਂ 4 ਮਿੰਟਾਂ 'ਚ ਰੋਟੀਆਂ ਪਕ ਜਾਣਗੀਆਂ ਅਤੇ ਫੁੱਲ ਜਾਣਗੀਆਂ।


ਰੋਟੀਆਂ ਨੂੰ ਦਿੱਖ ਦੇਣ ਅਤੇ ਉਨ੍ਹਾਂ 'ਤੇ ਕਾਲੇ ਧੱਬੇ ਬਣਾਉਣ ਲਈ ਕੂਕਰ ਦਾ ਢੱਕਣ ਖੋਲ੍ਹ ਕੇ ਗੈਸ 'ਤੇ ਉਟਲਾ ਕਰਕੇ ਰੱਖੋ ਅਤੇ ਜਿਸ ਨਾਲ ਅੱਗ ਰੋਟੀਆਂ ਨੂੰ ਸੇਕ ਦੇਵੇਗੀ। ਚਿਮਟਿਆਂ ਦੀ ਮਦਦ ਨਾਲ ਰੋਟੀਆਂ ਨੂੰ ਧਿਆਨ ਨਾਲ ਕੱਢ ਲਓ। ਧਿਆਰ ਨੇ ਤੰਦੂਰੀ ਰੋਟੀਆਂ। ਇਨ੍ਹਾਂ ਨੂੰ ਗਰਮ ਗਰਮ ਸਰਵ ਕਰੋ।