Ayodhya Ram Mandir : ਅਯੁੱਧਿਆ 'ਚ ਰਾਮ ਮੰਦਰ ਦੇ ਪਾਵਨ ਅਸਥਾਨ 'ਚੋਂ ਭਗਵਾਨ ਰਾਮ ਦੀ ਬਾਲ ਸਰੂਪ ਮੂਰਤੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਹਾਲਾਂਕਿ ਮੂਰਤੀ ਅਜੇ ਵੀ ਢੱਕੀ ਹੋਈ ਹੈ। 



22 ਜਨਵਰੀ 2024 ਦਾ ਦਿਨ ਹਰ ਰਾਮ ਭਗਤ ਲਈ ਬਹੁਤ ਮਹੱਤਵਪੂਰਨ ਹੈ। ਇਸ ਦਿਨ ਵੈਦਿਕ ਪਰੰਪਰਾ ਅਨੁਸਾਰ ਰਾਮ ਮੰਦਿਰ ਵਿੱਚ ਰਾਮਲਲਾ ਦੀ ਪਵਿੱਤਰ ਰਸਮ ਹੋਵੇਗੀ। ਰਾਮ ਮੰਦਰ ਨੂੰ ਲੈ ਕੇ ਹਰ ਪਾਸੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ। ਰਾਮ ਮੰਦਰ 'ਚ 22 ਜਨਵਰੀ ਨੂੰ ਪਵਿੱਤਰ ਹੋਣ ਵਾਲੀ ਰਾਮ ਲੱਲਾ ਦੀ ਮੂਰਤੀ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਹਾਲਾਂਕਿ, ਰਾਮ ਲੱਲਾ ਦੀ ਜੋ ਤਸਵੀਰ ਸਾਹਮਣੇ ਆਈ ਹੈ, ਜਿਸ ਵਿਚ ਉਨ੍ਹਾਂ ਦਾ ਚਿਹਰਾ ਅਤੇ ਹੱਥ ਪੀਲੇ ਰੰਗ ਦੇ ਕੱਪੜਿਆਂ ਨਾਲ ਢੱਕੇ ਹੋਏ ਹਨ ਅਤੇ ਉਹਨਾਂ ਦਾ ਸਰੀਰ ਚਿੱਟੇ ਰੰਗ ਦੇ ਕੱਪੜਿਆਂ ਨਾਲ ਢੱਕਿਆ ਹੋਇਆ ਹੈ। ਇਹ ਤਸਵੀਰ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਸ਼ੇਅਰ ਹੋ ਰਹੀ ਹੈ।





ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।