ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਦੇ ਕਮਿਸ਼ਨਰ ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ ਤੋਂ ਤਿੰਨ ਹਵਾਲੀਆਂ ਦੇ ਫਰਾਰ ਹੋਣ ਦੀ ਨਿਆਇਕ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਜੇਲ੍ਹ ਮੰਤਰੀ ਨੂੰ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਉਹ ਜੇਲ੍ਹ ਸੁਰੱਖਿਆ ਲਈ ਜ਼ਿੰਮੇਵਾਰ ਸਾਰੇ ਵਿਅਕਤੀਆਂ ਨੂੰ ਤੁਰੰਤ ਮੁਅੱਤਲ ਕਰਨ।
ਫਰਾਰ ਹਵਾਲਾਤੀਆਂ ਦੀ ਰਾਜ ਪੱਧਰੀ ਭਾਲ ਸ਼ੁਰੂ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਨੇ ਘਟਨਾ ਦੇ ਮੱਦੇਨਜ਼ਰ ਏਡੀਜੀਪੀ ਜੇਲ੍ਹਾਂ ਨੂੰ ਵੀ ਜੇਲ੍ਹ ਦੀ ਸੁਰੱਖਿਆ ਵਿੱਚ ਸੁਧਾਰ ਕਰਨ ਦੇ ਆਦੇਸ਼ ਦਿੱਤੇ ਹਨ।
ਸੁਰੱਖਿਆ ਖਸਤਾ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਲ੍ਹ ਸੁਰੱਖਿਆ ਦੀ ਮੁੜ ਨਜ਼ਰਸਾਨੀ ਕੀਤੀ ਜਾਵੇਗੀ। ਇਸ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ, ਨਾ ਸਿਰਫ ਇਸ ਜੇਲ੍ਹ ਵਿੱਚ, ਬਲਕਿ ਰਾਜ ਭਰ ਵਿੱਚ ਹੋਰਨਾਂ ਜੇਲ੍ਹਾਂ ਵਿੱਚ ਵੀ। ਮੁੱਢਲੀ ਰਿਪੋਰਟਾਂ ਮੁਤਾਬਿਕ ਜੇਲ੍ਹ ਦੇ ਗਾਰਡਾਂ ਨੂੰ ਬਾਕੀ ਕੈਦੀਆਂ ਦੁਆਰਾ ਇਨ੍ਹਾਂ ਕੈਦੀਆਂ ਦੇ ਫਰਾਰ ਹੋਣ ਬਾਰੇ ਸੁਚੇਤ ਕੀਤਾ ਗਿਆ ਸੀ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਲੱਗਪਗ 10 ਇੱਟਾਂ ਹਟਾ ਕੇ ਆਪਣੀ ਬੈਰਕ ਦੀ ਕੰਧ ਵਿੱਚ ਇੱਕ ਸੁਰਾਖ ਬਣਾਇਆ। ਫਿਰ ਉਨ੍ਹਾਂ ਨੇ ਇੱਕ ਦੂਸਰੇ ਦੇ ਸਿਖਰ ਤੇ ਖੜ੍ਹੇ ਹੋ ਕੇ ਅੰਦਰੂਨੀ ਕੰਧ (16 ਫੁੱਟ) ਨੂੰ ਪਾਰ ਕੀਤਾ। ਜਦੋਂਕਿ ਬਾਹਰਲੀ ਕੰਧ (21 ਫੁੱਟ ਲੱਗਪਗ) ਨੂੰ ਸਟੀਲ ਬਾਰ ਦੇ ਬਣੇ ਹੁੱਕ ਤੇ ਰਜਾਈ ਦੇ ਗਲਾਫ ਦੁਆਰਾ ਪੌੜੀ ਬਣਾ ਕੇ ਪਾਰ ਕੀਤਾ ਗਿਆ।