How to make Punjabi Samosa: ਭਾਰਤੀਆਂ ਨੂੰ ਆਲੂ ਵਾਲੇ ਸਮੋਸੇ ਖੂਬ ਪਸੰਦ ਹਨ। ਜਿਸ ਕਰਕੇ ਪੂਰੀ ਦੁਨੀਆ ਦੇ ਵਿੱਚ ਭਾਰਤੀ ਸਮੋਸੇ (Samosa) ਕਾਫੀ ਮਸ਼ੂਹਰ ਹਨ। ਤੁਸੀਂ ਵੀ ਘਰ ਦੇ ਵਿੱਚ ਬਹੁਤ ਹੀ ਆਸਾਨ ਢੰਗ ਨਾਲ ਕ੍ਰਿਸਪੀ ਪਰਤ ਵਾਲੇ ਸਮੋਸੇ ਘਰ ਵਿੱਚ ਤਿਆਰ ਕਰ ਸਕਦੇ ਹੋ। ਆਲੂ ਨਾਲ ਭਰੇ ਸਮੋਸੇ, ਜੋ ਕਿ ਸਭ ਤੋਂ ਮਸ਼ਹੂਰ ਸਟ੍ਰੀਟ ਫੂਡ ਵਿੱਚੋਂ ਇੱਕ ਹੈ, ਬਣਾਉਣਾ ਬਿਲਕੁਲ ਵੀ ਮੁਸ਼ਕਲ ਨਹੀਂ ਹੈ।
ਸਮੋਸੇ ਬਣਾਉਣ ਦੀ ਸਮੱਗਰੀ
ਮੈਦਾ - 2 ਕਟੋਰੀ
ਘੀ ਜਾਂ ਤੇਲ - 1 / 3 ਕਟੋਰੀ
ਅਜਵਾਇਣ - 1 / 2 ਛੋਟਾ ਚਮਚ
ਲੂਣ – ਸਵਾਦ ਅਨੁਸਾਰ
ਤੇਲ- ਸਮੋਸੇ ਤਲਨ ਮੁਤਾਬਿਕ
ਸਮੋਸੇ ਵਿੱਚ ਭਰਨ ਲਈ ਸਮੱਗਰੀ
2 ਉੱਬਲੇ ਹੋਏ ਆਲੂ ਮੀਡੀਅਮ
ਜ਼ੀਰਾ -1 ਛੋਟਾ ਚਮਚ
ਅਦਰਕ -1 ਛੋਟਾ ਚਮਚ
ਲਸਣ - 1 / 2 ਛੋਟਾ ਚਮਚ
ਧਨੀਆ ਪਾਊਡਰ - 1 ਛੋਟਾ ਚਮਚ
ਜ਼ੀਰਾ ਪਾਊਡਰ - 1 / 2 ਛੋਟਾ ਚਮਚ
ਲਾਲ ਮਿਰਚ ਪਾਊਡਰ - 1 ਛੋਟਾ ਚਮਚ
ਲੂਣ - ਸਵਾਦ ਅਨੁਸਾਰ
ਗਰਮ ਮਸਾਲਾ - 1 / 2 ਛੋਟਾ ਚਮਚ
ਚਾਟ ਮਸਾਲਾ - 1 / 2 ਛੋਟਾ ਚਮਚ
ਹਰੀ ਮਿਰਚ ਬਰੀਕ ਕਟੀ ਹੋਈ - 1
ਹਰਾ ਧਨੀਆ ਬਰੀਕ ਕੱਟਿਆ ਹੋਇਆ - 1 ਚਮਚ
ਕਾਜੂ ਕੱਟੇ ਹੋਏ - 8 -10
ਕਿਸ਼ਮਿਸ਼ - 14 -15
ਸਭ ਤੋਂ ਪਹਿਲਾਂ ਆਲੂ ਨੂੰ ਉਬਾਲ ਕੇ ਰੱਖੋ।
ਇਸ ਤਰ੍ਹਾਂ ਆਟਾ ਕਰੋ ਤਿਆਰ
ਆਟੇ ਵਿੱਚ ਘਿਓ ਅਤੇ ਨਮਕ ਪਾਓ, ਚੰਗੀ ਤਰ੍ਹਾਂ ਮਿਲਾਓ। ਕੋਸੇ ਪਾਣੀ ਦੀ ਮਦਦ ਨਾਲ ਥੋੜ੍ਹਾ ਜਿਹਾ ਸਖ਼ਤ ਆਟੇ ਨੂੰ ਗੁੰਨ੍ਹੋ। ਆਟੇ ਨੂੰ ਸੈੱਟ ਹੋਣ ਲਈ 15-20 ਮਿੰਟ ਲਈ ਢੱਕ ਕੇ ਰੱਖੋ।
