Remove bitterness of bitter gourd: ਸ਼ੂਗਰ ਨੂੰ ਕੰਟਰੋਲ ਕਰਨ ਤੋਂ ਲੈ ਕੇ ਖੂਨ ਨੂੰ ਸ਼ੁੱਧ ਕਰਨ ਤੱਕ ਕਰੇਲੇ ਦੇ ਸੇਵਨ ਨਾਲ ਵਿਅਕਤੀ ਨੂੰ ਕਈ ਫਾਇਦੇ ਹੁੰਦੇ ਹਨ। ਸਿਹਤ ਲਈ ਇੰਨਾ ਫਾਇਦੇਮੰਦ ਹੋਣ ਦੇ ਬਾਵਜੂਦ ਵੀ ਇਸ ਦੇ ਕੌੜੇ ਹੋਣ ਕਾਰਨ ਕਈ ਘਰਾਂ ਵਿਚ ਲੋਕ ਕਰੇਲੇ ਦੀ ਸਬਜ਼ੀ ਖਾਣ ਤੋਂ ਪਰਹੇਜ਼ ਕਰਦੇ ਹਨ। ਜੇਕਰ ਤੁਹਾਡੇ ਪਰਿਵਾਰ ਦੇ ਮੈਂਬਰ ਕਰੇਲੇ ਨੂੰ ਇਸ ਦੇ ਕੌੜੇ ਸਵਾਦ ਕਾਰਨ ਖਾਣ ਤੋਂ ਇਨਕਾਰ ਕਰਦੇ ਹਨ, ਤਾਂ ਇਹ ਘਰੇਲੂ ਟਿਪਸ ਤੁਹਾਡੀ ਮਦਦ ਕਰ ਸਕਦੇ ਹਨ। ਇਨ੍ਹਾਂ ਟਿਪਸ ਨੂੰ ਅਜ਼ਮਾ ਕੇ ਤੁਸੀਂ ਕਰੇਲੇ ਦੀ ਕੜਵਾਹਟ ਨੂੰ ਆਸਾਨੀ ਨਾਲ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ....



ਲੂਣ- ਕਰੇਲੇ ਦੀ ਕੁੜੱਤਣ ਨੂੰ ਦੂਰ ਕਰਨ ਲਈ ਸਭ ਤੋਂ ਪਹਿਲਾਂ ਕਰੇਲਿਆਂ ਨੂੰ ਕੱਟ ਕੇ ਉਸ 'ਤੇ ਨਮਕ ਛਿੜਕੋ ਅਤੇ 20 ਮਿੰਟ ਲਈ ਇਕ ਪਾਸੇ ਰੱਖ ਦਿਓ। ਕਰੇਲਿਆਂ 'ਤੇ ਨਮਕ ਲਗਾ ਕੇ ਛੱਡਣ ਨਾਲ ਇਸ ਦਾ ਸਾਰਾ ਕੌੜਾ ਰਸ ਦੂਰ ਹੋ ਜਾਂਦਾ ਹੈ। 20 ਮਿੰਟਾਂ ਬਾਅਦ, ਤੁਸੀਂ ਕਰੇਲੇ ਨੂੰ ਨਿਚੋੜ ਕੇ ਸਬਜ਼ੀ ਬਣਾ ਸਕਦੇ ਹੋ। ਕਰੇਲੇ ਦਾ ਸੁਆਦ ਕੌੜਾ ਨਹੀਂ ਹੋਵੇਗਾ।


