ਅੰਮ੍ਰਿਤਸਰ ਕੇਂਦਰੀ ਜੇਲ੍ਹ ਚੋਂ ਤਿੰਨ ਕੈਦੀ ਹੋਏ ਫਰਾਰ, ਬੈਰਕ ਦੀ ਤੋੜੀ ਕੰਧ
ਏਬੀਪੀ ਸਾਂਝਾ | 02 Feb 2020 08:41 AM (IST)
ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਤੋਂ ਤਿੰਨ ਕੈਦੀਆਂ ਦੇ ਫਰਾਰ ਹੋਣ ਦੀ ਖਬਰ ਸਹਿਮਣੇ ਆਈ ਹੈ। ਇਹਨਾਂ ਕੈਦੀਆਂ ਨੇ ਪਹਿਲਾਂ ਬੈਰਕ ਦੀ ਕੰਧ ਤੋੜੀ ਅਤੇ ਫਿਰ ਦਸਤਾਰ ਨਾਲ ਲੱਟਕ ਕੇ ਮੁੱਖ ਦੀਵਾਰ ਨੂੰ ਪਾਰ ਕੀਤਾ।
ਅੰਮ੍ਰਿਤਸਰ: ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਤੋਂ ਤਿੰਨ ਕੈਦੀਆਂ ਦੇ ਫਰਾਰ ਹੋਣ ਦੀ ਖਬਰ ਸਹਿਮਣੇ ਆਈ ਹੈ। ਇਹਨਾਂ ਕੈਦੀਆਂ ਨੇ ਪਹਿਲਾਂ ਬੈਰਕ ਦੀ ਕੰਧ ਤੋੜੀ ਅਤੇ ਫਿਰ ਦਸਤਾਰ ਨਾਲ ਲੱਟਕ ਕੇ ਮੁੱਖ ਦੀਵਾਰ ਨੂੰ ਪਾਰ ਕੀਤਾ। ਫਰਾਰ ਹੋਏ ਕੈਦੀਆਂ ਚੋਂ ਜਰਨੈਲ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਖਡੂਰ ਸਾਹਿਬ ਸਕੇ ਭਰਾ ਹਨ ਅਤੇ ਇਹਨਾਂ ਤੇ ਅੰਮ੍ਰਿਤਸਰ ਦੇ ਬੀ ਡਵੀਜ਼ਨ ਥਾਣੇ ਵਿੱਚ ਲੁਟ ਖੋਹ ਦਾ ਕੇਸ ਦਰਜ ਹੈ। ਇਹਨਾਂ ਤੋਂ ਇਲਾਵਾ ਤੀਜਾ ਕੈਦੀ ਵਿਸ਼ਾਲ ਸ਼ਰਮਾ ਵਾਸੀ ਮਜੀਠਾ ਰੋਡ, ਅੰਮ੍ਰਿਤਸਰ ਹੈ ਅਤੇ ਉਸ ਉੱਤੇ ਛੇਹਰਟਾ ਥਾਣੇ ਵਿਖੇ ਪੋਕਸੋ ਐਕਟ ਤਹਿਤ ਬਲਾਤਕਾਰ ਦਾ ਕੇਸ ਦਰਜ ਹੈ। ਸੂਤਰਾਂ ਮੁਤਾਬਿਕ ਡੀਜੀਪੀ ਜੇਲ ਪੰਜਾਬ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਆ ਰਹੇ ਹਨ।