ਨਵੀਂ ਦਿੱਲੀ: ਡਿਜੀਟਲ ਦੁਨੀਆ 'ਚ ਸੰਗੀਤ ਸੁਣਨਾ ਬਹੁਤ ਆਸਾਨ ਹੈ। ਤੁਸੀਂ ਕਿਸੇ ਵੀ ਵੈੱਬਸਾਈਟ 'ਤੇ ਜਾ ਕੇ ਆਪਣੇ ਪਸੰਦੀਦਾ ਗੀਤ ਸੁਣ ਸਕਦੇ ਹੋ। ਇਸ ਨੂੰ ਕਾਪੀ ਕਰਨਾ ਆਸਾਨ ਹੈ। ਸੰਗੀਤ ਦੇ ਇਹ ਅਜਿਹੇ ਮਾਧਿਅਮ ਨੇ ਜਿਨ੍ਹਾਂ 'ਚ ਕਿਸੇ ਤਰ੍ਹਾਂ ਦੇ ਤੱਤ ਤਾਂ ਨਹੀਂ ਇਸਤੇਮਾਲ ਹੁੰਦੇ, ਪਰ ਇਹ ਵਾਤਾਵਰਨ ਲਈ ਨੁਕਸਾਨਦਾਇਕ ਸਾਬਤ ਹੋ ਰਹੇ ਹਨ। ਜੋ ਇਲੈਕਟ੍ਰਾਨਿਕ ਫਾਈਲ ਤੁਸੀਂ ਡਾਉਨਲੋਡ ਕਰਦੇ ਹੋ ਜਾਂ ਸਿੱਧਾ ਸਟ੍ਰੀਮ ਕਰਦੇ ਹੋ, ਉਨ੍ਹਾਂ ਨੂੰ ਕਿਸੇ ਸਰਵਰ 'ਚ ਸੁਰੱਖਿਅਤ ਰੱਖਿਆ ਜਾਂਦਾ ਹੈ। ਇਨ੍ਹਾਂ ਸਰਵਰਾਂ ਨੂੰ ਠੰਢਾ ਕਰਨ 'ਚ ਬਹੁਤ ਬਿਜਲੀ ਖਰਚ ਹੁੰਦੀ ਹੈ।


ਵਾਈ-ਫਾਈ ਦੀ ਵਰਤੋਂ ਹੁੰਦੀ ਹੈ ਤੇ ਮੋਬਾਈਲ ਜਾਂ ਪਲੇਅਰ ਵਰਗੀਆਂ ਇਲੈਕਟ੍ਰਾਨਿਕ ਚੀਜ਼ਾਂ ਦਾ ਇਸਤੇਮਾਲ ਹੁੰਦਾ ਹੈ। ਤੁਸੀਂ ਜਿਨ੍ਹੀ ਵਾਰ ਗਾਣਾ ਸਟ੍ਰੀਮ ਕਰਦੇ ਹੋ, ਉਨੀਂ ਵਾਰ ਇਹ ਪ੍ਰਕਿਰਆ ਦੋਹਰਾਈ ਜਾਂਦੀ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਇਸ 'ਤੇ ਬਹੁਤ ਬਿਜਲੀ ਜ਼ਿਆਦਾ ਖਰਚ ਹੁੰਦੀ ਹੈ। ਇਸ ਦੇ ਮੁਕਾਬਲੇ ਕੋਈ ਰਿਕਾਰਡ, ਸੀਡੀ ਜਾਂ ਕੈਸੇਟ ਇੱਕ ਵਾਰ ਖਰੀਦਣ ਤੋਂ ਬਾਅਦ ਵਾਰ-ਵਾਰ ਬਜਾਇਆ ਜਾ ਸਕਦਾ ਹੈ। ਇਸ ਨੂੰ ਸਿਰਫ ਚਲਾਉਣ 'ਚ ਹੀ ਬਿਜਲੀ ਖਰਚ ਹੁੰਦੀ ਹੈ।


ਜੇਕਰ ਕਿਸੇ ਹਾਈ-ਫਾਈ ਸਾਊਂਡ ਸਿਸਟਮ 'ਤੇ ਤੁਸੀਂ ਪਲੈਅਰ ਚਲਾਉਂਦੇ ਹੋ ਤਾਂ ਉਸ 'ਚ 107 ਕਿਲੋਵਾਟ ਬਿਜਲੀ ਸਾਲ ਭਰ 'ਚ ਖਰਚ ਹੁੰਦੀ ਹੈ। ਉੱਥੇ ਹੀ ਸੀਡੀ ਚਲਾਉਣ 'ਚ 3417 ਕਿਲੋਵਾਟ ਬਿਜਲੀ ਲਗਦੀ ਹੈ। ਹੁਣ ਤੁਹਾਡੇ ਸਾਹਮਣੇ ਦੋਨੋਂ ਹੀ ਵਿਕਲਪ ਹਨ। ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕੁਦਰਤ ਦੀ ਸਾਂਭ-ਸੰਭਾਲ ਲਈ ਕਿਹੜਾ ਤਰੀਕਾ ਅਪਨਾਉਣਾ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904