ਬਲਾਂਚਿੰਗ-ਕਰੇਲੇ ਦੀ ਕੁੜੱਤਣ ਨੂੰ ਦੂਰ ਕਰਨ ਲਈ ਤੁਸੀਂ ਬਲਾਂਚਿੰਗ ਦਾ ਤਰੀਕਾ ਵੀ ਅਜ਼ਮਾ ਸਕਦੇ ਹੋ। ਇਸ ਦੇ ਲਈ ਸਭ ਤੋਂ ਪਹਿਲਾਂ ਕਿਸੇ ਭਾਂਡੇ 'ਚ ਪਾਣੀ ਉਬਾਲ ਲਓ, ਉਸ 'ਚ ਕੱਟੇ ਹੋਏ ਕਰੇਲੇ ਪਾਓ ਅਤੇ 5 ਮਿੰਟ ਤੱਕ ਉਬਾਲ ਲਓ। ਹੁਣ ਇੱਕ ਬਰਤਨ 'ਚ ਕਰੇਲੇ ਪਾ ਕੇ ਉਸ 'ਤੇ ਬਰਫ ਦੇ ਟੁਕੜੇ ਪਾ ਦਿਓ। ਇਸ ਤੋਂ ਬਾਅਦ ਕਰੇਲਿਆਂ ਦਾ ਪਾਣੀ ਕੱਢ ਲਓ ਅਤੇ ਸਬਜ਼ੀ ਤਿਆਰ ਕਰ ਲਓ।


ਨਿੰਬੂ- ਕਰੇਲੇ ਦੀ ਕੁੜੱਤਣ ਨੂੰ ਦੂਰ ਕਰਨ ਲਈ, ਪਹਿਲਾਂ ਕਰੇਲਿਆਂ ਨੂੰ ਟੁਕੜਿਆਂ ਵਿੱਚ ਕੱਟੋ ਅਤੇ ਨਿੰਬੂ ਦੇ ਰਸ ਵਿੱਚ 15 ਤੋਂ 20 ਮਿੰਟ ਲਈ ਰੱਖੋ। ਨਿੰਬੂ ਦੇ ਰਸ ਦਾ ਖਟਾਸ ਕਰੇਲੇ ਦੀ ਕੁੜੱਤਣ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਸਬਜ਼ੀ ਬਣਾਉਣ ਤੋਂ ਪਹਿਲਾਂ ਕਰੇਲੇ ਨੂੰ ਸਾਫ਼ ਪਾਣੀ ਨਾਲ ਧੋ ਲਓ।


ਹੋਰ ਪੜ੍ਹੋ : ਚਾਹ ਪੀਣ ਵਾਲਿਆਂ ਲਈ ਚੰਗੀ ਖਬਰ! ਚਾਹ ਨੇ ਹਾਸਿਲ ਕੀਤਾ ਇਹ ਮੁਕਾਮ, ਨਾ ਪੀਣ ਵਾਲੇ ਪ੍ਰੇਸ਼ਾਨ!


ਇਮਲੀ- ਕਰੇਲੇ ਦੀ ਕੁੜੱਤਣ ਨੂੰ ਦੂਰ ਕਰਨ ਲਈ ਇਮਲੀ ਦੇ ਗੁੱਦੇ ਅਤੇ ਪਾਣੀ ਦਾ ਘੋਲ ਤਿਆਰ ਕਰੋ ਅਤੇ ਕੱਟੇ ਹੋਏ ਕਰੇਲਿਆਂ ਨੂੰ ਅੱਧੇ ਘੰਟੇ ਲਈ ਇਸ ਵਿੱਚ ਭਿਓ ਦਿਓ। ਇਮਲੀ ਦੀ ਖਟਾਸ ਕਰੇਲੇ ਦੀ ਕੁੜੱਤਣ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ। ਸਬਜ਼ੀ ਬਣਾਉਣ ਤੋਂ ਪਹਿਲਾਂ ਕਰੇਲੇ ਨੂੰ ਇਮਲੀ ਦੇ ਪਾਣੀ 'ਚੋਂ ਕੱਢ ਕੇ ਸਾਫ਼ ਪਾਣੀ ਨਾਲ ਧੋ ਲਓ। ਅਜਿਹਾ ਕਰਨ ਨਾਲ ਤੁਹਾਡੀ ਸਬਜ਼ੀ ਬਹੁਤ ਸਵਾਦਿਸ਼ਟ ਬਣ ਜਾਵੇਗੀ।