Sarson de Saag Side effects: ਸਰਦੀਆਂ ਦੇ ਸ਼ੁਰੂ ਹੁੰਦੇ ਹੀ ਭਾਰਤੀ ਰਸੋਈਆਂ ਦੇ ਵਿੱਚ ਸਰ੍ਹੋਂ ਦੇ ਸਾਗ ਦੇ ਨਾਲ-ਨਾਲ ਮੱਕੀ ਦੀ ਰੋਟੀ ਦੀ ਮਹਿਕ ਛਾ ਜਾਂਦੀ ਹੈ। ਸਰ੍ਹੋਂ ਦੇ ਸਾਗ ਵਿੱਚ ਫਾਈਬਰ, ਪ੍ਰੋਟੀਨ, ਵਿਟਾਮਿਨ ਕੇ, ਮੈਂਗਨੀਜ਼, ਕੈਲਸ਼ੀਅਮ, ਵਿਟਾਮਿਨ ਬੀ6, ਵਿਟਾਮਿਨ ਸੀ ਅਤੇ ਹੋਰ ਬਹੁਤ ਸਾਰੇ ਪੌਸ਼ਟਿਕ ਤੱਤ ਦੇ ਨਾਲ ਬਹੁਤ ਸਾਰੇ ਫਿਨੋਲ ਅਤੇ ਫਲੇਵੋਨੋਇਡ ਹੁੰਦੇ ਹਨ। ਇਹੀ ਕਾਰਨ ਹੈ ਕਿ ਸਰ੍ਹੋਂ ਦਾ ਸਾਗ ਨਾ ਸਿਰਫ ਖਾਣ 'ਚ ਸਵਾਦਿਸ਼ਟ ਹੁੰਦਾ ਹੈ ਸਗੋਂ ਸਿਹਤ ਲਈ ਵੀ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ। ਸਿਹਤ ਲਈ ਇੰਨਾ ਫਾਇਦੇਮੰਦ ਹੋਣ ਦੇ ਬਾਵਜੂਦ ਕੀ ਤੁਸੀਂ ਜਾਣਦੇ ਹੋ ਕਿ ਕੁੱਝ ਲੋਕਾਂ ਨੂੰ ਸਰ੍ਹੋਂ ਦਾ ਸਾਗ ਖਾਣ ਦੀ ਮਨਾਹੀ ਹੁੰਦੀ ਹੈ। ਇਸ ਦਾ ਜ਼ਿਆਦਾ ਮਾਤਰਾ 'ਚ ਸੇਵਨ ਕਰਨ ਉਨ੍ਹਾਂ ਦੇ ਲਈ ਭਾਰੀ ਪੈ ਸਕਦਾ ਹੈ ਅਤੇ ਕਈ ਸਿਹਤ ਸੰਬੰਧੀ ਸਮੱਸਿਆਵਾਂ ਪੈਂਦਾ ਹੋ ਸਕਦੀਆਂ ਹਨ। ਆਓ ਜਾਂਦੇ ਹਾਂ ਕਿਹੜੇ ਲੋਕਾਂ ਨੇ ਜਿਨ੍ਹਾਂ ਨੂੰ ਸਾਗ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ....



ਹੋਰ ਪੜ੍ਹੋ ; ਕਰੇਲੇ ਦੀ ਕੜਵਾਹਟ ਦੂਰ ਕਰਨ ਲਈ ਅਪਣਾਓ ਇਹ ਖ਼ਾਸ ਟਿਪਸ, ਬੱਚੇ ਤੋਂ ਲੈ ਕੇ ਵੱਡੇ ਸਭ ਸ਼ੌਕ ਨਾਲ ਖਾਉਣਗੇ


ਪੇਟ ਸੰਬੰਧੀ ਸਮੱਸਿਆਵਾਂ- ਜੇਕਰ ਤੁਸੀਂ ਪਹਿਲਾਂ ਹੀ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਪੀੜਤ ਹੋ ਤਾਂ ਸਰ੍ਹੋਂ ਦੇ ਸਾਗ ਦਾ ਸੇਵਨ ਕਰਨ ਤੋਂ ਬਚੋ। ਸਰ੍ਹੋਂ ਦਾ ਸਾਗ ਪੱਚਣ ਵਿੱਚ ਭਾਰੀ ਹੁੰਦਾ ਹੈ, ਜਿਸ ਨਾਲ ਬਦਹਜ਼ਮੀ, ਪੇਟ ਫੁੱਲਣਾ, ਗੈਸ ਦੀ ਸਮੱਸਿਆ ਹੋ ਸਕਦੀ ਹੈ।


