Muhurat Deliveries: 22 ਜਨਵਰੀ 2024 ਨੂੰ ਅਯੁੱਧਿਆ 'ਚ ਰਾਮ ਮੰਦਰ ਦੀ ਮੂਰਤੀ ਦੀ ਸਥਾਪਨਾ ਕੀਤੀ ਜਾਵੇਗੀ। ਲੋਕ ਇਸ ਦਿਨ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਇਹ ਦਿਨ ਹਰ ਭਾਰਤੀ ਲਈ ਬਹੁਤ ਖਾਸ ਹੈ। ਅਜਿਹੇ 'ਚ ਇਸ ਨਾਲ ਜੁੜੀ ਇਕ ਖਬਰ ਆ ਰਹੀ ਹੈ ਕਿ ਗਰਭਵਤੀ ਔਰਤਾਂ (pregnant women) ਇਸ ਦਿਨ ਆਪਣੇ ਬੱਚੇ ਨੂੰ ਜਨਮ ਦੇਣਾ ਚਾਹੁੰਦੀਆਂ ਹਨ ਅਤੇ ਇਸ ਦੇ ਲਈ ਉਹ ਡਾਕਟਰ ਨੂੰ ਖਾਸ ਬੇਨਤੀ ਵੀ ਕਰ ਰਹੀਆਂ ਹਨ। ਪਰ ਹੁਣ ਇਸ ਪੂਰੀ ਖਬਰ 'ਤੇ ਡਾਕਟਰਾਂ ਨੇ ਆਪਣੀ ਰਾਏ ਦਿੱਤੀ ਹੈ।



ਦੇਸ਼ ਦੇ ਵੱਖ-ਵੱਖ ਰਾਜਾਂ ਦੇ ਡਾਕਟਰਾਂ ਨੇ ਕਿਹਾ ਹੈ ਕਿ ਸਾਨੂੰ ਅਜਿਹੀਆਂ ਕਈ ਬੇਨਤੀਆਂ ਪ੍ਰਾਪਤ ਹੋਈਆਂ ਹਨ, ਜਿਸ ਵਿੱਚ ਔਰਤਾਂ 22 ਜਨਵਰੀ ਨੂੰ ਸੀ-ਸੈਕਸ਼ਨ ਰਾਹੀਂ ਬੱਚੇ ਨੂੰ ਜਨਮ ਦੇਣਾ ਚਾਹੁੰਦੀਆਂ ਹਨ। ਪਰ ਅਸੀਂ ਇਸ ਕਿਸਮ ਦੀ ਡਿਲਿਵਰੀ ਨੂੰ ਉਚਿਤ ਨਹੀਂ ਸਮਝਦੇ। ਕੁੱਝ ਲੋਕ ਅਜਿਹੇ ਹੁੰਦੇ ਹਨ ਜੋ ਬੱਚੇ ਪੈਦਾ ਕਰਨਾ ਚਾਹੁੰਦੇ ਹਨ ਸਿਰਫ ਇੱਕ ਖਾਸ ਸਮੇਂ 'ਤੇ। ਪਰ ਅਸੀਂ ਡਾਕਟਰ ਹਾਂ ਅਤੇ ਡਾਕਟਰੀ ਵਿਗਿਆਨ ਅਨੁਸਾਰ ਕੰਮ ਕਰਦੇ ਹਾਂ। ਅਸੀਂ ਬੱਚੇ ਅਤੇ ਮਾਂ ਦੀ ਹਾਲਤ ਦੇਖ ਕੇ ਹੀ ਡਿਲੀਵਰੀ ਕਰਾਂਗੇ।


ਮੁੰਬਈ ਦੇ ਗਾਇਨੀਕੋਲੋਜਿਸਟ ਨਿਰੰਜਨ ਚਵਾਨ, ਡਾ. ਚੈਰੀ ਸ਼ਾਹ, ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਡਾਕਟਰਾਂ ਨੂੰ ਅਜਿਹੀਆਂ ਬੇਨਤੀਆਂ ਆਈਆਂ ਹਨ। ਜਿਸ ਵਿੱਚ ਗਰਭਵਤੀ ਔਰਤ ਦਾ ਪਰਿਵਾਰ ਚਾਹੁੰਦਾ ਹੈ ਕਿ ਬੱਚੇ ਦਾ ਜਨਮ 22 ਜਨਵਰੀ ਨੂੰ ਹੀ ਹੋਵੇ। ਦਿੱਲੀ ਦੀ ਸੀਨੀਅਰ ਡਾਕਟਰ ਰੁਚੀ ਟੰਡਨ ਦੇ ਅਨੁਸਾਰ, ਇੱਕ ਡਾਕਟਰ ਲਈ ਸਭ ਤੋਂ ਮਹੱਤਵਪੂਰਨ ਚੀਜ਼ ਹੈਲਦੀ ਡਿਲੀਵਰੀ ਹੁੰਦੀ ਹੈ ਜਿਸ ਵਿੱਚ ਮਾਂ ਅਤੇ ਬੱਚਾ ਦੋਵੇਂ ਸੁਰੱਖਿਅਤ ਰਹਿੰਦੇ ਹਨ।


