ਨਵੀਂ ਦਿੱਲੀ: ਮੈਸੇਜਿੰਗ ਸਰਵਿਸ ਵਟਸਐਪ 1 ਫਰਵਰੀ ਤੋਂ ਹੁਣ ਲੱਖਾਂ ਸਮਾਰਟਫੋਨਸ 'ਤੇ ਕੰਮ ਕਰਨਾ ਬੰਦ ਹੋ ਗਿਆ ਹੈ। Android ਤੇ iPhone ਜੋ ਸਿਰਫ ਪੁਰਾਣੇ ਓਪਰੇਟਿੰਗ ਸਿਸਟਮ ਦਾ ਸਮਰਥਨ ਕਰਦੇ ਹਨ, ਉਹ ਹੁਣ ਫੇਸਬੁੱਕ ਦੀ ਮਾਲਕੀਅਤ ਵਾਲੇ ਐਪ ਨੂੰ ਨਹੀਂ ਚਲਾ ਸਕਣਗੇ।


ਵਟਸਐਪ ਦਾ ਕਹਿਣਾ ਹੈ ਕਿ ਇਹ ਕਦਮ ਆਪਣੇ ਉਪਭੋਗਤਾਵਾਂ ਦੀ ਸੁਰੱਖਿਆ ਲਈ ਜ਼ਰੂਰੀ ਸੀ। Android 2.3.7 ਤੇ ਇਸ ਤੋਂ ਵੱਧ ਪੁਰਾਣੇ ਤੇ iPhone iOS 8 ਜਾਂ ਇਸ ਤੋਂ ਵੱਧ ਪੁਰਾਣੇ, ਸਮਾਰਟਫੋਨ ਅਪਡੇਟ ਵੱਲੋਂ ਪ੍ਰਭਾਵਿਤ ਹੋਏ ਹਨ।

ਇਸ ਤਰ੍ਹਾਂ ਓਪਰੇਟਿੰਗ ਸਿਸਟਮ ਕਰੋ ਅਪਡੇਟ-
Android ਉਪਭੋਗਤਾ ਫੋਨ ਦੀਆਂ ਸੈਟਿੰਗਾਜ਼ 'ਤੇ ਜਾ ਕੇ ਆਪਣੇ ਫੋਨ ਦੇ ਓਪਰੇਟਿੰਗ ਸਿਸਟਮ ਦੇ ਸੰਸਕਰਣ ਨੂੰ ਜਾਣ ਸਕਦੇ ਹਨ। ਨਾਲ ਹੀ, ਤੁਸੀਂ ਸਾਫਟਵੇਅਰ ਅਪਡੇਟ 'ਤੇ ਕਲਿੱਕ ਕਰਕੇ ਆਪਣੇ ਸਮਾਰਟਫੋਨ ਨੂੰ ਅਪਡੇਟ ਕਰ ਸਕਦੇ ਹੋ।

ਇਸ ਤੋਂ ਇਲਾਵਾ, iPhone ਦੇ ਉਪਭੋਗਤਾ ਸੈਟਿੰਗਜ਼ 'ਤੇ ਜਾ ਸਕਦੇ ਹਨ ਤੇ ਜਨਰਲ ਵਿਕਲਪਾਂ ਦੀ ਚੋਣ ਕਰ ਸਕਦੇ ਹਨ ਤੇ ਸੌਫਟਵੇਅਰ ਅਪਡੇਟ ਦੀ ਚੋਣ ਕਰ ਸਕਦੇ ਹਨ। ਉਹ ਆਪਣੇ ਓਪਰੇਟਿੰਗ ਸਿਸਟਮ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਤੇ ਉੱਥੋਂ ਸਾਫਟਵੇਅਰ ਨੂੰ ਅਪਡੇਟ ਵੀ ਕਰ ਸਕਦੇ ਹਨ।