ਉੱਬਲੇ ਹੋਏ ਆਲੂਆਂ ਨੂੰ ਛਿੱਲ ਕੇ ਹੱਥਾਂ ਨਾਲ ਬਾਰੀਕ ਤੋੜ ਲਓ। ਪੈਨ ਨੂੰ ਗਰਮ ਕਰੋ, 1 ਚੱਮਚ ਤੇਲ ਪਾਓ, ਗਰਮ ਤੇਲ ਵਿਚ ਅਦਰਕ, ਹਰੀ ਮਿਰਚ ਅਤੇ ਹਰੇ ਮਟਰ ਪਾਓ ਅਤੇ ਮਿਕਸ ਕਰੋ, ਢੱਕ ਕੇ 2 ਮਿੰਟ ਤੱਕ ਪਕਾਉਣ ਦਿਓ, ਹਰੇ ਮਟਰ ਥੋੜੇ ਨਰਮ ਹੋ ਜਾਣਗੇ। ਬਾਰੀਕ ਕੱਟੇ ਹੋਏ ਆਲੂ, ਨਮਕ, ਹਰੀ ਮਿਰਚ, ਧਨੀਆ ਪੱਤਾ, ਧਨੀਆ ਪਾਊਡਰ, ਗਰਮ ਮਸਾਲਾ, ਸੁੱਕਾ ਅੰਬ ਪਾਊਡਰ, ਕਿਸ਼ਮਿਸ਼ ਅਤੇ ਕਾਜੂ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਪਿਥੀ ਸਮੋਸੇ ਵਿੱਚ ਭਰਨ ਲਈ ਤਿਆਰ ਹੈ।
ਗੁੰਨੇ ਹੋਏ ਆਟੇ ਦੀਆਂ 7-8 ਬਰਾਬਰ ਆਕਾਰ ਦੀਆਂ ਪੇੜੇ ਬਣਾ ਲਓ। ਫਿਰ ਇਨ੍ਹਾਂ ਨੂੰ ਛੋਟੀਆਂ-ਛੋਟੀਆਂ ਪੁੜੀਆਂ ਦੇ ਆਕਾਰ ਵਿੱਚ ਵੇਲ ਲਓ।
ਚਾਕੂ ਦੀ ਮਦਦ ਨਾਲ ਵੇਲੇ ਹੋਈ ਪੁਰੀ ਨੂੰ ਦੋ ਬਰਾਬਰ ਹਿੱਸਿਆਂ ਵਿਚ ਕੱਟ ਲਓ। ਇੱਕ ਹਿੱਸੇ ਨੂੰ ਤਿਕੋਣ ਵਿੱਚ ਮੋੜੋ । ਤਿਕੋਣ ਬਣਾਉਂਦੇ ਸਮੇਂ, ਦੋਵਾਂ ਸਿਰਿਆਂ ਨੂੰ ਪਾਣੀ ਦੀ ਸਹਾਇਤਾ ਦੇ ਨਾਲ ਚਿਪਕਾਓ, ਇਸ ਤਰ੍ਹਾਂ ਇੱਕ ਤਿਕੋਣ ਬਣ ਜਾਵੇਗਾ। ਫਿਰ ਆਲੂ ਵਾਲੇ ਮਸਾਲੇ ਨੂੰ ਇਨ੍ਹਾਂ ਦੇ ਵਿੱਚ ਭਰ ਲਓ। ਫਿਰ ਖੁੱਲ੍ਹੇ ਹੋਏ ਮੂੰਹ ਨੂੰ ਪਾਣੀ ਦੀ ਮਦਦ ਨਾਲ ਸੀਲ ਕਰ ਦਿਓ। ਸਾਰੇ ਸਮੋਸੇ ਇਸੇ ਤਰ੍ਹਾਂ ਤਿਆਰ ਕਰ ਲਓ।
ਸਮੋਸੇ ਫ੍ਰਾਈ ਕਰਨ ਲਈ ਕੜਾਹੀ 'ਚ ਤੇਲ ਪਾ ਕੇ ਗਰਮ ਕਰੋ। 4-5 ਸਮੋਸਿਆਂ ਨੂੰ ਗਰਮ ਤੇਲ ਵਿਚ ਪਾਓ ਅਤੇ ਭੂਰਾ ਹੋਣ ਤੱਕ ਤਲ ਲਓ। ਫਿਰ ਕਿਸੇ ਪਲੇਟ ‘ਚ ਨੈਪਕਿਨ ਪੇਪਰ ਰੱਖ । ਇਸ ਤਰ੍ਹਾਂ ਸਾਰੇ ਸਮੋਸੇ ਫਰਾਈ ਕਰ ਲਓ ਅਤੇ ਕੱਢ ਲਓ। ਗਰਮਾ-ਗਰਮ ਸਮੋਸੇ ਤਿਆਰ ਹਨ। ਸਮੋਸੇ ਨੂੰ ਹਰੇ ਧਨੀਏ ਦੀ ਚਟਨੀ ਅਤੇ ਮਿੱਠੀ ਚਟਨੀ ਨਾਲ ਪਰੋਸੋ ਅਤੇ ਖਾਓ।