ਹੋਰ ਪੜ੍ਹੋ: ਕੁੱਝ ਲੋਕਾਂ ਨੂੰ ਸਾਵਧਾਨੀ ਨਾਲ ਕਰਨਾ ਚਾਹੀਦੈ ਸਰ੍ਹੋਂ ਦੇ ਸਾਗ ਦਾ ਸੇਵਨ, ਨਹੀਂ ਤਾਂ ਪੈ ਸਕਦੇ ਨੇ ਲੈਣੇ ਦੇ ਦੇਣੇ


ਗਰਭਵਤੀ ਔਰਤਾਂ ਨੇ ਡਾਕਟਰਾਂ ਨੂੰ ਬੇਨਤੀ ਕੀਤੀ


ਜੀ.ਐਸ.ਵੀ.ਐਮ ਮੈਡੀਕਲ ਕਾਲਜ ਕਾਨਪੁਰ ਦੇ ਅਧੀਨ ਜਣੇਪਾ ਹਸਪਤਾਲ ਦੀ ਡਾਕਟਰ ਸੀਮਾ ਦਿਵੇਦੀ ਨੇ ਦੱਸਿਆ ਕਿ ਜਿਨ੍ਹਾਂ ਗਰਭਵਤੀ ਔਰਤਾਂ ਦਾ ਜਨਮ ਜਨਵਰੀ ਮਹੀਨੇ ਵਿੱਚ ਹੈ ਅਤੇ ਨਿਯਤ ਮਿਤੀ 22 ਜਨਵਰੀ ਦੇ ਆਸ-ਪਾਸ ਹੈ। ਡਾ. ਸੀਮਾ ਨੇ ਦੱਸਿਆ ਕਿ ਮਾਂ ਬਣਨ ਵਾਲੀਆਂ ਔਰਤਾਂ ਚਾਹੁੰਦੀਆਂ ਨੇ ਡਿਲੀਵਰੀ 22 ਤਰੀਕ ਨੂੰ ਹੋਵੇ। ਹੁਣ ਤੱਕ ਕਰੀਬ 13 ਤੋਂ 14 ਔਰਤਾਂ ਅਜਿਹੀ ਮੰਗ ਕਰ ਚੁੱਕੀਆਂ ਹਨ।


ਡਾ: ਸੀਮਾ ਦਿਵੇਦੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਔਰਤਾਂ ਆਪਣੇ ਬੱਚਿਆਂ ਦੇ ਜਨਮ ਲਈ ਇੱਕ ਖਾਸ ਸਮੇਂ ਲਈ ਬੇਨਤੀਆਂ ਕਰਦੀਆਂ ਰਹੀਆਂ ਹਨ ਪਰ 22 ਜਨਵਰੀ ਨੂੰ ਲੈ ਕੇ ਗਰਭਵਤੀ ਔਰਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਹਾਲਾਂਕਿ ਜਣੇਪੇ ਦਾ ਸਮਾਂ ਪੱਕਾ ਨਹੀਂ ਹੁੰਦਾ ਪਰ ਓਪਰੇਸ਼ਨ ਵਾਲੇ ਕੇਸਾਂ ਦੇ ਵਿੱਚ ਇਹ ਸੰਭਵ ਹੋ ਜਾਂਦਾ ਹੈ।  ਅਜਿਹੀ ਬੇਨਤੀ ਕਰਨ ਵਾਲੀਆਂ ਔਰਤਾਂ ਦੀ ਸਿਹਤ ਅਤੇ ਉਨ੍ਹਾਂ ਦੇ ਬੱਚੇ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਫੈਸਲਾ ਲਿਆ ਜਾਵੇਗਾ। ਇਸ ਖਾਸ ਦਿਨ 'ਤੇ ਡਿਲੀਵਰੀ ਦੀ ਮੰਗ ਨੂੰ ਧਿਆਨ 'ਚ ਰੱਖਦੇ ਹੋਏ ਤਿਆਰੀਆਂ ਵੀ ਕੀਤੀਆਂ ਗਈਆਂ ਹਨ।