ਬਲੱਡ ਪ੍ਰੈਸ਼ਰ ਦੀ ਸਮੱਸਿਆ- ਸਰ੍ਹੋਂ ਦਾ ਸਾਗ ਬਣਾਉਂਦੇ ਸਮੇਂ ਲੋਕ ਇਸ ਵਿਚ ਘਿਓ ਅਤੇ ਮੱਖਣ ਦੀ ਭਰਪੂਰ ਵਰਤੋਂ ਕਰਦੇ ਹਨ। ਅਜਿਹੇ 'ਚ ਜੇਕਰ ਤੁਸੀਂ ਪਹਿਲਾਂ ਹੀ ਬਲੱਡ ਪ੍ਰੈਸ਼ਰ ਜਾਂ ਕੋਲੈਸਟ੍ਰੋਲ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਸਰ੍ਹੋਂ ਦੇ ਸਾਗ ਦਾ ਸੇਵਨ ਸੋਚ-ਸਮਝ ਕੇ ਕਰੋ।


ਦਿਲ ਦੇ ਮਰੀਜ਼- ਦਿਲ ਦੇ ਰੋਗੀਆਂ ਨੂੰ ਵੀ ਸਰ੍ਹੋਂ ਦੇ ਸਾਗ ਦਾ ਸੇਵਨ ਨਹੀਂ ਕਰਨਾ ਚਾਹੀਦਾ। ਸਰ੍ਹੋਂ ਦੇ ਸਾਗ ਵਿੱਚ ਵਿਟਾਮਿਨ ਕੇ ਪਾਇਆ ਜਾਂਦਾ ਹੈ। ਇਹ ਵਿਟਾਮਿਨ ਖੂਨ ਦੇ ਜੰਮਣ ਵਿੱਚ ਮਦਦ ਕਰਦਾ ਹੈ ਅਤੇ ਇਸ ਨਾਲ ਦਿਲ ਦੀ ਸਿਹਤ ਨੂੰ ਖਤਰਾ ਹੋ ਸਕਦਾ ਹੈ।


ਐਲਰਜੀ ਦੀ ਸਮੱਸਿਆ- ਸਰ੍ਹੋਂ ਦੇ ਸਾਗ ਦਾ ਸੇਵਨ ਕਰਨ ਨਾਲ ਕਈ ਲੋਕਾਂ ਨੂੰ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ। ਇਸ ਦੇ ਜ਼ਿਆਦਾ ਸੇਵਨ ਨਾਲ ਉਨ੍ਹਾਂ ਨੂੰ ਚਮੜੀ 'ਤੇ ਧੱਫੜ ਅਤੇ ਖਾਰਸ਼ ਦੀ ਸਮੱਸਿਆ ਹੋ ਸਕਦੀ ਹੈ।


ਪੱਥਰੀ ਦੀ ਸਮੱਸਿਆ- ਜਿਨ੍ਹਾਂ ਲੋਕਾਂ ਨੂੰ ਪੱਥਰੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਸਰ੍ਹੋਂ ਦਾ ਸਾਗ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਪੱਥਰੀ ਕਾਰਨ ਹੋਣ ਵਾਲਾ ਦਰਦ ਵਧ ਸਕਦਾ ਹੈ। ਜੇਕਰ ਤੁਸੀਂ ਅਕਸਰ ਐਸੀਡਿਟੀ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਤੁਹਾਨੂੰ ਇਸ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ। ਇਸ ਵਿੱਚ ਮੌਜੂਦ ਫਾਈਬਰ ਤੁਹਾਡੀ ਐਸੀਡਿਟੀ ਨੂੰ ਹੋਰ ਵੀ ਵਧਾ ਸਕਦਾ ਹੈ।