Black sesame tea: ਸਰਦੀਆਂ ਵਿੱਚ ਤਿੱਲਾਂ ਦਾ ਸੇਵਨ ਸਰੀਰ ਨੂੰ ਗਰਮ ਰੱਖਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਸਿਹਤ ਨੂੰ ਵੀ ਕਈ ਫਾਇਦੇ ਹੁੰਦੇ ਹਨ। ਇਹ ਇਸ ਲਈ ਹੈ ਕਿਉਂਕਿ ਇਹ ਛੋਟੇ ਬੀਜ ਪੌਸ਼ਟਿਕ ਤੱਤਾਂ ਦਾ ਪਾਵਰਹਾਊਸ ਹਨ। ਇਨ੍ਹਾਂ ਵਿੱਚ ਸਮੁੱਚੀ ਸਿਹਤ ਲਈ ਲੋੜੀਂਦੇ ਲਗਭਗ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ। ਇਹ ਛੋਟੇ ਬੀਜ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਇਸ ਵਿੱਚ ਸਿਹਤਮੰਦ ਚਰਬੀ, ਖੁਰਾਕੀ ਫਾਈਬਰ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਅਤੇ ਜ਼ਿੰਕ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਵੀ ਚੰਗੀ ਮਾਤਰਾ ਵਿੱਚ ਹੁੰਦੇ ਹਨ। ਤਿੱਲ ਦੇ ਬੀਜ (Black sesame) ਵੀ ਐਂਟੀਆਕਸੀਡੈਂਟਸ ਦਾ ਇੱਕ ਵਧੀਆ ਸਰੋਤ ਹਨ, ਜੋ ਸਰੀਰ ਵਿੱਚ ਆਕਸੀਟੇਟਿਵ ਤਣਾਅ ਨੂੰ ਘਟਾਉਣ ਅਤੇ ਨੁਕਸਾਨਦੇਹ ਰੈਡੀਕਲਸ ਨੂੰ ਨਸ਼ਟ ਕਰਨ ਵਿੱਚ ਮਦਦ ਕਰਦੇ ਹਨ।


ਚਿੱਟੇ ਅਤੇ ਕਾਲੇ ਤਿੱਲ ਨੂੰ ਵੱਖ-ਵੱਖ ਪਕਵਾਨਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਇਸ ਦੇ ਸੇਵਨ ਨਾਲ ਸਰੀਰ ਨੂੰ ਠੰਡ ਦੇ ਵਿੱਚ ਕਈ ਫਾਇਦੇ ਮਿਲਦੇ ਹਨ। ਪਰ ਕੀ ਤੁਸੀਂ ਕਦੇ ਤਿੱਲ ਦੀ ਚਾਹ ਪੀਤੀ ਹੈ? ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਰੋਜ਼ਾਨਾ ਕਾਲੇ ਤਿੱਲ ਦੀ ਚਾਹ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਕਈ ਸਿਹਤ ਲਾਭ ਮਿਲ ਸਕਦੇ ਹਨ। ਕਾਲੇ ਤਿੱਲ ਦੀ ਚਾਹ ਬਾਰੇ ਲੋਕ ਬਹੁਤ ਘੱਟ ਜਾਣਦੇ ਹਨ ਅਤੇ ਬਹੁਤ ਸਾਰੇ ਲੋਕ ਅਕਸਰ ਇਹ ਸਵਾਲ ਪੁੱਛਦੇ ਹਨ ਕੀ ਕਾਲੇ ਤਿੱਲ ਦੀ ਚਾਹ ਕਿਵੇਂ ਤਿਆਰ ਕੀਤੀ ਜਾਂਦੀ ਹੈ? ਇਸ ਆਰਟੀਕਲ ਵਿਚ ਅਸੀਂ ਤੁਹਾਨੂੰ ਕਾਲੇ ਤਿੱਲ ਦੀ ਚਾਹ ਪੀਣ ਦੇ ਫਾਇਦੇ, ਇਸ ਨੂੰ ਬਣਾਉਣ ਅਤੇ ਇਸ ਦਾ ਸੇਵਨ ਕਰਨ ਦਾ ਤਰੀਕਾ ਦੱਸ ਰਹੇ ਹਾਂ।



