ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ (2020-2021) ਕੱਲ ਪੇਸ਼ ਕੀਤਾ। ਇਸ ਬਜਟ 'ਚ ਮੱਧ ਵਰਗ ਨੂੰ ਕੁੱਝ ਰਾਹਤ ਮਿਲੀ ਹੈ।15 ਲੱਖ ਰੁਪਏ ਦੀ ਆਮਦਨੀ ਵਾਲੇ ਵਾਲੇ ਲੋਕਾਂ ਲਈ ਆਮਦਨੀ ਟੈਕਸ ਵਿੱਚ ਕੁਝ ਸ਼ਰਤਾਂ ਤੇ ਵੱਡੇ ਬਦਲਾਅ ਕੀਤੇ ਗਏ ਹਨ। ਬਜਟ ਵਿੱਚ ਕਈ ਨਵੇਂ ਐਲਾਨ ਕੀਤੇ ਗਏ ਹਨ। ਨਤੀਜੇ ਵਜੋਂ, ਬਹੁਤ ਸਾਰੀਆਂ ਚੀਜ਼ਾਂ ਮਹਿੰਗੀਆਂ ਹੋਣ ਦੀ ਸੰਭਾਵਨਾ ਹੈ।


ਮਹਿੰਗੀਆਂ ਹੋਣ ਵਾਲੀਆਂ ਚੀਜਾਂ
ਮੋਬਾਈਲ ਫੋਨ
ਪੱਖਾ
ਆਯਾਤ ਬੂਟ ਤੇ ਚੱਪਲ
ਫਰਨੀਚਰ
ਸਟੇਸ਼ਨਰੀ
ਫਰਿੱਜ, ਏਸੀ ਨਾਲ ਜੁੜੇ ਉਪਕਰਣ
ਤੰਬਾਕੂ, ਸਿਗਰੇਟ
ਮੈਡੀਕਲ ਉਪਕਰਣ
ਘਰੇਲੂ ਉਪਕਰਣਾਂ 'ਤੇ ਐਕਸਾਈਜ਼ ਡਿਓਟੀ ਵਿੱਚ 20 ਫੀਸਦ ਦਾ ਵਾਧਾ।
ਆਟੋ ਅਤੇ ਆਟੋ ਪਾਰਟਸ 'ਤੇ ਕਸਟਮ ਡਿਓਟੀ ਵਧਈ।

ਕੱਚ ਦਾ ਸਮਾਨ
ਮਿਕਸਰ
ਵਾਟਰ ਪਿਯੂਰੀਫਾਇਰ

ਕੀ ਹੋਵੇਗਾ ਸਸਤਾ?

ਘਰ ਸਸਤੇ ਹੋਣਗੇ, ਹਾਉਸਿੰਗ ਡਿਵੈਲਪਰਾਂ ਲਈ ਟੈਕਸ ਤੇ ਛੋਟ
ਅਖਬਾਰਾਂ ਦਾ ਪੇਪਰ
ਸੋਇਆ ਪ੍ਰੋਟੀਨ

ਕੱਚੀ ਚੀਨੀ

ਪਲਾਸਟਿਕ ਕੈਮੀਕਲ

ਰੀਮਿਕਸਡ ਦੁੱਧ

ਟੈਲੀਵਿਜ਼ਨ

ਸੋਲਰ ਬੈਟਰੀ

ਪਲੈਟੀਨਮ

ਪਲਾਸਟਿਕ ਦੀ ਕੁਰਸੀ

ਸਰਕਾਰ ਨੇ ਬਜਟ ਵਿੱਚ ਆਮ ਆਦਮੀ ਨੂੰ ਟੈਕਸ ਵਿੱਚ ਰਾਹਤ ਦਿੱਤੀ ਹੈ ਅਤੇ ਪੰਜ ਲੱਖ ਰੁਪਏ ਤੱਕ ਦੀ ਆਮਦਨ ਉੱਤੇ ਪੂਰੀ ਤਰਾਂ ਛੋਟ ਦਿੱਤੀ ਹੈ। ਯਾਨੀ ਪੰਜ ਲੱਖ ਰੁਪਏ ਦੀ ਆਮਦਨ ਵਾਲੇ ਲੋਕਾਂ ਨੂੰ ਕੋਈ ਟੈਕਸ ਨਹੀਂ ਦੇਣਾ ਪਏਗਾ। ਇਸੇ ਤਰ੍ਹਾਂ ਹੁਣ ਤੱਕ 5-7.5 ਲੱਖ ਰੁਪਏ ਦੀ ਕਮਾਈ 'ਤੇ 20% ਟੈਕਸ ਸੀ।