ਮਿਕਸਰ ਗ੍ਰਾਈਂਡਰ ਅਕਸਰ ਹਰ ਰਸੋਈ ਵਿੱਚ ਵਰਤਿਆ ਜਾਂਦਾ ਹੈ। ਲੋਕ ਖਾਣਾ ਪਕਾਉਣ ਲਈ ਮਸਾਲੇ ਨੂੰ ਪੀਸਣ ਲਈ, ਨਾਰੀਅਲ ਅਤੇ ਧਨੀਆ-ਪੁਦੀਨੇ ਦੀ ਚਟਨੀ ਬਣਾਉਣ ਲਈ ਮਿਕਸਰ ਗਰਾਈਂਡਰ ਦੀ ਹੀ ਵਰਤੋਂ ਕਰਦੇ ਹਨ। ਪਰ ਜੇਕਰ ਰਸੋਈ ਵਿਚ ਵਰਤਿਆ ਜਾਣ ਵਾਲਾ ਮਿਕਸਰ ਗਰਾਈਂਡਰ ਕਿਸੇ ਕਾਰਨ ਖ਼ਰਾਬ ਹੋ ਜਾਵੇਗਾ ਤਾਂ ਕੀ ਹੋਵੇਗਾ?


ਇਸ ਲਈ ਮਿਕਸਰ ਗਰਾਈਂਡਰ ਨੂੰ ਸਮੇਂ ਸਿਰ ਸਰਵਿਸ ਕਰਵਾਉਂਦੇ ਰਹਿਣਾ ਚਾਹੀਦਾ ਹੈ। ਆਓ ਜਾਣਦੇ ਹਾਂ ਮਿਕਸਰ ਗ੍ਰਾਈਂਡਰ ਨੂੰ ਕਿਵੇਂ ਸਾਫ਼ ਤੇ ਠੀਕ ਰੱਖਣਾ ਹੈ।


ਮਿਕਸਰ ਗ੍ਰਾਈਂਡਰ ਅਕਸਰ ਰਸੋਈ ਵਿੱਚ ਵਰਤਿਆ ਜਾਂਦਾ ਹੈ। ਜੇਕਰ ਤੁਸੀਂ ਵੀ ਮਿਕਸਰ ਗ੍ਰਾਈਂਡਰ ਰਾਹੀਂ ਮਸਾਲੇ ਅਤੇ ਚਟਨੀ ਨੂੰ ਪੀਸਦੇ ਹੋ ਤਾਂ ਧਿਆਨ ਰੱਖੋ ਚਟਨੀ ਨੂੰ ਪੀਸਣ ਵੇਲੇ ਜੇਕਰ ਪਹਿਲਾਂ ਨਾਲੋਂ ਜ਼ਿਆਦਾ ਉੱਚੀ ਜਾਂ ਭਰੀ ਆਵਾਜ਼ ਕਰਦਾ ਹੈ ਤਾਂ ਤੁਰੰਤ ਮਕੈਨਿਕ ਨੂੰ ਦਿਖਾਓ ਅਤੇ ਇਸਦੀ ਸਰਵਿਸ ਕਰਵਾਓ।



ਦੱਸ ਦੇਈਏ ਕਿ ਜੇਕਰ ਤੁਸੀਂ ਮਿਕਸਰ ਗ੍ਰਾਈਂਡਰ ਵਿੱਚ ਸਮਰੱਥਾ ਤੋਂ ਵੱਧ ਪੀਸਦੇ ਹੋ, ਤਾਂ ਮਿਕਸਰ ਗ੍ਰਾਈਂਡਰ ਆਪਣੇ ਆਪ ਬੰਦ ਹੋ ਜਾਂਦਾ ਹੈ ਤਾਂ ਮਿਕਸਰ ਗ੍ਰਾਈਂਡਰ ਵਿੱਚ ਇੱਕ ਪਤਲੇ ਬਟਨ ਵਰਗੀ ਸੂਈ ਦਿੱਤੀ ਗਈ ਹੈ, ਇਸਨੂੰ ਦੁਬਾਰਾ ਦਬਾ ਕੇ ਤੁਸੀਂ ਮਿਕਸਰ ਗ੍ਰਾਈਂਡਰ ਦੀ ਵਰਤੋਂ ਕਰ ਸਕਦੇ ਹੋ, ਪਰ ਤੁਹਾਨੂੰ ਮਿਕਸਰ ਗ੍ਰਾਈਂਡਰ ਵਿੱਚ ਸਮਰੱਥਾ ਤੋਂ ਵੱਧ ਪੀਸਣਾ ਨਹੀਂ ਚਾਹੀਦਾ।


ਮਿਕਸਰ ਗ੍ਰਾਈਂਡਰ ਵਿੱਚ, ਮਸਾਲੇ ਅਤੇ ਚਟਨੀ ਪੀਸਣ ਲਈ ਵੱਖ-ਵੱਖ ਜਾਰਾਂ ਵਿੱਚ ਵੱਖਰੇ ਬਲੇਡ ਦਿੱਤੇ ਜਾਂਦੇ ਹਨ। ਜੋ ਤੁਹਾਨੂੰ ਸਮੇਂ-ਸਮੇਂ 'ਤੇ ਬਦਲਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਮਿਕਸਰ ਗ੍ਰਾਈਂਡਰ ਠੀਕ ਤਰ੍ਹਾਂ ਕੰਮ ਕਰਦਾ ਹੈ ਅਤੇ ਮਸਾਲੇ ਅਤੇ ਚਟਨੀ ਚੰਗੀ ਤਰ੍ਹਾਂ ਪੀਸੇ ਜਾਂਦੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Join Our Official Telegram Channel:
https://t.me/abpsanjhaofficial



ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