Mothers Day Quotes in Punjabi: ਮਾਂ ਦਾ ਰਿਸ਼ਤਾ ਦੁਨੀਆਂ 'ਤੇ ਉਹ ਰਿਸ਼ਤਾ ਹੈ ਜਿਸ ਦੀ ਕੋਈ ਰੀਸ ਨਹੀਂ ਕਰ ਸਕਦਾ ਹੈ। ਦੁਨੀਆਂ 'ਤੇ ਜਿੰਨੇ ਵੀ ਰਿਸ਼ਤੇ ਹੁੰਦੇ ਹਨ, ਕਦੇ ਨਾ ਕਦੇ ਧੋਖਾ ਜਾਂ ਤਕਲੀਫ ਦੇ ਦਿੰਦੇ ਹਨ ਪਰ ਆਹ ਰਿਸ਼ਤਾ ਸਭ ਤੋਂ ਪਵਿੱਤਰ ਅਤੇ ਪਿਆਰਾ ਰਿਸ਼ਤਾ ਹੁੰਦਾ ਹੈ। ਉੱਥੇ ਹੀ ਅਸੀਂ ਮਾਂ ਦਾ ਮੁੱਲ ਵੀ ਕਦੇ ਨਹੀਂ ਤਾਰ ਸਕਦੇ ਹਾਂ, ਪਰ ਮਾਂ ਨੂੰ ਖੁਸ਼ ਕਰਨ ਲਈ ਅਸੀਂ ਕਈ ਤਰੀਕੇ ਵੀ ਅਪਣਾਉਂਦੇ ਰਹਿੰਦੇ ਹਾਂ, ਉੱਥੇ ਹੀ ਮਾਂ ਦਾ ਇੱਕ ਖਾਸ ਦਿਨ ਵੀ ਹੁੰਦਾ ਹੈ, ਜਿਸ ਨੂੰ ਮਦਰਸ ਡੇ ਦੇ ਨਾਮ ਨਾਲ ਮਨਾਇਆ ਜਾਂਦਾ ਹੈ। ਜੇਕਰ ਤੁਸੀਂ ਵੀ ਇਸ ਦਿਨ ਨੂੰ ਖਾਸ ਬਣਾਉਣਾ ਚਾਹੁੰਦੇ ਹੋ ਤਾਂ ਆਪਣੀ ਪਿਆਰੀ ਮਾਂ ਨੂੰ ਭੇਜ ਦਿਓ ਆਹ ਪਿਆਰੇ ਜਿਹੇ ਸੁਨੇਹੇ...
1. ਮਾਂ ਹੁੰਦੀ ਐ ਮਾਂ ਓ ਦੁਨੀਆਂ ਵਾਲਿਓ..
2. ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ !!!
ਮਾਂਏ ਤੇਰੇ ਵੇਹੜੇ ਵਿਚ ਰੱਬ ਵਸਦਾ
ਤੈਥੋਂ ਪਲ ਵੀ ਦੂਰ ਨਾ ਜਾਵਾਂ !!
3. ਮਾਂ ਵਰਗਾ ਮੀਤ ਨਾ ਕੋਈ !
ਮਾਂ ਵਰਗੀ ਅਸੀਸ ਨਾ ਕੋਈ ...
4. ਇਸ ਦੁਨੀਆਂ ਵਿਚ ਜਿੰਨੇ ਰਿਸ਼ਤੇ,
ਸਬ ਝੂਠੇ ਤੇ ਬੇਰੂਪ,
ਮਾਂ ਦਾ ਰਿਸ਼ਤਾ ਸਭ ਤੋਂ ਸੱਚਾ,
ਮਾਂ ਹੈ ਰੱਬ ਦਾ ਰੂਪ
5. ਫੇਰ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ.
6. ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ..
ਲੈ ਕੇ ਜਿਸਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ..
7. ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ, ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ, ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ, ਹੱਥ ਮਾਂ ਦੀਆ ਦੁਆਵਾਂ ਵਰਗੇ..!!
8. ਔਖੇ ਵੇਲੇ ਦੁਨੀਆਂ ਤਾਂ ਬੱਸ ਪਿੱਠ ਵਿਖਾਉਦੀ ਏ,
. ਜਿਉਂਦੀ ਰਹੇ "ਮਾਂ" ਮੇਰੀ ਜੋ ਚੁੰਨੀ,
ਪਾੜ ਕੇ ਮੱਲਮ ਲਾਉਂਦੀ ਏ...!!
9. ਬੱਚਿਆ ਦਾ ਦੁਖ ਮਾਂ ਹੈ ਸਹਿਂਦੀ, ਗਿੱਲੀ ਥਾਂ ਤੇ ਆਪ ਹੈ ਪੈਦੀ..
ਸਾਨੂੰ ਪਾਉਂਦੀ ਸੁੱਕੀ ਥਾਂ, ਓ ਦੁਨੀਆਂ ਵਾਲਿਉ..
ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ….!!
10. ਮਾਂ ਦੇ ਲਈ ਸੱਭ ਨੂੰ ਛੱਡ ਦਿੳ...
ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ_♥..!
11. ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ,
ਲੱਖਾਂ ਰਿਸ਼ਤਿਆਂ ਚ ਓੁਵੇਂ ਮਾਂ ਵਰਗਾ ਕੋਈ ਨਹੀ।
12. ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ..
ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ...!!
13. ਮਾਂ ਦੇ ਹੱਥ ਕੋਮਲਤਾਂ ਨਾਲ ਬਣਿਆ ਹੁੰਦਾ ਹੈ
ਅਤੇ ਬੱਚਾ ਉਸ ਵਿੱਚ ਗੇਹਰੀ ਨੀਂਦ ਵਿੱਚ ਸੋਂਦਾ ਹੈ।
14. ਰੱਬ ਵਰਗੀ ਮਾਂ ਮੇਰੀ ਦੇ, ਮੇਰੇ ਸਿਰ ਕਰਜ਼ ਬੜੇ ਨੇ ...
ਓਹਨੂੰ ਹਰ ਖੁਸ਼ੀ ਦਿਖਾਵਾਂ ਮੇਰੇ ਵੀ ਫਰਜ਼ ਬੜੇ ਨੀ ...
15. ਮਾਂ ਦੇ ਪਿਆਰ ਦਾ ਕੋਈ ਮੁੱਲ ਨਹੀਂ ਮੋੜ ਸਕਦਾ !!! ਮਾਂ ਤਾਂ ਰੱਬ ਦਾ ਦੂਜਾ ਨਾਮ ਹੈ !!
16. ਮਾਂ ਦਾ ਪਿਆਰ ਮਿਲਦਾ ਹੈ ਨਸੀਬ ਵਾਲਿਆਂ ਨੂੰ,
ਦੁਨੀਆਂ ਵਿੱਚ ਨਹੀਂ ਇਸਦਾ ਬਜ਼ਾਰ ਹੁੰਦਾ.!
ਇਹ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ,
ਹਰ ਰਿਸ਼ਤਾ ਨਹੀਂ ਇਨ੍ਹਾਂ ਵਫ਼ਾਦਾਰ ਹੁੰਦਾ..!!
17. ਮੈ ਦਾ ਪਿਆਰ ਮਿਲਦਾ ਹੈ ਨਸੀਬਾਂ ਵਾਲਿਆਂ ਨੂੰ,
ਦੁਨੀਆ ਵਿਚ ਇਸਦਾ ਨਹੀਂ ਬਜ਼ਾਰ ਹੁੰਦਾ,
ਇਹ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ,
ਹਰ ਰਿਸ਼ਤਾ ਨਹੀਂ ਏਨਾ ਵਫ਼ਾਦਾਰ ਹੁੰਦਾ..