Masala Chai world 2nd best non alcoholic beverage: ਭਾਰਤ ਵਿੱਚ ਚਾਹ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ ਜਿਸ ਕਰਕੇ ਸਵੇਰੇ-ਸਵੇਰੇ ਤੁਹਾਨੂੰ ਹਰ ਘਰ ਵਿੱਚ ਇਸ ਦੀ ਮਹਿਕ ਮਿਲ ਜਾਵੇਗੀ। ਚਾਹ ਪੀਣ ਵਾਲਿਆਂ ਲਈ ਇੱਕ ਚੰਗੀ ਖਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਚਾਹ ਨੂੰ ਨਾ ਕਰਨ ਵਾਲੇ ਕੁਝ ਉਦਾਸ ਹੋ ਸਕਦੇ ਹਨ। ਮਸਾਲਾ ਚਾਹ ਦੁਨੀਆ ਦਾ ਦੂਜਾ ਸਭ ਤੋਂ ਵਧੀਆ ਨਾਨ-ਅਲਕੋਹਲਿਕ (non alcoholic beverage) ਪੀਣ ਵਾਲਾ ਪਦਾਰਥ ਬਣ ਗਿਆ ਹੈ।


ਜੀ ਹਾਂ, ਤੁਸੀਂ ਇਸ ਨੂੰ ਸਹੀ ਪੜ੍ਹਿਆ ਹੈ। ਚਾਹ ਪੀਣ ਵਾਲਿਆਂ ਲਈ ਇਸ ਤੋਂ ਚੰਗੀ ਖ਼ਬਰ ਕੀ ਹੋ ਸਕਦੀ ਹੈ? ਵੈਸੇ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਚਾਹ ਨੰਬਰ 1 'ਤੇ ਹੈ। ਚਾਹ ਸਿਰਫ਼ ਇੱਕ ਪੀਣ ਵਾਲੀ ਚੀਜ਼ ਹੀ ਨਹੀਂ ਹੈ ਬਲਕਿ ਇਹ ਭਾਰਤੀਆਂ ਲਈ ਇੱਕ ਭਾਵਨਾ ਵੀ ਹੈ। ਮੌਸਮ ਚੰਗਾ ਹੋਵੇ, ਭਾਵੇ ਘਰ ਵਿੱਚ ਮਹਿਮਾਨ ਆਏ ਹੋਣ, ਕੋਈ ਬਿਮਾਰ ਹੋਵੇ, ਦਫਤਰ ਵਿੱਚ ਕੰਮ ਦੌਰਾਨ, ਦੋਸਤਾਂ ਨਾਲ ਸੜਕ ਦੇ ਕਿਨਾਰੇ, ਇੱਥੋਂ ਤੱਕ ਕਿ ਦਿਨ ਦੀ ਸ਼ੁਰੂਆਤ ਵੀ ਚਾਹ ਦੇ ਨਾਲ ਹੀ ਹੁੰਦੀ ਹੈ। ਜੇਕਰ ਤੁਸੀਂ ਸਵੇਰੇ ਇੱਕ ਕੱਪ ਗਰਮ ਚਾਹ ਪੀਂਦੇ ਹੋ ਤਾਂ ਸਾਰਾ ਦਿਨ ਵਧੀਆ ਲੰਘਦਾ ਹੈ।



ਅਸਲ ਵਿੱਚ ਹਾਲ ਹੀ ਵਿੱਚ TasteAtlas ਜੋ ਸੰਸਾਰ ਭਰ ਦੇ ਰਵਾਇਤੀ ਪਕਵਾਨਾਂ, ਸਥਾਨਕ ਸਮੱਗਰੀਆਂ ਤੇ ਪ੍ਰਮਾਣਿਕ ​​ਰੈਸਟੋਰੈਂਟਾਂ ਦਾ ਇੱਕ ਐਨਸਾਈਕਲੋਪੀਡੀਆ ਹੈ। ਇਸ ਨੇ ਦੁਨੀਆ ਦੇ ਸਭ ਤੋਂ ਵਧੀਆ ਗੈਰ-ਸ਼ਰਾਬ ਪੀਣ ਵਾਲੇ ਪਦਾਰਥਾਂ ਦੀ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਮਸਾਲਾ ਚਾਹ ਨੂੰ ਦੂਜੇ ਸਥਾਨ 'ਤੇ ਰੱਖਿਆ ਗਿਆ ਹੈ।


Aguas Frescas ਮੈਕਸੀਕੋ ਦਾ ਨੰਬਰ 1 ਡਰਿੰਕ


ਇਸ ਸੂਚੀ 'ਚ ਮੈਕਸੀਕੋ ਦੇ ਐਗੁਆਸ ਫਰੇਸਕਾਸ ਨੂੰ ਪਹਿਲੇ ਸਥਾਨ 'ਤੇ ਰੱਖਿਆ ਗਿਆ ਹੈ। ਇਹ ਇੱਕ ਅਜਿਹਾ ਡਰਿੰਕ ਹੈ ਜੋ ਫਲਾਂ, ਖੀਰੇ, ਫੁੱਲਾਂ, ਬੀਜਾਂ ਤੇ ਅਨਾਜਾਂ ਨੂੰ ਚੀਨੀ ਤੇ ਪਾਣੀ ਵਿੱਚ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ।


ਕੰਪਨੀ ਦੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਕਿਹਾ ਗਿਆ ਹੈ ਕਿ 'ਮਸਾਲਾ ਚਾਹ ਭਾਰਤ ਤੋਂ ਪੈਦਾ ਹੋਣ ਵਾਲੀ ਇੱਕ ਖੁਸ਼ਬੂਦਾਰ ਡਰਿੰਕ ਹੈ, ਜਿਸ ਨੂੰ ਮਿੱਠੀ ਕਾਲੀ ਚਾਹ ਵਿੱਚ ਦੁੱਧ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ। ਇਸ ਨੂੰ ਇਲਾਇਚੀ, ਅਦਰਕ, ਲੌਂਗ, ਦਾਲਚੀਨੀ ਅਤੇ ਕਾਲੀ ਮਿਰਚ ਮਿਲਾ ਕੇ ਮਸਾਲੇਦਾਰ ਬਣਾਇਆ ਜਾਂਦਾ ਹੈ'।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।