ਫਾਇਦੇ



  • ਇਸ ਚਾਹ ਦਾ ਸੇਵਨ ਦਿਲ ਨੂੰ ਸਿਹਤਮੰਦ ਰੱਖਣ ਅਤੇ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ।

  • ਇਹ ਸਾਡੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ।

  • ਇਸ ਨੂੰ ਪੀਣ ਨਾਲ ਮਾਨਸਿਕ ਸਿਹਤ ਵਿੱਚ ਸੁਧਾਰ ਹੁੰਦਾ ਹੈ।

  • ਸਵੇਰੇ ਇਸ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਮਜ਼ਬੂਤ ​​ਹੁੰਦੀ ਹੈ।

  • ਇਹ ਚਮੜੀ ਅਤੇ ਵਾਲਾਂ ਨੂੰ ਸਿਹਤਮੰਦ ਰੱਖਣ ਦਾ ਵਧੀਆ ਤਰੀਕਾ ਹੈ।

  • ਇਸ ਨੂੰ ਪੀਣ ਨਾਲ ਸਰੀਰ ਦੀ ਇਮਿਊਨਿਟੀ ਮਜ਼ਬੂਤ ​​ਹੁੰਦੀ ਹੈ।

  • ਇਹ ਜਿਗਰ ਦੇ ਕੰਮ ਨੂੰ ਸੁਧਾਰਦਾ ਹੈ।

  • ਕੋਲੈਸਟ੍ਰੋਲ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖਦਾ ਹੈ।


ਸਮੱਗਰੀ


ਕਾਲੇ ਤਿੱਲ - 1 ਚਮਚ


ਪਾਣੀ - 1 ਕੱਪ ਪਾਣੀ


ਬਣਾਉਣ ਦੀ ਵਿਧੀ



  1. ਚਾਹ ਦੇ ਪੈਨ ਵਿਚ ਪਾਣੀ ਪਾਓ ਅਤੇ ਉਬਾਲਣ ਲਈ ਰੱਖੋ।

  2. ਹੁਣ ਤੁਸੀਂ ਤਿੱਲ ਲੈ ਕੇ ਉਨ੍ਹਾਂ ਨੂੰ ਪੀਸ ਲਓ। ਇੱਕ ਕੱਪ ਵਿੱਚ ਇਸ ਪਾਊਡਰ ਜਾਂ ਪੇਸਟ ਨੂੰ ਪਾ ਲਓ।

  3. ਹੁਣ ਤੁਹਾਨੂੰ ਤਿੱਲ 'ਤੇ ਗਰਮ ਪਾਣੀ ਪਾ ਕੇ ਘੱਟ ਤੋਂ ਘੱਟ 15 ਮਿੰਟ ਲਈ ਛੱਡ ਦੇਣਾ ਹੈ। ਇਸ ਨੂੰ ਪਲੇਟ ਜਾਂ ਕੋਲੀ ਦੇ ਨਾਲ ਢੱਕ ਦਿਓ।

  4. ਤੁਹਾਡੀ ਕਾਲੇ ਤਿੱਲ ਦੀ ਚਾਹ ਤਿਆਰ ਹੈ। ਇਸ ਨੂੰ ਘੁੱਟ-ਘੁੱਟ ਜਾਂ ਸਿੱਪ-ਸਿੱਪ ਕਰਕੇ ਪੀਓ।

  5. ਤੁਸੀਂ ਚਾਹੋ ਤਾਂ ਤਿੱਲ ਦੀ ਚਾਹ 'ਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ। ਇਸ ਨਾਲ ਚਾਹ ਦਾ ਸਵਾਦ ਅਤੇ ਫਾਇਦੇ ਦੋਵੇਂ ਵਧਣਗੇ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।