Food Tricks: ਕਈ ਵਾਰ ਭੋਜਨ ਜ਼ਿਆਦਾ ਮਸਾਲੇਦਾਰ ਬਣ ਜਾਂਦਾ ਹੈ। ਭਾਵ ਨਮਕ-ਮਿਰਚ ਲੋੜ ਨਾਲੋਂ ਜ਼ਿਆਦਾ ਪੈ ਜਾਂਦੀ ਹੈ। ਉਂਝ ਹਰੀ ਮਿਰਚ ਜ਼ਿਆਦਾ ਪੈ ਜਾਂ ਤਾਂ ਕੋਈ ਵੱਡੀ ਸਮੱਸਿਆ ਨਹੀਂ ਹੁੰਦੀ ਪਰ ਜੇਕਰ ਖਾਣੇ 'ਚ ਲਾਲ ਮਿਰਚ ਜ਼ਿਆਦਾ ਪੈ ਜਾਵੇ ਤਾਂ ਸਮੱਸਿਆ ਵਧ ਜਾਂਦੀ ਹੈ। ਇੱਥੋਂ ਤੱਕ ਕਿ ਜ਼ਿਆਦਾ ਲਾਲ ਮਿਰਚ ਕਾਰਨ ਭੋਜਨ ਸੁੱਟਣਾ ਵੀ ਪੈ ਜਾਂਦਾ ਹੈ।


ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਏ ਤਾਂ ਅਸੀਂ ਤੁਹਾਨੂੰ ਇਸ ਤਿੱਖੇਪਣ ਨੂੰ ਘੱਟ ਕਰਨ ਦੇ ਕੁਝ ਉਪਾਅ ਦੱਸਣ ਜਾ ਰਹੇ ਹਾਂ। ਤੁਸੀਂ ਕੁਝ ਚੀਜ਼ਾਂ ਦੀ ਵਰਤੋਂ ਕਰਕੇ ਇਸ ਤਿੱਖੇਪਂ ਨੂੰ ਘਟਾ ਸਕਦੇ ਹੋ। ਇਸ ਨਾਲ ਭੋਜਨ ਨਾਰਮਨ ਹੋ ਜਾਏਗਾ ਤੇ ਬੱਚਿਆਂ ਤੱਕ ਸਵਾਦ ਨਾਲ ਖਾ ਸਕਣਗੇ।


ਟਮਾਟਰ ਦਾ ਪੇਸਟ ਸ਼ਾਮਲ ਕਰੋ
ਕਈ ਵਾਰ ਗਲਤੀ ਨਾਲ ਸਬਜ਼ੀਆਂ ਵਿੱਚ ਲਾਲ ਮਿਰਚ ਬਹੁਤ ਜ਼ਿਆਦਾ ਪੈ ਜਾਂਦੀ ਹੈ। ਅਜਿਹੇ 'ਚ ਤੁਸੀਂ ਤੁਰੰਤ ਟਮਾਟਰ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਤੁਹਾਨੂੰ ਇੱਕ ਪੈਨ ਵਿੱਚ ਹਲਕਾ ਤੇਲ ਗਰਮ ਕਰਨਾ ਹੋਵੇਗਾ ਤੇ ਇਸ ਵਿੱਚ ਟਮਾਟਰ ਦੀ ਪੇਸਟ ਨੂੰ ਚੰਗੀ ਤਰ੍ਹਾਂ ਫ੍ਰਾਈ ਕਰਨਾ ਹੋਵੇਗਾ। ਜਦੋਂ ਇਹ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਇਸ ਵਿੱਚ ਸਬਜ਼ੀਆਂ ਪਾ ਦਿਓ। ਇਸ ਨਾਲ ਮਿਰਚ ਦਾ ਸਵਾਦ ਘੱਟ ਜਾਵੇਗਾ।


ਦੇਸੀ ਘਿਓ
ਦੇਸੀ ਘਿਓ ਹਰ ਘਰ ਵਿੱਚ ਪਿਆ ਹੁੰਦਾ ਹੈ। ਅਜਿਹੇ 'ਚ ਜੇਕਰ ਤੁਹਾਡੀ ਸਬਜ਼ੀ 'ਚ ਲਾਲ ਮਿਰਚ ਜ਼ਿਆਦਾ ਹੋ ਜਾਏ ਤਾਂ ਤੁਸੀਂ ਦੇਸੀ ਘਿਓ ਮਿਲਾ ਕੇ ਇਸ ਦਾ ਸਵਾਦ ਵਧਾ ਸਕਦੇ ਹੋ। ਦੇਸੀ ਘਿਓ ਮਿਰਚ ਦਾ ਤਿੱਖਾਪਣ ਘੱਟ ਕਰ ਦੇਵੇਗਾ।


ਕਰੀਮ
ਹਰ ਭਾਰਤੀ ਘਰ ਦੇ ਫਰਿੱਜ 'ਚ ਕ੍ਰੀਮ ਪਈ ਹੀ ਹੁੰਦੀ ਹੈ। ਅਜਿਹੇ 'ਚ ਜੇਕਰ ਤੁਹਾਡੀ ਸਬਜ਼ੀ ਬਹੁਤ ਜ਼ਿਆਦਾ ਮਸਾਲੇਦਾਰ ਬਣ ਜਾਏ ਤਾਂ ਇਸ 'ਚ ਕਰੀਮ ਮਿਲਾ ਕੇ ਹਲਕਾ ਜਿਹਾ ਪਕਾਓ। ਇਸ ਨਾਲ ਸਬਜ਼ੀਆਂ ਦਾ ਤਿੱਖਾਪਣ ਘੱਟ ਹੋ ਜਾਵੇਗਾ।


ਆਟਾ ਜਾਂ ਵੇਸਣ
ਤੁਸੀਂ ਇਸ ਵਿੱਚ ਤਿੰਨ ਤੋਂ ਚਾਰ ਚਮਚ ਆਟਾ ਜਾਂ ਵੇਸਣ ਮਿਲਾ ਕੇ ਮਿਰਚ ਜਾਂ ਨਮਕ ਨੂੰ ਬੈਲੰਸ ਕਰ ਸਕਦੇ ਹੋ। ਜੇਕਰ ਸਬਜ਼ੀ 'ਚ ਪਾਣੀ ਜ਼ਿਆਦਾ ਹੈ ਤਾਂ ਵੀ ਤੁਸੀਂ ਆਟਾ ਜਾਂ ਵੇਸਣ ਮਿਲਾ ਕੇ ਠੀਕ ਕਰ ਸਕਦੇ ਹੋ।


ਦੁੱਧ
ਦੁੱਧ ਮਿਲਾ ਕੇ ਵੀ ਸਬਜ਼ੀ ਦੇ ਮਸਾਲੇ ਨੂੰ ਬੈਲੰਸ ਕੀਤਾ ਜਾ ਸਕਦਾ ਹੈ। ਦੁੱਧ ਸਬਜ਼ੀ ਦਾ ਸਵਾਦ ਵੀ ਵਧਾ ਦੇਵੇਗਾ।